- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ’ਚ 6 ਨਵੇਂ ਸਟਾਰਲਿੰਕ ਉਪ-ਗ੍ਰਹਿਆਂ ’ਤੇ ਕੈਮਰੇ ਲਾਏ ਗਏ ਸਨ, ਜਿਨ੍ਹਾਂ ਨੇ ਉਡਾਣ ਦੇ ਅਖ਼ੀਰ ’ਚ ਸਟਾਰਸ਼ਿਪ ਦੀ ਹੀਟ ਸ਼ੀਲਡ ਦੀਆਂ ਤਸਵੀਰਾਂ ਭੇਜੀਆਂ। ਸਮੁੰਦਰ ’ਚ ਤੈਰਦੇ ਹੋਏ ਵੀ ਪੁਲਾੜ ਗੱਡੀ ਨੇ ਬੇਹੱਦ ਸਾਫ ਤਸਵੀਰਾਂ ਭੇਜੀਆਂ। ਵਿਗਿਆਨੀਆਂ ਨੇ ਸ਼ੀਲਡ ’ਤੇ ਸੈਂਸਰ ਵੀ ਲਾਏ ਸਨ ਤਾਂ ਕਿ ਧਰਤੀ ਦੇ ਵਾਯੂਮੰਡਲ ’ਚ ਦੁਬਾਰਾ ਦਾਖ਼ਲ ਹੋਣ ਦੌਰਾਨ ਉਸ ’ਤੇ ਪੈਣ ਵਾਲੇ ਜ਼ਬਰਦਸਤ ਦਬਾਅ ਤੇ ਤਾਪਮਾਨ ਦਾ ਅਧਿਐਨ ਕੀਤਾ ਜਾ ਸਕੇ।

ਕੇਪ ਕੇਨਵੇਰਲ, ਏਪੀ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਨੇ ਸ਼ੁੱਕਰਵਾਰ ਨੂੰ 13ਵੀਂ ਪ੍ਰੀਖਣ ਉਡਾਣ ਭਰੀ। ਇਸ ਉਡਾਣ ’ਚ ਸਟਾਰਲਿੰਕ ਦੇ 20 ਉਪ-ਗ੍ਰਹਿਆਂ ਨੂੰ ਪੁਲਾੜ ’ਚ ਪਹੁੰਚਾਇਆ। ਇਹ ਮਿਸ਼ਨ ਨਾਸਾ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸੇ ਸਟਾਰਸ਼ਿਪ ਦੀ ਵਰਤੋਂ ਪੁਲਾੜ ਯਾਤਰੀਆਂ ਨੂੰ ਚੰਦਰਮਾ ’ਤੇ ਲਿਜਾਣ ਲਈ ਕੀਤੀ ਜਾਣੀ ਹੈ। ਨਾਸਾ ਦੇ ਡਾਇਰੈਕਟਰ ਜੇਰੇਡ ਇਸਾਕਮੈਨ ਨੇ ਐਕਸ ’ਤੇ ਪੋਸਟ ਕੀਤਾ ਕਿ ਇਸ ਮਿਸ਼ਨ ਤੋਂ ਜੋ ਕੁਝ ਸਿੱਖਣ ਨੂੰ ਮਿਲੇਗਾ ਉਸ ਨੂੰ ਲੈ ਕੇ ਉਤਸ਼ਾਹਿਤ ਹਾਂ।
407 ਫੁੱਟ ਉੱਚੇ ਸਟਾਰਸ਼ਿਪ ਨੇ ਟੈਕਸਾਸ ਦੇ ਦੱਖਣੀ ਕੋਨੇ ’ਤੇ ਸਥਿਤ ਸਪੇਸਐਕਸ ਦੇ ਪ੍ਰੀਖਣ ਕੇਂਦਰ ਤੋਂ ਉਡਾਣ ਭਰੀ। ਹਾਲਾਂਕਿ ਬੂਸਟਰ ਦੀ ਵਾਪਸੀ ਦੌਰਾਨ ਸਾਰੇ ਇੰਜਣ ਦੁਬਾਰਾ ਚਾਲੂ ਨਹੀਂ ਹੋ ਸਕੇ। ਇਸ ਕਾਰਨ ਬੂਸਟਰ ਤੇਜ਼ ਰਫ਼ਤਾਰ ਨਾਲ ਹੇਠਾਂ ਆਇਆ ਤੇ ਮੈਕਸੀਕੋ ਦੀ ਖਾੜੀ ’ਚ ਜਾ ਡਿੱਗਿਆ। ਬੂਸਟਰ ਤੋਂ ਵੱਖ ਹੋਣ ਤੋਂ ਬਾਅਦ ਸਟਾਰਸ਼ਿਪ ਪੂਰਬ ਵੱਲ ਵਧਦਾ ਰਿਹਾ ਤੇ ਤਕਰੀਬਨ 200 ਕਿਲੋਮੀਟਰ ਦੀ ਉਚਾਈ ’ਤੇ ਇਕ-ਇਕ ਕਰ ਕੇ 20 ਸਟਾਰਲਿੰਕ ਉਪ-ਗ੍ਰਹਿਆਂ ਨੂੰ ਪੁਲਾੜ ’ਚ ਛੱਡਿਆ। ਸਟਾਰਲਿੰਕ ਉਪ-ਗ੍ਰਹਿ ਪਹਿਲਾਂ ਹੀ ਪੰਧ ’ਚ ਮੌਜੂਦ ਸਟਾਰਲਿੰਕ ਮਾਡਲਸ ਨਾਲ ਲੇਜ਼ਰ ਰਾਹੀਂ ਜੁੜਨ ’ਚ ਸਫਲ ਰਹੇ। ਹੁਣ 10 ਹਜ਼ਾਰ ਤੋਂ ਵੀ ਵਧੇਰੇ ਸਟਾਰਲਿੰਕ ਉਪ-ਗ੍ਰਹਿ ਇੰਟਰਨੈੱਟ ਸੇਵਾ ਦੇ ਰਹੇ ਹਨ। ਇਕ ਘੰਟੇ ਦੀ ਉਡਾਣ ਤੋਂ ਬਾਅਦ ਇਹ ਮਿਸ਼ਨ ਹਿੰਦ ਮਹਾਸਾਗਰ ’ਚ ਸਟਾਰਸ਼ਿਪ ਦੇ ਹੁਣ ਤਕ ਦੇ ਸਭ ਤੋਂ ਸੁਰੱਖਿਅਤ ਸਪਲੈਸ਼ਡਾਊਨ (ਪਾਣੀ ’ਚ ਉਤਰਣ) ਨਾਲ ਖ਼ਤਮ ਹੋਇਆ।
ਮਿਸ਼ਨ ’ਚ 6 ਨਵੇਂ ਸਟਾਰਲਿੰਕ ਉਪ-ਗ੍ਰਹਿਆਂ ’ਤੇ ਕੈਮਰੇ ਲਾਏ ਗਏ ਸਨ, ਜਿਨ੍ਹਾਂ ਨੇ ਉਡਾਣ ਦੇ ਅਖ਼ੀਰ ’ਚ ਸਟਾਰਸ਼ਿਪ ਦੀ ਹੀਟ ਸ਼ੀਲਡ ਦੀਆਂ ਤਸਵੀਰਾਂ ਭੇਜੀਆਂ। ਸਮੁੰਦਰ ’ਚ ਤੈਰਦੇ ਹੋਏ ਵੀ ਪੁਲਾੜ ਗੱਡੀ ਨੇ ਬੇਹੱਦ ਸਾਫ ਤਸਵੀਰਾਂ ਭੇਜੀਆਂ। ਵਿਗਿਆਨੀਆਂ ਨੇ ਸ਼ੀਲਡ ’ਤੇ ਸੈਂਸਰ ਵੀ ਲਾਏ ਸਨ ਤਾਂ ਕਿ ਧਰਤੀ ਦੇ ਵਾਯੂਮੰਡਲ ’ਚ ਦੁਬਾਰਾ ਦਾਖ਼ਲ ਹੋਣ ਦੌਰਾਨ ਉਸ ’ਤੇ ਪੈਣ ਵਾਲੇ ਜ਼ਬਰਦਸਤ ਦਬਾਅ ਤੇ ਤਾਪਮਾਨ ਦਾ ਅਧਿਐਨ ਕੀਤਾ ਜਾ ਸਕੇ।
ਅਰਬਪਤੀ ਉਦਯੋਗਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੂੰਪਿਛਲੇ ਹਫ਼ਤੇ ਇੰਜਣ ’ਚ ਆਈ ਤਕਨੀਕੀ ਸਮੱਸਿਆ ਦੇ ਕਾਰਨ ਮਿਸ਼ਨ ਨੂੰ ਆਖ਼ਰੀ ਸਮੇਂ ਰੋਕਣਾ ਪਿਆ ਸੀ। ਮਈ ’ਚ ਹੋਈ ਪਿਛਲੀ ਸਟਾਰਸ਼ਿਪ ਉਡਾਣ ’ਚ ਵੀ ਇੰਜਣ ’ਚ ਦਿੱਕਤ ਆਈ ਸੀ।