- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਖ਼ਮੀ ਕਰਮਚਾਰੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਵੀਹ ਸੈਨਿਕਾਂ ਦੀ ਹਾਲਤ ਗੰਭੀਰ ਹੈ ਜਦਕਿ ਨੌਂ ਨੂੰ ਮਾੜੀਆਂ-ਮੋਟੀਆਂ ਸੱਟਾਂ ਲੱਗੀਆਂ ਹਨ। ਹਮਲੇ ਨਾਲ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੁਰੱਖਿਆ ਬਲਾਂ ਦੀ ਇਕ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਵੱਡਾ ਨੁਕਸਾਨ ਹੋਇਆ। ਤਿੰਨ ਵਾਹਨਾਂ ਦੇ ਟਾਇਰ ਵੀ ਫਟ ਗਏ।

ਇਸਲਾਮਾਬਾਦ, ਆਈਏਐੱਨਐੱਸ : ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਵੀਰਵਾਰ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਕੀਤੇ ਗਏ ਫਿਦਾਈਨ ਹਮਲੇ ਵਿਚ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 29 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਸੂਬਾ ਦੇ ਮਸਤੰਗ ਜ਼ਿਲ੍ਹੇ ਵਿਚ ਵਾਪਰੀ ਜਦੋਂ ਫਰੰਟੀਅਰ ਕਾਰਪਸ ਦਾ ਕਾਫ਼ਲਾ ਰਾਜਧਾਨੀ ਕੁਏਟਾ ਤੋਂ ਐੱਨ-25 ਹਾਈਵੇ ’ਤੇ ਕਲਾਤ ਜ਼ਿਲ੍ਹੇ ਵੱਲ ਜਾ ਰਿਹਾ ਸੀ।
ਸੂਤਰਾਂ ਨੇ ਸ਼ਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਕਾਫ਼ਲੇ ਨੂੰ ਆਈਈਡੀ ਧਮਾਕੇ ਨਾਲ ਰੋਕਿਆ ਅਤੇ ਫਿਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।'
ਜ਼ਖ਼ਮੀ ਕਰਮਚਾਰੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਵੀਹ ਸੈਨਿਕਾਂ ਦੀ ਹਾਲਤ ਗੰਭੀਰ ਹੈ ਜਦਕਿ ਨੌਂ ਨੂੰ ਮਾੜੀਆਂ-ਮੋਟੀਆਂ ਸੱਟਾਂ ਲੱਗੀਆਂ ਹਨ। ਹਮਲੇ ਨਾਲ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੁਰੱਖਿਆ ਬਲਾਂ ਦੀ ਇਕ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਵੱਡਾ ਨੁਕਸਾਨ ਹੋਇਆ। ਤਿੰਨ ਵਾਹਨਾਂ ਦੇ ਟਾਇਰ ਵੀ ਫਟ ਗਏ।
ਹਮਲੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਪਰ ਸੂਤਰਾਂ ਨੇ ਇਸ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨਾਲ ਜੋੜਿਆ ਹੈ। ਇਕ ਹੋਰ ਘਟਨਾ ਵਿਚ ਬਲੋਚਿਸਤਾਨ ਦੇ ਆਵਾਰਨ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਦੀ ਗੋਲ਼ੀਬਾਰੀ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਮਨੁੱਖੀ ਅਧਿਕਾਰ ਸੰਗਠਨ ਪਾਂਕ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਕਿਹਾ ਕਿ ਬਗੈਰ ਕਿਸੇ ਉਕਸਾਵੇ ਦੇ ਫ਼ੌਜ ਨੇ ਬੇਰਹਿਮੀ ਨਾਲ ਗੋਲ਼ੀਬਾਰੀ ਕੀਤੀ। ਇਨ੍ਹਾਂ ’ਤੇ ਇਹ ਵੀ ਦੋਸ਼ ਲਗਾਇਆ ਗਿਆ ਕਿ ਫ਼ੌਜੀ ਮ੍ਰਿਤਕ ਜਾਹਿਦ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪਣ ਦੀ ਬਜਾਏ ਆਪਣੇ ਨਾਲ ਲੈ ਗਏ।