- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਐੱਸ ਟ੍ਰੇਡ ਰੀਪ੍ਰਜ਼ੈਂਟੇਟਿਵ ਜੈਮਿਸਨ ਗ੍ਰੀਰ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਿਆ ਹੈ ਬ੍ਰਾਜ਼ੀਲ ਭਾਰਤ ਤੇ ਮੈਕਸੀਕੋ ਨੂੰ ਟੈਰਿਫ ’ਚ ਜਿਹੜੀ ਛੋਟ ਦਿੱਤੀ, ਉਹ ਅਮਰੀਕਾ ਨੂੰ ਨਹੀਂ ਮਿਲਦੀ। ਇਸ ਵੱਖਰੀ ਤਰ੍ਹਾਂ ਦੇ ਵਿਹਾਰ ਦਾ ਅਸਰ ਬ੍ਰਾਜ਼ੀਲ ਨੂੰ ਹੋਣ ਵਾਲੀ ਅਮਰੀਕੀ ਬਰਾਮਦ ’ਤੇ ਪਿਆ ਹੈ।

ਵਾਸ਼ਿੰਗਟਨ (ਏਜੰਸੀ) : ਭਾਰਤ ਨੂੰ ਬ੍ਰਾਜ਼ੀਲ ਵੱਲੋਂ ਟੈਰਿਫ ’ਚ ਵਿਸ਼ੇਸ਼ ਤਰਜੀਹ ਦਿੱਤੇ ਜਾਣ ਕਾਰਨ ਅਮਰੀਕਾ ਨੂੰ ਤਿੱਖੀਆਂ ਮਿਰਚਾਂ ਲੱਗੀਆਂ ਹਨ। ਉਸ ਦਾ ਕਹਿਣਾ ਹੈ ਕਿ ਇਸ ਨਾਲ ਉਸ ਨੂੰ ਬਰਾਮਦ ’ਚ ਨੁਕਸਾਨ ਹੁੰਦਾ ਹੈ। ਉਹ ਅਜਿਹੀ ਹੀ ਤਰਜੀਹ ਆਪਣੇ ਲਈ ਵੀ ਚਾਹੁੰਦਾ ਹੈ। ਅਮਰੀਕਾ ਨੇ ਬ੍ਰਾਜ਼ੀਲ ਤੋਂ ਆਉਣ ਵਾਲੇ ਕੁਝ ਸਾਮਾਨ ’ਤੇ 25 ਫ਼ੀਸ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜੋ 22 ਜੁਲਾਈ ਤੋਂ ਲਾਗੂ ਹੋਵੇਗਾ। ਹਾਲਾਂਕਿ, ਭਾਰਤ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।
ਯੂਐੱਸ ਟ੍ਰੇਡ ਰੀਪ੍ਰਜ਼ੈਂਟੇਟਿਵ ਜੈਮਿਸਨ ਗ੍ਰੀਰ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਿਆ ਹੈ ਬ੍ਰਾਜ਼ੀਲ ਭਾਰਤ ਤੇ ਮੈਕਸੀਕੋ ਨੂੰ ਟੈਰਿਫ ’ਚ ਜਿਹੜੀ ਛੋਟ ਦਿੱਤੀ, ਉਹ ਅਮਰੀਕਾ ਨੂੰ ਨਹੀਂ ਮਿਲਦੀ। ਇਸ ਵੱਖਰੀ ਤਰ੍ਹਾਂ ਦੇ ਵਿਹਾਰ ਦਾ ਅਸਰ ਬ੍ਰਾਜ਼ੀਲ ਨੂੰ ਹੋਣ ਵਾਲੀ ਅਮਰੀਕੀ ਬਰਾਮਦ ’ਤੇ ਪਿਆ ਹੈ। ਗ੍ਰੀਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਖ਼ਾਸ ਤਰ੍ਹਾਂ ਦੇ ਸਾਮਾਨ ਲਈ ਜਿਹੜੀ ਖ਼ਾਸ ਸਹੂਲਤ ਦਿੱਤੀ ਹੈ, ਉਸ ਨਾਲ ਬ੍ਰਾਜ਼ੀਲ ਨੂੰ ਹੋਣ ਵਾਲੀ ਅਮਰੀਕੀ ਬਰਾਮਦ ਘਟੀ ਹੈ, ਜਦਕਿ ਉਨ੍ਹਾਂ ਦੂਜੇ ਦੇਸ਼ਾਂ ਤੋਂ ਬਰਾਮਦ ਵਧੀ ਹੈ। ਇਹ ਪੁੱਛੇ ਜਾਣ ’ਤੇ ਕਿ ਵਾਸ਼ਿੰਗਟਨ ਬ੍ਰਾਜ਼ੀਲ ਤੋਂ ਉਮੀਦ ਕਰਦੇ ਹਨ ਕਿ ਉਹ ਸਾਨੂੰ ਵੀ ਟੈਰਿਫ ’ਚ ’ਚ ਉਹੋ ਜਿਹੀਆਂ ਖ਼ਾਸ ਰਿਆਇਤਾਂ ਦਿਓ। ਅਸੀਂ ਇਕ ਵੱਡੇ ਕਾਰੋਬਾਰੀ ਭਾਈਵਾਲ ਹਾਂ।
ਗ੍ਰੀਰ ਨੇ ਕਿਹਾ ਇਨ੍ਹਾਂ ਖ਼ਾਸ ਰਾਇਤਾਂ ’ਚ ਕਈ ਸੈਕਟਰ ਸ਼ਾਮਲ ਹਨ। ਯੂਨਾਈਟਡ ਸਟ੍ਰੇਟਸ ਟ੍ਰੇਡ ਰਿਪ੍ਰਜ਼ੈਂਟੇਟਿਵ (ਯੂਏਸਟੀਆਰ) ਦੀ ਜਨਰਲ ਕੌਂਸਲ ਜੈਨੀਫਰ ਥਾਰਨਟਨ ਨੇ ਕਿਹਾ ਕਿ ਭਾਰਤ ਤੇ ਮੈਕਸੀਕੋ ਨਾਲ ਬ੍ਰਾਜ਼ੀਲ ਦੇ ਦੁੱਵਲੇ ਤਰਜੀਹੀ ਕਾਰੋਬਾਰ ਸਮਝੌਤਿਆਂ ਤਹਿਤ, ਉਨ੍ਹਾਂ ਦੇਸ਼ਾਂ ਦੇ ਉਤਪਾਦਕਾਂ ਨੂੰ ਅਮਰੀਕਾ ਬਰਾਮਦ ਦੇ ’ਤੇ ਲਾਗੂ ਹੋਣ ਵਾਲੀਆਂ ਦਰਾਂ ਦੇ ਮੁਕਾਬਲੇ ਘੱਟ ਟੈਰਿਫ ਦਰਾਂ ਮਿਲਦੀਆਂ ਹਨ। ਇਨ੍ਹਾਂ ਰਿਆਇਤਾਂ ’ਚ ਖੇਤੀ ਉਤਪਾਦ, ਮੋਟਰ ਵਾਹਨ ਤੇ ਆਟੋ ਪਾਰਟਸ, ਖਣਿਜ, ਕੈਮੀਕਲ ਤੇ ਮਸ਼ੀਨਰੀ ਸ਼ਾਮਲ ਹਨ। ਇਸ ਖ਼ਾਸ ਸਹੂਲਤ ’ਚ ਭਾਰਤ ਲਈ ਸੈਂਕੜੇ ਟੈਰਿਫ ਲਾਈਨਾਂ ਤੇ ਮੈਕਸੀਕੋ ਲਈ 1000 ਤੋਂ ਵੱਧ ਟੈਰਿਫ ਲਾਈਨਾਂ ਸ਼ਾਮਲ ਹਨ।