- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਾਸਾ ਦੇ ਪੁਲਾੜ ਯਾਤਰੀ ਜੈਕ ਹੈਥਵੇ, ਅਨਿਲ ਮੈਨਨ ਤੇ ਜੈਸਿਕ ਮੀਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ‘ਐਕਸਪੀਡੀਸ਼ਨ 75’ ਦਾ ਹਿੱਸਾ ਹਨ। ਰਾਸ਼ਟਰਪਤੀ ਨੇ ਪੁਲਾੜ ਯਾਤਰੀਆਂ ਦੇ ਪਰਤਣ ’ਤੇ ਵ੍ਹਾਈਟ ਹਾਊਸ ’ਚ ਉਨ੍ਹਾਂ ਦੇ ਸਵਾਗਤ ਦੀ ਵੀ ਪੇਸ਼ਕਸ਼ ਕੀਤੀ। ਟਰੰਪ ਨੇ ਨਵੀਂ ਸਪੇਸ ਅਕੈਡਮੀ ਬਣਾਉਣ ਦਾ ਵੀ ਐਲਾਨ ਕੀਤਾ।

ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਊਸਟਨ ’ਚ ਨਾਸਾ ਦੇ ਮਿਸ਼ਨ ਕੰਟਰੋਲ ਦੇ ਦੌਰੇ ਦੌਰਾਨ ਇਕ ਨਵੀਂ ਮਿਲਟਰੀ ਸਪੇਸ ਅਕੈਡਮੀ ਬਣਾਉਣ ਦਾ ਐਲਾਨ ਕੀਤਾ। ਇਸ ਦੌਰਾਨ ਇੰਟਰਨੈਸ਼ਨਲ ਸਪੇਸ ਸਟੇਸ਼ਨ ’ਤੇ ਮੌਜੂਦ ਪੁਲਾੜ ਯਾਤਰੀਆਂ (ਜਿਨ੍ਹਾਂ ’ਚ ਅਨਿਲ ਮੈਨਨ ਵੀ ਸ਼ਾਮਲ ਸਨ) ਨਾਲ ਗੱਲਬਾਤ ਕੀਤੀ। ਟਰੰਪ ਨੇ ਕਿਹਾ ਕਿ ਤੁਹਾਡੇ ਵਰਗੇ ਲੋਕਾਂ ਨਾਲ ਹੋਣਾ ਬਹੁਤ ਸਨਮਾਨ ਦੀ ਗੱਲ ਹੈ ਤੇ ਮੈਂ ਬਸ ਜੇਸਿਕਾ, ਅਨਿਲ, ਜੈਕ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਇਹ ਮਹਾਨ ਅਮਰੀਕੀ, ਮਹਾਨ ਦੇਸ਼ਭਗਤ ਤੇ ਬਹਾਦਰ ਲੋਕ ਹਨ।
ਨਾਸਾ ਦੇ ਪੁਲਾੜ ਯਾਤਰੀ ਜੈਕ ਹੈਥਵੇ, ਅਨਿਲ ਮੈਨਨ ਤੇ ਜੈਸਿਕ ਮੀਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ‘ਐਕਸਪੀਡੀਸ਼ਨ 75’ ਦਾ ਹਿੱਸਾ ਹਨ। ਰਾਸ਼ਟਰਪਤੀ ਨੇ ਪੁਲਾੜ ਯਾਤਰੀਆਂ ਦੇ ਪਰਤਣ ’ਤੇ ਵ੍ਹਾਈਟ ਹਾਊਸ ’ਚ ਉਨ੍ਹਾਂ ਦੇ ਸਵਾਗਤ ਦੀ ਵੀ ਪੇਸ਼ਕਸ਼ ਕੀਤੀ। ਟਰੰਪ ਨੇ ਨਵੀਂ ਸਪੇਸ ਅਕੈਡਮੀ ਬਣਾਉਣ ਦਾ ਵੀ ਐਲਾਨ ਕੀਤਾ।
ਇਹ ਇਕ ਉੱਚ ਪੱਧਰੀ ਸਕੂਲ ਹੋਵੇਗਾ, ਜਿਸ ’ਚ ਐਡਮਿਸ਼ਨ ਦੇ ਸਖ਼ਤ ਨਿਯਮ ਹੋਣਗੇ ਤੇ ਇਕ ਸ਼ਾਨਦਾਰ ਕੈਂਪਸ ਹੋਵੇਗਾ, ਜਿੱਥੇ ਆਮ ਨਾਗਰਿਕਾਂ ਤੇ ਮਿਲਟਰੀ ਦੇ ਏਅਰੋਸਪੇਸ ਮਾਹਿਰ ਦੀ ਅਗਲੀ ਪੀੜ੍ਹੀ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਤੁਸੀਂ ਵੈਸਟ ਪੁਆਇੰਟ, ਐਨਾਪੋਲਿਸ, ਏਅਰ ਫੋਰਸ ਅਕੈਡਮੀ ਤੇ ਕੋਸਟ ਗਾਰਡ ਅਕੈਡਮੀ ਬਾਰੇ ਸੋਚਦੇ ਹੋ। ਇਹ ਸਾਰੇ ਬਹੁਤ ਚੰਗੇ ਹਨ, ਪਰ ਹੁਣ ਸਾਡੇ ਕੋਲ ਇਕ ਸਪੇਸ ਫੋਰਸ ਅਕੈਡਮੀ ਵੀ ਹੋਵੇਗੀ।