- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਵੀਜ਼ਾ ਮੌਜੂਦਾ ਪ੍ਰੋਗਰਾਮ ਜਾਂ ਅਮਰੀਕਾ ’ਚ ਰੁਜ਼ਗਾਰ ਦੀ ਮਿਆਦ ਲਈ ਉਪਲਬਧ ਹਨ। ਅਸਰਦਾਰ ਤਰੀਕ ਫੈਡਰੇਲ ਰਜਿਸਟਰ ’ਚ ਪ੍ਰਕਾਸ਼ਨ ਦੇ 60 ਦਿਨ ਬਾਅਦ ਹੋਵੇਗੀ, ਜੋ ਕਾਂਗਰਸ ਦੀ ਸਮੀਖਿਆ ਦੇ ਅਧੀਨ ਹੈ। ਰਾਸ਼ਟਰਪਤੀ ਡੋਲਨਾਡ ਟਰੰਪ ਨੇ ਜਨਵਰੀ 2025 ’ਚ ਕਾਰਜਭਾਰ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਸਖ਼ਤੀ ਦੀ ਸ਼ੁਰੂਆਤ ਕੀਤੀ ਸੀ।

ਵਾਸ਼ਿੰਗਟਨ (ਏਜੰਸੀ) : ਅਮਰੀਕਾ ’ਚ ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਵਿਦੇਸ਼ੀ ਵਿਦਿਆਰਥੀਆਂ, ਕਲਚਰਲ ਐਕਸਚੇਂਜ ਵਿਜ਼ਿਟਰਾਂ ਤੇ ਪੱਤਰਕਾਰਾਂ ਲਈ ਵੀਜ਼ੇ ਦੀ ਮਿਆਦ ਨੂੰ ਸਖ਼ਤ ਕਰਨ ਦੀ ਦਿਸ਼ਾ ’ਚ ਕਦਮ ਚੁੱਕਿਆ ਹੈ। ਗ੍ਰਹਿ ਸਰੁੱਖਿਆ ਵਿਭਾਗ ਦਾ ਨਵਾਂ ਨਿਯਮ ਕੌਮਾਂਤਰੀ ਵਿਦਿਆਰਥੀਆਂ ਲਈ ‘ਐੱਫ’ ਵੀਜ਼ਾ, ਕਲਚਰਲ ਐਕਸਚੇਂਜ ਪ੍ਰੋਗਰਾਮਾਂ ’ਤੇ ਕੰਮ ਕਰਨ ਵਾਲੇ ਵਿਜ਼ਿਟਰਾਂ ਲਈ ‘ਜੇ’ ਵੀਜ਼ਾ ਤੇ ਮੀਡੀਆ ਦੇ ਮੈਂਬਰਾਂ ਲਈ ‘ਆਈ’ ਵੀਜ਼ੇ ਲਈ ਇਕ ਤੈਅ ਸਮਾਂ ਹੱਦ ਤੈਅ ਕਰਦਾ ਹੈ।