
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਨੇ ਕਿਹਾ ਕਿ ਜਦੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ ਕਿ ਜਹਾਜ਼ ਨਿਰਧਾਰਤ ਸਮੇਂ ’ਤੇ ਉੱਤਰੀ-ਪੱਛਮੀ ਵੇਲਜ਼ ਦੇ ਕੈਰਨਾਰਫਾਨ ਹਵਾਈ ਅੱਡੇ ’ਤੇ ਨਹੀਂ ਉਤਰਿਆ ਤਾਂ ਜ਼ਮੀਨੀ ਅਤੇ ਹਵਾਈ ਭਾਲ ਮੁਹਿੰਮ ਸ਼ੁਰੂ ਕੀਤੀ ਗਈ। ਨੈਰੋਬੀ ਤੋਂ ਏਪੀ ਅਨੁਸਾਰ, ਉੱਤਰੀ ਕੀਨੀਆ ਦੇ ਇਕ ਦੂਰ-ਦਰਾਜ ਦੇ ਇਲਾਕੇ ਵਿਚ ਬੁੱਧਵਾਰ ਸਵੇਰੇ ਇਕ ਹੈਲੀਕਾਪਟਰ ਦੇ ਦੁਰਘਟਨਾ ਹੋਣ ਦੀ ਖ਼ਬਰ ਹੈ।

ਲੰਡਨ, (ਪੀਟੀਆਈ) : ਉੱਤਰੀ ਵੇਲਜ਼ ਦੇ ਇਕ ਦੂਰ-ਦਰਾਜ ਦੇ ਇਲਾਕੇ ਵਿਚ ਸ਼ੁੱਕਰਵਾਰ ਨੂੰ ਇਕ ਹਲਕੇ ਹਵਾਈ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਜੋੜੇ ਦੀ ਮੌਤ ਹੋ ਗਈ। ਬੁੱਧਵਾਰ ਨੂੰ ਪੀੜਤਾਂ ਦੀ ਪਛਾਣ ਭਾਰਤੀ ਮੂਲ ਦੇ ਪਤੀ-ਪਤਨੀ ਦੇ ਤੌਰ ’ਤੇ ਕੀਤੀ ਗਈ। ਕੇਤਨ ਸਵਾਲੀ ਨੂੰ ਪਾਈਪਰ ਪੀਏ28 ਜਹਾਜ਼ ਦਾ ਪਾਇਲਟ ਮੰਨਿਆ ਜਾ ਰਿਹਾ ਹੈ। ਵੈਸਟ ਮਿਡਲੈਂਡਜ਼ ਇਲਾਕੇ ਦੇ ਟੇਟਨਹਿਲ ਏਅਰਪੋਰਟ ਤੋਂ ਉਡਾਣ ਭਰਨ ਸਮੇਂ ਉਨ੍ਹਾਂ ਦੀ ਪਤਨੀ ਸ਼ੀਤਲ ਵੀ ਉਨ੍ਹਾਂ ਨਾਲ ਸਨ।
ਪੁਲਿਸ ਨੇ ਕਿਹਾ ਕਿ ਜਦੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ ਕਿ ਜਹਾਜ਼ ਨਿਰਧਾਰਤ ਸਮੇਂ ’ਤੇ ਉੱਤਰੀ-ਪੱਛਮੀ ਵੇਲਜ਼ ਦੇ ਕੈਰਨਾਰਫਾਨ ਹਵਾਈ ਅੱਡੇ ’ਤੇ ਨਹੀਂ ਉਤਰਿਆ ਤਾਂ ਜ਼ਮੀਨੀ ਅਤੇ ਹਵਾਈ ਭਾਲ ਮੁਹਿੰਮ ਸ਼ੁਰੂ ਕੀਤੀ ਗਈ। ਨੈਰੋਬੀ ਤੋਂ ਏਪੀ ਅਨੁਸਾਰ, ਉੱਤਰੀ ਕੀਨੀਆ ਦੇ ਇਕ ਦੂਰ-ਦਰਾਜ ਦੇ ਇਲਾਕੇ ਵਿਚ ਬੁੱਧਵਾਰ ਸਵੇਰੇ ਇਕ ਹੈਲੀਕਾਪਟਰ ਦੇ ਦੁਰਘਟਨਾ ਹੋਣ ਦੀ ਖ਼ਬਰ ਹੈ। ਯਾਤਰੀਆਂ ਅਤੇ ਪਾਇਲਟ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹੈਲੀਕਾਪਟਰ ਵਿਚ ਛੇ ਯਾਤਰੀਆਂ ਅਤੇ ਇਕ ਪਾਇਲਟ ਸਮੇਤ ਕੁੱਲ ਸੱਤ ਲੋਕ ਸਵਾਰ ਸਨ।