
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਸਦੀ ਇਹ ਯਾਤਰਾ ਇਕ ਅਜਿਹੀ ਚੀਜ਼ ਦੇ ਸਾਹਮਣੇ ਜਾ ਕੇ ਖ਼ਤਮ ਹੋਈ, ਜੋ ਲਗਪਗ 4500 ਸਾਲਾਂ ਤੋਂ ਅਣਛੂਹੀ ਸੀ। ਇਥੋਂ ਤੱਕ ਪਹੁੰਚਣ ਲਈ ਰੋਬੋਟ ਨੇ 100 ਫੁੱਟ ਲੰਬਾ ਰਾਹ ਤੈਅ ਕੀਤਾ। ਇਜਿਪਟੋਲਾਜਿਸਟ ਜਹੀ ਹਵਾਸ ਨੇ ਕਿਹਾ ਕਿ ਇਸ ਰਾਹ ਦਾ ਪਤਾ ਸਭ ਤੋਂ ਪਹਿਲਾਂ ਐਡਵਾਂਸਡ ਟੈਕਨਾਲੋਜੀ ਦੀ ਮਦਦ ਨਾਲ ਲੱਗਾ ਸੀ। ਇਹ ਰਿਪੋਰਟ ਹਿਊਮਨ ਸਾਇੰਸ ’ਚ ਲੁਕੀ ਹੈ।

ਜੇਐੱਨਐੱਨ, ਨਵੀਂ ਦਿੱਲੀ : ਗੀਜ਼ਾ ਦੇ ਪਿਰਾਮਿਡ ’ਚ ਕਈ ਅਣਸੁਲਝੇ ਰਹੱਸ ਲੁਕੇ ਹੋਏ ਹਨ। ਇਸਦਾ ਪਤਾ ਲਗਾਉਣ ਲਈ ਪੁਰਾਤੱਤਵਵਾਦੀ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ। ਅਤਿ-ਆਧੁਨਿਕ ਤਕਨੀਕ ਦੀ ਮਦਦ ਨਾਲ ਹੁਣ ਉਨ੍ਹਾਂ ਥਾਵਾਂ ’ਤੇ ਪਹੁੰਚਣ ’ਚ ਵੀ ਸਫਲਤਾ ਮਿਲ ਰਹੀ ਹੈ, ਜਿਥੇ ਪਹਿਲਾਂ ਨਾਮੁਮਕਿਨ ਜਿਹਾ ਲੱਗਦਾ ਸੀ। ਇਕ ਰੋਬੋਟ ਨੇ ਮਿਸਰ ਦੇ ਗ੍ਰੇਟ ਪਿਰਾਮਿਡ ਦੇ ਅੰਦਰ ਡੂੰਘਾਈ ’ਚ ਮੌਜੂਦ, ਪਹਿਲਾਂ ਤੋਂ ਅਣਜਾਣ ਰਾਹ ਤੋਂ ਯਾਤਰਾ ਕੀਤੀ। ਉਸਦੀ ਇਹ ਯਾਤਰਾ ਇਕ ਅਜਿਹੀ ਚੀਜ਼ ਦੇ ਸਾਹਮਣੇ ਜਾ ਕੇ ਖ਼ਤਮ ਹੋਈ, ਜੋ ਲਗਪਗ 4500 ਸਾਲਾਂ ਤੋਂ ਅਣਛੂਹੀ ਸੀ। ਇਥੋਂ ਤੱਕ ਪਹੁੰਚਣ ਲਈ ਰੋਬੋਟ ਨੇ 100 ਫੁੱਟ ਲੰਬਾ ਰਾਹ ਤੈਅ ਕੀਤਾ।
ਇਜਿਪਟੋਲਾਜਿਸਟ ਜਹੀ ਹਵਾਸ ਨੇ ਕਿਹਾ ਕਿ ਇਸ ਰਾਹ ਦਾ ਪਤਾ ਸਭ ਤੋਂ ਪਹਿਲਾਂ ਐਡਵਾਂਸਡ ਟੈਕਨਾਲੋਜੀ ਦੀ ਮਦਦ ਨਾਲ ਲੱਗਾ ਸੀ। ਇਹ ਰਿਪੋਰਟ ਹਿਊਮਨ ਸਾਇੰਸ ’ਚ ਲੁਕੀ ਹੈ। ਰੋਬੋਟ ਦੇ ਉਥੇ ਪਹੁੰਚਣ ਤੋਂ ਬਾਅਦ ਹੁਣ ਪੁਰਾਤੱਤਵਵਾਦੀਆਂ ਦੇ ਮਨਾਂ ’ਚ ਇਸ ਨੂੰ ਜਾਣਨ ਦੀ ਉਤਸੁਕਤਾ ਵਧ ਗਈ ਹੈ ਕਿ ਆਖਿਰ ਇਸ ਪਿੱਛੇ ਕੀ ਹੈ। ਕੀ ਕੋਈ ਖ਼ਜ਼ਾਨਾ ਜਾਂ ਕੁਝ ਹੋਰ।
ਗੀਜ਼ਾ ਦੇ ਗ੍ਰੇਟ ਪਿਰਾਮਿਡ ਦੇ ਸਬੰਧ ’ਚ ਹਮੇਸ਼ਾ ਤੋਂ ਹੀ ਲੁਕੇ ਰਾਹਾਂ ਤੇ ਅਣਜਾਣੇ ਰਹੱਸਾਂ ਦੀ ਚਰਚਾ ਹੁੰਦੀ ਰਹੀ ਹੈ। ਇਤਿਹਾਸ ’ਚ ਸਭ ਤੋਂ ਵੱਧ ਖੋਜ ਕੀਤੇ ਗਏ ਸਮਾਰਕਾਂ ’ਚੋਂ ਇਕ ਹੋਣ ਦੇ ਨਾਤੇ ਗ੍ਰੇਟ ਪਿਰਾਮਿਡ ਦਾ ਅਧਿਐਨ ਪੀੜ੍ਹੀਆਂ ਤੋਂ ਕੀਤਾ ਜਾਂਦਾ ਰਿਹਾ ਹੈ। ਜਾਂਚ ਦੇ ਨਵੇਂ ਤਰੀਕਿਆਂ ਦੀ ਮਦਦ ਨਾਲ ਇਨ੍ਹਾਂ ’ਚੋਂ ਕਈ ਥਿਊਰੀਆਂ ਤੇ ਕਹਾਣੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਪਿਰਾਮਿਡ ਦੇ ਮੁੱਢਲੇ ਢਾਂਚੇ ਨੂੰ ਵੱਖ-ਵੱਖ ਕਰਨ ਦੀ ਬਜਾਏ ਇਹ ਟੀਮਾਂ ਹਾਈਟੈੱਕ ਇਮੇਜਿੰਗ ਯੰਤਰਾਂ ਦੀ ਵਰਤੋਂ ਕਰਦੀਆਂ ਹਨ। ਇਹ ਯੰਤਰ ਲੰਬੇ ਸਮੇਂ ਤੋਂ ਬੰਦ ਪਏ ਲੁਕੇ ਹੋਏ ਕਮਰਿਆਂ ਤੇ ਰਾਹਾਂ ਦਾ ਪਤਾ ਲਗਾਉਣ ’ਚ ਮਦਦ ਕਰਦੇ ਹਨ।