- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਮਲੇ ਦੀ ਇਹ ਘਟਨਾ ਜੰਗ ਦੇ ਦੱਖਣੀ ਮੋਰਚੇ ਨੇੜੇ ਹੋਈ। ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਇਸ ਹਮਲੇ ਦੀ ਰੂਸੀ ਕਰੂਰਤਾ ਦੀ ਤਾਜ਼ਾ ਉਦਾਹਰਣ ਦੱਸਿਆ ਹੈ। ਇਸ ਹਮਲੇ ’ਚ ਬੇਕਸੂਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਕੀਵ (ਏਪੀ) : ਯੂਕਰੇਨ ਦੇ ਨਿਪ੍ਰੋਪੈਟ੍ਰੋਵਸਕ ਖੇਤਰ ਦੇ ਨਿਕੋਪੋਲ ਜ਼ਿਲ੍ਹੇ ’ਚ ਬੁੱਧਵਾਰ ਨੂੰ ਰੂਸ ਦੇ ਡ੍ਰੋਨ ਹਮਲੇ ’ਚ ਮਿੰਨੀ ਬੱਸ ’ਚ ਸਵਾਰ ਪੰਜ ਲੋਕ ਮਾਰੇ ਗਏ ਤੇ ਸੱਤ ਜ਼ਖ਼ਮੀ ਹੋ ਗਏ। ਹਮਲੇ ਦੀ ਇਹ ਘਟਨਾ ਜੰਗ ਦੇ ਦੱਖਣੀ ਮੋਰਚੇ ਨੇੜੇ ਹੋਈ। ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਇਸ ਹਮਲੇ ਦੀ ਰੂਸੀ ਕਰੂਰਤਾ ਦੀ ਤਾਜ਼ਾ ਉਦਾਹਰਣ ਦੱਸਿਆ ਹੈ। ਇਸ ਹਮਲੇ ’ਚ ਬੇਕਸੂਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜ਼ੇਲੈਂਸਕੀ ਨੇ ਦੱਸਿਆ ਹੈ ਕਿ ਮੀਕੋਲੋਵ ਖੇਤਰ ’ਚ ਇਕ ਯਾਤਰੀ ਟ੍ਰੇਨ ਨੂੰ ਵੀ ਰੂਸ ਨੇ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਇਕ ਰੇਲਵੇ ਸਟੇਸ਼ਨ ਤੇ ਇਕ ਡੀਜ਼ਲ ਇੰਜਣ ’ਤੇ ਵੀ ਰੂਸ ਨੇ ਹਵਾਈ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਵਿਚਾਲੇ ਯੂਕਰੇਨ ਨੇ ਸਹਿਯੋਗੀ ਦੇਸ਼ਾਂ ਤੋਂ 500 ਡੀਜ਼ਲ ਰੇਲ ਇੰਜਣ ਦੇਣ ਦੀ ਅਪੀਲ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬਿਹਾ ਨੇ ਕਿਹਾ ਹੈ ਕਿ ਰੂਸ ਦੇ ਹਮਲਿਆਂ ’ਚ 500 ਤੋਂ ਵੱਧ ਰੇਲ ਇੰਜਣ ਨੁਕਸਾਨੇ ਜਾਂ ਬਰਬਾਦ ਹੋ ਗਏ ਹਨ, ਇਸ ਲਈ ਮਾਲ ਢੋਣ ਤੇ ਯਾਤਰੀ ਆਵਾਜਾਈ ’ਚ ਰੁਕਾਵਟ ਆ ਰਹੀ ਹੈ। ਇਸ ਵਿਚਾਲੇ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਅਮਰੀਕੀ ਨਿਊਜ਼ ਚੈਨਲ ਸੀਬੀਐੱਸ ਨੂੰ ਦਿੱਤੀ ਇੰਟਰਵਿਊ ’ਚ ਸਾਫ਼ ਕਰ ਦਿੱਤਾ ਹੈ ਕਿ ਯੂਕਰੇਨ ਤੇ ਰੂਸ ਵਿਚਾਲੇ ਊਰਜਾ ਪਲਾਂਟਾਂ ’ਤੇ ਹਮਲੇ ਰੋਕਣ ਲਈ ਕੋਈ ਸਮਝੌਤਾ ਨਹੀਂ ਹੋਇਆ ਹੈ।