
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਯੂਨੀਫਿਕੇਸ਼ਨ ਚਰਚ ਦੀ ਮੁਖੀ ਹੱਕ ਜਾ ਹਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਦੋ ਸਾਲ ਦੀ ਸਜ਼ਾ ਸੁਣਾਈ। ਅਦਾਲਤ ਦੇ ਪਬਲਿਕ ਅਫੇਅਰਸ ਆਫਿਸ ਅਨੁਸਾਰ, ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਚਰਚ ਦੇ ਸੰਸਥਾਪਕ ਸਨ ਮਿਓਂਗ ਮੂਨ ਦੀ ਪਤਨੀ ਹਾਨ ਦੇ ਖਿਲਾਫ਼ ਇਹ ਫ਼ੈਸਲਾ ਸੁਣਾਇਆ।

ਸਿਓਲ (ਏਪੀ) : ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਯੂਨੀਫਿਕੇਸ਼ਨ ਚਰਚ ਦੀ ਮੁਖੀ ਹੱਕ ਜਾ ਹਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਦੋ ਸਾਲ ਦੀ ਸਜ਼ਾ ਸੁਣਾਈ। ਅਦਾਲਤ ਦੇ ਪਬਲਿਕ ਅਫੇਅਰਸ ਆਫਿਸ ਅਨੁਸਾਰ, ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਚਰਚ ਦੇ ਸੰਸਥਾਪਕ ਸਨ ਮਿਓਂਗ ਮੂਨ ਦੀ ਪਤਨੀ ਹਾਨ ਦੇ ਖਿਲਾਫ਼ ਇਹ ਫ਼ੈਸਲਾ ਸੁਣਾਇਆ।
ਉਸ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਚਰਚ ਦੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇਣ ਦਾ ਦੋਸ਼ ਲਗਾਇਆ ਗਿਆ ਸੀ ਕਿ ਉਹ ਉਸ ਸਮੇਂ ਅਹੁਦੇ ’ਤੇ ਰਹੇ ਕੰਜ਼ਰਵੇਟਿਵ ਸਾਬਕਾ ਰਾਸ਼ਟਰਪਤੀ ਮੂਨ ਸੁਕ ਯੇਓਲ ਦੀ ਪਤਨੀ ਤੇ ਯੂਨ ਦੇ ਕਰੀਬੀ ਇਕ ਹਾਈ ਪ੍ਰੋਫਾਈਲ ਸਿਆਸਤਦਾਨ ਨੂੰ ਰਿਸ਼ਵਤ ਦੇਣ। ਉਸ ’ਤੇ ਚਰਚ ਦੇ ਫੰਡ ਦਾ ਗਬਨ ਕਰਨ ਤੇ ਅਮਰੀਕਾ ’ਚ ਆਪਣੀਆਂ ਜੂਏ ਦੀਆਂ ਸਰਗਰਮੀਆਂ ਦੇ ਸਬੂਤ ਖ਼ਤਮ ਕਰਨ ਦਾ ਹੁਕਮ ਦੇਣ ਦਾ ਵੀ ਦੋਸ਼ ਲਗਾਇਆ ਗਿਆ ਸੀ। ਜਨਵਰੀ ’ਚ ਸਾਬਕਾ ਫਸਟ ਲੇਡੀ ਕਿਮ ਕੇਓਨ ਹੀ ਨੂੰ ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਯੂਨੀਫਿਕੇਸ਼ਨ ਚਰਚ ਤੋਂ ਗ੍ਰਾਫ਼ ਡਾਇਮੰਡ ਨੈਕਲੈੱਸ ਤੇ ਚੈਨਲ ਬੈਗ ਵਰਗੇ ਗਿਫਟ ਲੈਣ ਲਈ 20 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਯੂਨੀਫਿਕੇਸ਼ਨ ਚਰਚ ਉਨ੍ਹਾਂ ਤੋਂ ਸਿਆਸੀ ਫਾਇਦਾ ਚਾਹੁੰਦਾ ਸੀ।