ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਐਲਾਨ, ਕਿਹਾ- 'ਅਗਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ ਭਾਰਤ ਦਾ ਦੌਰਾ'
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਦੇ ਦੌਰੇ 'ਤੇ ਆ ਸਕਦੇ ਹਨ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ਨੀਵਾਰ ਨੂੰ ਦਿੱਤੀ। ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਅਗਲੇ ਸਾਲ (2027) ਦੀ ਸ਼ੁਰੂਆਤ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੀਆਂ ਤਿਆਰੀਆਂ ਕਰ ਰਿਹਾ ਹੈ।
Publish Date: Sat, 27 Jun 2026 11:13 AM (IST)
Updated Date: Sat, 27 Jun 2026 11:59 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਦੇ ਦੌਰੇ 'ਤੇ ਆ ਸਕਦੇ ਹਨ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ਨੀਵਾਰ ਨੂੰ ਦਿੱਤੀ। ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਅਗਲੇ ਸਾਲ (2027) ਦੀ ਸ਼ੁਰੂਆਤ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੀਆਂ ਤਿਆਰੀਆਂ ਕਰ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ IANS ਨੂੰ ਦੱਸਿਆ, "ਅਗਲੇ ਸਾਲ ਰਾਸ਼ਟਰਪਤੀ ਟਰੰਪ ਦੇ ਭਾਰਤ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਕਾਰਾਤਮਕ ਗੱਲ ਹੈ।"
ਮੋਦੀ ਨਾਲ ਟਰੰਪ ਦੇ ਚੰਗੇ ਸਬੰਧ
ਮਾਰਕੋ ਰੂਬੀਓ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚਾਲੇ ਬਹੁਤ ਜਲਦ ਵਪਾਰਕ ਸਮਝੌਤੇ (ਟ੍ਰੇਡ ਡੀਲ) ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ। ਟਰੰਪ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਦਾ ਦੌਰਾ ਕਰਨਗੇ। ਮੈਂ ਰਾਸ਼ਟਰਪਤੀ ਦੀ ਯਾਤਰਾ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਜਾ ਰਿਹਾ ਹਾਂ। ਰੂਬੀਓ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਵਿਚਾਲੇ ਬਹੁਤ ਵਧੀਆ ਸਬੰਧ ਹਨ।
ਅਸੀਂ ਸਪਲਾਈ ਵਧਾਉਣ ਲਈ ਮਿਲ ਕੇ ਕਰ ਰਹੇ ਹਾਂ ਕੰਮ
ਭਾਰਤ, ਅਮਰੀਕਾ ਅਤੇ ਵੈਨੇਜ਼ੁਏਲਾ ਨਾਲ ਗੱਲਬਾਤ ਕਰ ਰਿਹਾ ਹੈ। ਅਸੀਂ ਸਪਲਾਈ ਵਧਾਉਣ ਲਈ ਬਹੁਤ ਮਿਲ ਕੇ ਕੰਮ ਕਰ ਰਹੇ ਹਾਂ। ਭਾਰਤ ਦੁਨੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ 'ਚੋਂ ਇੱਕ ਹੈ ਜਿਨ੍ਹਾਂ ਕੋਲ ਭਾਰੀ ਕੱਚੇ ਤੇਲ ਨੂੰ ਰਿਫਾਈਨ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਖ਼ੁਦ ਨੂੰ ਪੀਐਮ ਮੋਦੀ ਦਾ ਪ੍ਰਸ਼ੰਸਕ ਦੱਸਦਿਆਂ ਕਿਹਾ ਕਿ ਮੋਦੀ ਨੇ ਭਾਰਤ ਨੂੰ ਇੱਕ ਗਲੋਬਲ ਪਾਵਰ (ਵਿਸ਼ਵ ਸ਼ਕਤੀ) ਬਣਾਇਆ ਹੈ।
ਭਾਰਤ ਨੂੰ ਅਮਰੀਕਾ ਦਾ ਇੱਕ ਪ੍ਰਮੁੱਖ ਰਣਨੀਤਕ ਭਾਈਵਾਲ ਦੱਸਦਿਆਂ ਰੂਬੀਓ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਦੇ ਨਿੱਜੀ ਸਬੰਧਾਂ 'ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ, "ਭਾਰਤ ਸੰਯੁਕਤ ਰਾਜ ਅਮਰੀਕਾ ਦਾ ਇੰਨਾ ਕਰੀਬੀ ਭਾਈਵਾਲ ਅਤੇ ਸਹਿਯੋਗੀ ਹੈ ਅਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਵਿਚਕਾਰ ਸਬੰਧ ਇਸ ਤੋਂ ਵੱਧ ਨੇੜਲੇ ਨਹੀਂ ਹੋ ਸਕਦੇ, ਜੋ ਮੈਨੂੰ ਲੱਗਦਾ ਹੈ ਕਿ ਕੂਟਨੀਤੀ 'ਚ ਸੱਚਮੁੱਚ ਬਹੁਤ ਮਹੱਤਵਪੂਰਨ ਹੈ।"
ਟਰੰਪ ਆਖਰੀ ਵਾਰ ਕਦੋਂ ਆਏ ਸਨ ਭਾਰਤ?
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਖਰੀ ਵਾਰ ਫਰਵਰੀ 2020 'ਚ ਭਾਰਤ ਦੀ ਯਾਤਰਾ ਕੀਤੀ ਸੀ। ਉਸ ਸਮੇਂ ਟਰੰਪ ਨੇ ਅਹਿਮਦਾਬਾਦ 'ਚ 'ਨਮਸਤੇ ਟਰੰਪ' ਰੈਲੀ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਨਵੀਂ ਦਿੱਲੀ 'ਚ ਦੁਵੱਲੀ ਚਰਚਾ ਕੀਤੀ ਸੀ।