- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਂਡੋ ਰਾਜ ਦੇ ਸਿਹਤ ਕਮਿਸ਼ਨਰ ਬਾਂਜੀ ਅਜਾਕਾ ਨੇ ਦੱਸਿਆ ਕਿ ਇਹ ਮਾਮਲੇ ਓਡਿਗਬੋ ਅਤੇ ਇਰੇਲੇ ਸਥਾਨਕ ਸਰਕਾਰੀ ਖੇਤਰਾਂ ਤੋਂ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਕੁੱਲ 182 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਅਜਾਕਾ ਨੇ ਕਿਹਾ ਕਿ ਇਹ ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ।

ਅਬੂਜਾ (ਏਪੀ) : ਦੱਖਣੀ ਨਾਈਜੀਰੀਆ ਵਿਚ ਸਾਫਟ ਡ੍ਰਿੰਕਸ ਪੀਣ ਨਾਲ 48 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸ਼ੱਕ ਹੈ ਕਿ ਇਸ ਸਾਫਟ ਡ੍ਰਿੰਕਸ ਵਿਚ ਮੈਥਨਾਲ ਸ਼ਾਮਲ ਸੀ।
ਓਂਡੋ ਰਾਜ ਦੇ ਸਿਹਤ ਕਮਿਸ਼ਨਰ ਬਾਂਜੀ ਅਜਾਕਾ ਨੇ ਦੱਸਿਆ ਕਿ ਇਹ ਮਾਮਲੇ ਓਡਿਗਬੋ ਅਤੇ ਇਰੇਲੇ ਸਥਾਨਕ ਸਰਕਾਰੀ ਖੇਤਰਾਂ ਤੋਂ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਕੁੱਲ 182 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਅਜਾਕਾ ਨੇ ਕਿਹਾ ਕਿ ਇਹ ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ। ਇਸਨੂੰ ਪੀਣ ਤੋਂ ਬਾਅਦ ਕਿਡਨੀ ਖਰਾਬ ਹੋ ਸਕਦੀ ਹੈ, ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਅਤੇ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਫਟ ਡ੍ਰਿੰਕਸ ਨੂੰ ਪੀਣ ਤੋਂ ਬਾਅਦ ਬਿਮਾਰ ਹੋਏ ਕੁਝ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਿਸ ਦੇ ਬੁਲਾਰਾ ਨੇ ਕਿਹਾ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤੇ ਗਏ 15 ਲੋਕਾਂ ਵਿੱਚੋਂ ਇਕ ਵਿਅਕਤੀ ਅਜਿਹੇ ਸਾਫਟ ਡ੍ਰਿੰਕਸ ਦਾ ਨਿਰਮਾਣ ਕਰ ਰਿਹਾ ਸੀ ਜਿਸ ਵਿਚ ਮੈਥਨਾਲ ਹੋਣ ਦਾ ਸ਼ੱਕ ਹੈ ਅਤੇ ਉਹ ਪੁਲਿਸ ਦੀ ਜਾਂਚ ਵਿਚ ਸਹਾਇਤਾ ਕਰ ਰਿਹਾ ਹੈ।