- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੰਗਾਪੁਰ ਦੇ ਇਸ ਗਲੋਬਲ ਐਜੂਕੇਸ਼ਨ ਗਰੁੱਪ ਨੇ ਹਾਲ ਹੀ ਵਿਚ ਇਨ੍ਹਾਂ ਤਿੰਨ ਰਾਜਾਂ ਨਾਲ 24 ਤੋਂ ਵੱਧ ਸਕੂਲ ਖੋਲ੍ਹਣ ਲਈ ਐੱਮਓਯੂ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਟੀਅਰ-1 ਸ਼ਹਿਰਾਂ ਵਿਚ ਹੋਣਗੇ ਅਤੇ ਕੁਝ ਸਕੂਲ ਵੱਡੇ ਮੈਟਰੋ ਸ਼ਹਿਰਾਂ ਦੇ ਨੇੜੇ ਟੀਅਰ-2 ਸ਼ਹਿਰਾਂ ਵਿਚ ਹੋਣਗੇ।

ਸਿੰਗਾਪੁਰ, (ਏਜੰਸੀ) : ਸਿੰਗਾਪੁਰ ਦੇ ਗਲੋਬਲ ਸਕੂਲ ਗਰੁੱਪ (ਜੀਐੱਸਜੀ) ਦੇ ਚੇਅਰਮੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਰੁੱਪ ਅਗਲੇ ਪੰਜ ਸਾਲਾਂ ਵਿਚ ਆਂਧਰ ਪ੍ਰਦੇਸ਼, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ 24 ਤੋਂ ਵੱਧ ਸਕੂਲ ਖੋਲ੍ਹੇਗਾ। ਗਰੁੱਪ ਦੇ ਕੈਂਪਸਾਂ ਦੇ 25 ਸਾਲ ਪੂਰੇ ਹੋਣ ਦੇ ਜਸ਼ਨ ਦੇ ਮੌਕੇ ਚੇਅਰਮੈਨ ਅਤੁਲ ਤੇਮੁਰਨਿਕਰ ਨੇ ਕਿਹਾ ਕਿ ਇਸ ਲਈ ਲਗਪਗ 1,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਸਿੰਗਾਪੁਰ ਦੇ ਇਸ ਗਲੋਬਲ ਐਜੂਕੇਸ਼ਨ ਗਰੁੱਪ ਨੇ ਹਾਲ ਹੀ ਵਿਚ ਇਨ੍ਹਾਂ ਤਿੰਨ ਰਾਜਾਂ ਨਾਲ 24 ਤੋਂ ਵੱਧ ਸਕੂਲ ਖੋਲ੍ਹਣ ਲਈ ਐੱਮਓਯੂ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਟੀਅਰ-1 ਸ਼ਹਿਰਾਂ ਵਿਚ ਹੋਣਗੇ ਅਤੇ ਕੁਝ ਸਕੂਲ ਵੱਡੇ ਮੈਟਰੋ ਸ਼ਹਿਰਾਂ ਦੇ ਨੇੜੇ ਟੀਅਰ-2 ਸ਼ਹਿਰਾਂ ਵਿਚ ਹੋਣਗੇ। ਆਂਧਰ ਪ੍ਰਦੇਸ਼ ਦੇ ਅਮਰਾਵਤੀ ਵਿਚ ਇਕ ਥਾਂ ਵੀ ਤੈਅ ਕਰ ਲਈ ਗਈ ਹੈ। ਜੀਐੱਸਜੀ ਨੇ 2011 ਤੋਂ ਭਾਰਤ ਵਿਚ 20 ਤੋਂ ਵੱਧ ਸਕੂਲ ਖੋਲ੍ਹੇ ਹਨ ਅਤੇ ਏਸ਼ੀਆ ਦੇ 11 ਦੇਸ਼ਾਂ ਵਿਚ 64 ਤੋਂ ਵੱਧ ਕੈਂਪਸ ਚਲਾ ਰਿਹਾ ਹੈ।