- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੇਸਕੋਵ ਸ਼ਹਿਰ ਦੀ ਅਦਾਲਤ ਵਿਚ ਉਨ੍ਹਾਂ ਨੇ ਸਾਢੇ ਚਾਰ ਸਾਲ ਤੋਂ ਚੱਲ ਰਹੇ ਯੁੱਧ ਨੂੰ ਤੁਰੰਤ ਖ਼ਤਮ ਕਰਨ ਦੀ ਆਪਣੀ ਗੱਲ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਯੁੱਧ ਨੇ ਹਜ਼ਾਰਾਂ ਲੋਕਾਂ ਨੂੰ ਬੇਵਕਤ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਹੈ। ਮੌਤਾਂ ਦੇ ਸਹੀ ਅੰਕੜੇ ਜਦੋਂ ਜਨਤਾ ਦੇ ਸਾਹਮਣੇ ਆਉਣਗੇ ਤਾਂ ਪੂਰਾ ਦੇਸ਼ ਸ਼ਹੀਦਾਂ ਦੀ ਸੂਚੀ ਦੇਖ ਕੇ ਕੰਬਣ ਲੱਗੇਗਾ।

ਲੰਡਨ, (ਰਾਇਟਰ) : ਰੂਸ ਦੀ ਉਦਾਰਵਾਦੀ ਯਾਬਲੋਕੋ ਪਾਰਟੀ ਦੇ ਡਿਪਟੀ ਚੇਅਰਮੈਨ ਲੇਵ ਸ਼ੋਲਜ਼ਬਰਗ (63) ਨੂੰ ਯੂਕਰੇਨ ਯੁੱਧ ਦਾ ਵਿਰੋਧ ਕਰਨ ’ਤੇ ਸੋਮਵਾਰ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਰੂਸੀ ਫ਼ੌਜਾਂ ਦਾ ਅਪਮਾਨ ਕਰਨ ਅਤੇ ਗ਼਼ਲਤਫਹਿਮੀਆਂ ਫੈਲਾਉਣ ਦੇ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ।
ਪੇਸਕੋਵ ਸ਼ਹਿਰ ਦੀ ਅਦਾਲਤ ਵਿਚ ਉਨ੍ਹਾਂ ਨੇ ਸਾਢੇ ਚਾਰ ਸਾਲ ਤੋਂ ਚੱਲ ਰਹੇ ਯੁੱਧ ਨੂੰ ਤੁਰੰਤ ਖ਼ਤਮ ਕਰਨ ਦੀ ਆਪਣੀ ਗੱਲ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਯੁੱਧ ਨੇ ਹਜ਼ਾਰਾਂ ਲੋਕਾਂ ਨੂੰ ਬੇਵਕਤ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਹੈ। ਮੌਤਾਂ ਦੇ ਸਹੀ ਅੰਕੜੇ ਜਦੋਂ ਜਨਤਾ ਦੇ ਸਾਹਮਣੇ ਆਉਣਗੇ ਤਾਂ ਪੂਰਾ ਦੇਸ਼ ਸ਼ਹੀਦਾਂ ਦੀ ਸੂਚੀ ਦੇਖ ਕੇ ਕੰਬਣ ਲੱਗੇਗਾ।
ਇਹ ਵੀ ਦੱਸ ਦੇਈਏ ਕਿ ਮੀਡੀਆਜੋਨਾ ਅਤੇ ਬੀਬੀਸੀ ਰੂਸੀ ਸੇਵਾ ਕੋਲ ਯੂਕਰੇਨ ਯੁੱਧ ਵਿਚ ਮਾਰੇ ਗਏ 2,39,354 ਰੂਸੀ ਸੈਨਿਕਾਂ ਦਾ ਰਿਕਾਰਡ ਮੌਜੂਦ ਹੈ। ਸਰਕਾਰੀ ਅੰਕੜਿਆਂ ਮੁਤਾਬਕ 3,50,000 ਤੋਂ ਵੱਧ ਲੋਕ ਯੁੱਧ ਵਿਚ ਮਾਰੇ ਜਾ ਚੁੱਕੇ ਹਨ। ਪਿਛਲੇ 10 ਅਗਸਤ ਨੂੰ ਰੂਸੀ ਸੁਪਰੀਮ ਕੋਰਟ ਨੇ ਯਾਬਲੋਕੋ ਪਾਰਟੀ ਦੇ ਆਮ ਚੋਣਾਂ ਵਿਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ ਹੈ।