ਈਰਾਨ ਵਿਰੁੱਧ ਜੰਗ ਦੌਰਾਨ ਅਮਰੀਕਾ ਨੂੰ ਹੁਣ ਤੱਕ ਹੋਇਆ ਤਿੰਨ ਅਰਬ ਡਾਲਰ ਦਾ ਨੁਕਸਾਨ
ਰੱਖਿਆ ਸਰੋਤਾਂ ਤੇ ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਨੁਕਸਾਨ ਦਾ ਵੱਡਾ ਹਿੱਸਾ ਲੜਾਕੂ ਜਹਾਜ਼ਾਂ, ਡ੍ਰੋਨਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਨੌਸੈਨਿਕ ਸਰੋਤਾਂ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਨਾ ਸਿਰਫ ਤੁਰੰਤ ਫ਼ੌਜੀ ਸਮਰੱਥਾ ਪ੍ਰਭਾਵਿਤ ਹੋਈ ਹੈ, ਸਗੋਂ ਲੰਬੀ ਮਿਆਦ ਦੀ ਤਾਇਨਾਤੀ ਦੀ ਲਾਗਤ ਵੀ ਵਧ ਗਈ ਹੈ।
Publish Date: Mon, 30 Mar 2026 09:34 AM (IST)
Updated Date: Mon, 30 Mar 2026 09:38 AM (IST)
ਜੇਐੱਨਐੱਨ, ਨਵੀਂ ਦਿੱਲੀ : ਈਰਾਨ ਖ਼ਿਲਾਫ਼ ਚੱਲ ਰਹੀ ਫ਼ੌਜੀ ਮੁਹਿੰਮ ਨੇ ਹੁਣ ਅਮਰੀਕਾ ਲਈ ਆਰਥਿਕ ਅਤੇ ਫ਼ੌਜੀ ਦੋਹਾਂ ਪੱਖਾਂ ਤੋਂ ਭਾਰੀ ਨੁਕਸਾਨ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਘਰਸ਼ ਦੇ ਪਹਿਲੇ ਤਿੰਨ ਹਫ਼ਤਿਆਂ ਵਿਚ ਅਮਰੀਕੀ ਫ਼ੌਜੀ ਸਰੋਤਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਰੱਖਿਆ ਸਰੋਤਾਂ ਤੇ ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਨੁਕਸਾਨ ਦਾ ਵੱਡਾ ਹਿੱਸਾ ਲੜਾਕੂ ਜਹਾਜ਼ਾਂ, ਡ੍ਰੋਨਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਨੌਸੈਨਿਕ ਸਰੋਤਾਂ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਨਾ ਸਿਰਫ ਤੁਰੰਤ ਫ਼ੌਜੀ ਸਮਰੱਥਾ ਪ੍ਰਭਾਵਿਤ ਹੋਈ ਹੈ, ਸਗੋਂ ਲੰਬੀ ਮਿਆਦ ਦੀ ਤਾਇਨਾਤੀ ਦੀ ਲਾਗਤ ਵੀ ਵਧ ਗਈ ਹੈ।
ਦਿ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਅਨੁਸਾਰ, ਪੈਂਟਾਗਨ ਨੇ ਵ੍ਹਾਈਟ ਹਾਊਸ ਨੂੰ ਜੰਗੀ ਖ਼ਰਚਿਆਂ ਲਈ ਲਗਪਗ 200 ਅਰਬ ਡਾਲਰ ਤੱਕ ਦੇ ਸੰਭਾਵੀ ਵਾਧੂ ਫ਼ੌਜੀ ਪ੍ਰਬੰਧਾਂ ਦਾ ਮੁੱਢਲਾ ਮਤਾ ਭੇਜਿਆ ਹੈ। ਇਸ ਵਿਚ ਖੇਤਰ ਵਿਚ ਤਾਇਨਾਤੀ, ਵਾਧੂ ਸੈਨਿਕ, ਸਮੁੰਦਰੀ ਅਭਿਆਨ, ਮਿਜ਼ਾਈਲ ਰੋਕਥਾਮ ਅਤੇ ਨੁਕਸਾਨੇ ਫ਼ੌਜੀ ਉਪਕਰਨਾਂ ਦੀ ਭਰਪਾਈ ਦੀ ਲਾਗਤ ਸ਼ਾਮਲ ਹੈ।
ਜੰਗ ਦੌਰਾਨ ਅਮਰੀਕੀ ਹਵਾਈ ਫੌਜ ਨੂੰ ਸਭ ਤੋਂ ਵੱਧ ਝਟਕਾ ਲੜਾਕੂ ਅਤੇ ਸਹਾਇਕ ਜਹਾਜ਼ਾਂ ਦੇ ਮੋਰਚੇ 'ਤੇ ਲੱਗਾ ਹੈ। ਕੁਵੈਤ ਖੇਤਰ ’ਚ ਦੋਸਤਾਨਾ ਅੱਗ ਦੀ ਇਕ ਘਟਨਾ ਵਿਚ ਤਿੰਨ ਐਫ-15ਈ ਸਟ੍ਰਾਈਕ ਈਗਲ ਜਹਾਜ਼ਾਂ ਦੇ ਨਸ਼ਟ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਰ ਜਹਾਜ਼ ਦੀ ਅੰਦਾਜ਼ਨ ਕੀਮਤ ਲਗਪਗ 10 ਕਰੋੜ ਡਾਲਰ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਐਫ-35ਏ ਲਾਈਟਨਿੰਗ-2 ਨੂੰ ਗੰਭੀਰ ਤਕਨੀਕੀ ਨੁਕਸਾਨ ਦੇ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਹ ਅਮਰੀਕਾ ਦਾ ਅਤਿਆਧੁਨਿਕ ਸਟੀਲਥ ਲੜਾਕੂ ਜਹਾਜ਼ ਹੈ, ਜਿਸ ਦੀ ਪ੍ਰਤੀ ਯੂਨਿਟ ਕੀਮਤ ਲਗਪਗ 8 ਕਰੋੜ ਡਾਲਰ ਤੋਂ ਵੱਧ ਹੈ।