ਵਿਦੇਸ਼ 'ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ
ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ 'ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ ਨੇ ਇਸ ਮਾਮਲੇ ’ਚ ਸੋਮਵਾਰ ਨੂੰ ਕੇਪੀਏ ਇੰਜੀਨੀਅਰਿੰਗ ਅਤੇ ਐੱਸਕੇ ਇੰਡਸਟ੍ਰੀਜ਼ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Thu, 25 Jun 2026 11:14 AM (IST)
Updated Date: Thu, 25 Jun 2026 11:17 AM (IST)
ਸਿੰਗਾਪੁਰ (ਪੀਟੀਆਈ) : ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ 'ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ ਨੇ ਇਸ ਮਾਮਲੇ ’ਚ ਸੋਮਵਾਰ ਨੂੰ ਕੇਪੀਏ ਇੰਜੀਨੀਅਰਿੰਗ ਅਤੇ ਐੱਸਕੇ ਇੰਡਸਟ੍ਰੀਜ਼ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
'ਦਿ ਸਟ੍ਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ, ਮੰਗਲਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਦੇ 100 ਪਰਵਾਸੀ ਮਜ਼ਦੂਰਾਂ ਦੇ ਇਕ ਸਮੂਹ ਨੇ ਤਨਖ਼ਾਹ ਨਾ ਮਿਲਣ ਅਤੇ ਰਿਹਾਇਸ਼ ਸਬੰਧੀ ਸਮੱਸਿਆਵਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਕ ਦਿਨ ਪਹਿਲਾਂ, ਐੱਨਜੀਓ ਮਾਈਗ੍ਰੈਂਟ ਵਰਕਰਜ਼ ਸੈਂਟਰ ਨੇ ਦੋਵਾਂ ਕੰਪਨੀਆਂ ਦੇ 300 ਤੋਂ ਵੱਧ ਪ੍ਰਭਾਵਿਤ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ।
ਕੇਪੀਏ ਇੰਜੀਨੀਅਰਿੰਗ ਅਤੇ ਉਸ ਨਾਲ ਜੁੜੀ ਫਰਮ ਐੱਸਕੇ ਇੰਡਸਟ੍ਰੀਜ਼ ਦੇ ਨਿਰਦੇਸ਼ਕਾਂ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਗ਼ੈਰ-ਸਿੰਗਾਪੁਰੀਅਨ ਹਨ, ਟਿੱਪਣੀ ਵਾਸਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਨ੍ਹਾਂ ਕੰਪਨੀਆਂ ਇਕ ਸਾਂਝਾ ਨਿਰਦੇਸ਼ਕ ਹੈ, ਜੋ ਏਅਰ ਕੰਡੀਸ਼ਨਿੰਗ, ਪਲੰਬਿੰਗ ਅਤੇ ਇਮਾਰਤਾਂ ਬਣਾਉਣ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਪੰਜ ਹੋਰ ਕੰਪਨੀਆਂ ਨਾਲ ਵੀ ਜੁੜਿਆ ਹੋਇਆ ਹੈ।