- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਆਰਆਈ ਅਨੁਸਾਰ, ਚੀਨੀ ਪਟਾਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਕੰਟੇਨਰਾਂ ਰਾਹੀਂ ਭਾਰਤ ਵਿਚ ਲਿਆਂਦੇ ਜਾ ਰਹੇ ਸਨ। ਤਸਕਰਾਂ ਨੇ ਪਟਾਕੇ ਲੁਕਾਉਣ ਲਈ ਉਨ੍ਹਾਂ ਨੂੰ ਸਟੇਸ਼ਨਰੀ, ਮੈਡੀਕਲ ਗਲਵਜ਼, ਪਲਾਸਟਿਕ ਕਲਿੱਪ, ਹੇਅਰ ਬੈਂਡ, ਸਟੋਰੇਜ ਵਾਰਡਰੋਬ ਅਤੇ ਸ਼ੂ ਰੈਕ ਵਰਗੀਆਂ ਵਸਤਾਂ ਦੇ ਤੌਰ ’ਤੇ ਦਿਖਾਇਆ ਸੀ।

ਚੇਨਈ (ਪੀਟੀਆਈ) : ਮਲੀਆ ਖੁਫੀਆ ਡਾਇਰੈਕਟੋਰੇਟ (ਡੀਆਰਆਈ) ਨੇ ਚੇਨਈ ਬੰਦਰਗਾਹ ’ਤੇ ਕਾਰਵਾਈ ਕਰਦਿਆਂ 12 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਚੀਨੀ ਪਟਾਕੇ ਜ਼ਬਤ ਕੀਤੇ ਹਨ। ਇਹ ਕਾਰਵਾਈ ਹੈਦਰਾਬਾਦ ਜ਼ੋਨਲ ਯੂਨਿਟ ਨੂੰ ਮਿਲੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ।
ਡੀਆਰਆਈ ਅਨੁਸਾਰ, ਚੀਨੀ ਪਟਾਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਕੰਟੇਨਰਾਂ ਰਾਹੀਂ ਭਾਰਤ ਵਿਚ ਲਿਆਂਦੇ ਜਾ ਰਹੇ ਸਨ। ਤਸਕਰਾਂ ਨੇ ਪਟਾਕੇ ਲੁਕਾਉਣ ਲਈ ਉਨ੍ਹਾਂ ਨੂੰ ਸਟੇਸ਼ਨਰੀ, ਮੈਡੀਕਲ ਗਲਵਜ਼, ਪਲਾਸਟਿਕ ਕਲਿੱਪ, ਹੇਅਰ ਬੈਂਡ, ਸਟੋਰੇਜ ਵਾਰਡਰੋਬ ਅਤੇ ਸ਼ੂ ਰੈਕ ਵਰਗੀਆਂ ਵਸਤਾਂ ਦੇ ਤੌਰ ’ਤੇ ਦਿਖਾਇਆ ਸੀ। ਪਿਛਲੇ ਹਫਤੇ ਵੱਖ-ਵੱਖ ਮੁਹਿੰਮਾਂ ਦੌਰਾਨ ਸ਼ੱਕੀ ਕੰਟੇਨਰਾਂ ਦੀ ਜਾਂਚ ਕੀਤੀ ਗਈ। ਤਲਾਸ਼ੀ ਵਿਚ ਸਾਮਾਨ ਦੇ ਕਾਰਟਨਾਂ ਦੇ ਪਿੱਛੇ ਵੱਡੀ ਮਾਤਰਾ ਵਿਚ ਚੀਨੀ ਪਟਾਖੇ ਮਿਲੇ। ਇਨ੍ਹਾਂ ਦੀ ਕੁੱਲ ਕੀਮਤ ਕਰੀਬ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਡੀਆਰਆਈ ਨੇ ਦੱਸਿਆ ਕਿ ਪਟਾਕਿਆਂ ਦੀ ਦਰਾਮਦ ਲਈ ਵਿਦੇਸ਼ ਵਪਾਰ ਨੀਤੀ ਮੁਤਾਬਕ ਸਹੀ ਆਗਿਆ ਅਤੇ ਡੀਜੀਐੱਫਟੀ ਅਤੇ ਵਿਸਫੋਟਕ ਨਿਯਮ, 2008 ਮੁਤਾਬਕ ਪੀਈਐੱਸਓ ਦੀ ਮਨਜ਼ੂਰੀ ਲਾਜ਼ਮੀ ਹੈ। ਜ਼ਰੂਰੀ ਲਾਇਸੈਂਸ ਦੇ ਬਿਨਾਂ ਅਤੇ ਗਲਤ ਐਲਾਨ ਰਾਹੀਂ ਦਰਾਮਦ ਕੀਤੇ ਜਾਣ ’ਤੇ ਪਟਾਕੇ ਕਸਟਮ ਐਕਟ, 1962 ਦੇ ਅਧੀਨ ਜ਼ਬਤ ਕਰ ਲਏ ਗਏ।