- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਹਾਦਸੇ ਨੇ ਇਕ ਵਾਰ ਫਿਰ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਦੌਰਾਨ ਨਾਰਿਨੋ ’ਚ ਖਾਣਾਂ ਢਹਿਣ ਦੀਆਂ ਦੋ ਘਟਨਾਵਾਂ ’ਚ 27 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਬੋਗੋਟਾ (ਏਪੀ) : ਕੋਲੰਬੀਆ ਦੇ ਨਾਰਿਨੋ ਸੂਬੇ ’ਚ ਬਿਨਾਂ ਸਰਕਾਰੀ ਮਨਜ਼ੂਰੀ ਚੱਲ ਰਹੀ ਸੋਨੇ ਦੀ ਖੁੱਲ੍ਹੀ ਖਾਣ ਢਹਿ ਜਾਣ ਕਾਰਨ 14 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਨੇ ਇਕ ਵਾਰ ਫਿਰ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਦੌਰਾਨ ਨਾਰਿਨੋ ’ਚ ਖਾਣਾਂ ਢਹਿਣ ਦੀਆਂ ਦੋ ਘਟਨਾਵਾਂ ’ਚ 27 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸਾਂਤਾ ਬਾਰਬਰਾ ਡੀ ਇਸਕੁਆਂਡੇ ਸੰਘਣੇ ਵਰਖਾ-ਜੰਗਲਾਂ ਨਾਲ ਘਿਰਿਆ ਹੋਇਆ ਹੈ। ਇੱਥੇ ਸਿਰਫ਼ ਕਿਸ਼ਤੀ ਜਾਂ ਛੋਟੇ ਜਹਾਜ਼ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ, ਜਿਸ ਕਾਰਨ ਰਾਹਤ ਕਰਮੀਆਂ ਨੂੰ ਹਾਦਸੇ ਵਾਲੇ ਇਲਾਕੇ ਤੱਕ ਪਹੁੰਚਣ ’ਚ ਮੁਸ਼ਕਲ ਆਉਂਦੀ ਹੈ। ਨਾਰਿਨੋ ਦੇ ਗਵਰਨਰ ਲੁਈਸ ਅਲਫੋਂਸੋ ਐਸਕੋਬਾਰ ਨੇ ਕਿਹਾ, ‘ਇਸ ਦੁੱਖਦਾਈ ਹਾਦਸੇ ’ਚ ਪੂਰੇ ਦੇ ਪੂਰੇ ਪਰਿਵਾਰ ਉੱਜੜ ਗਏ ਹਨ। ਇਹ ਬਹੁਤ ਹੀ ਦੁਖਦਾਈ ਹੈ।’ ਕੋਲੰਬੀਆ ’ਚ ਸੈਂਕੜੇ ਛੋਟੀਆਂ ਖਾਣਾਂ ਬਿਨਾਂ ਸਰਕਾਰੀ ਮਨਜ਼ੂਰੀ ਦੇ ਚੱਲ ਰਹੀਆਂ ਹਨ। ਇਨ੍ਹਾਂ ’ਚੋਂ ਕੁਝ ਖਾਣਾਂ ’ਤੇ ਬਾਗ਼ੀ ਗਰੁੱਪਾਂ ਦਾ ਕਬਜ਼ਾ ਹੈ।