- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਨੇ ਦੱਸਿਆ ਕਿ ਰੋਜ਼ਨੇਫਟ, ਗੈਜ਼ਪ੍ਰੋਮ ਨੇਫਟ ਅਤੇ ਲੁਕੋਇਲ ਵਰਗੀਆਂ ਕੰਪਨੀਆਂ ਨੇ ਭਾਰਤ ਦੀਆਂ ਕੰਪਨੀਆਂ ਨਾਲ ਸੰਪਰਕ ਕੀਤਾ ਹੈ। ਇਨ੍ਹਾਂ ਵਿਚ ਭਾਰਤ ਦੀਆਂ ਨਿੱਜੀ ਅਤੇ ਸਰਕਾਰੀ ਰਿਫਾਈਨਿੰਗ ਕੰਪਨੀਆਂ ਸ਼ਾਮਲ ਹਨ। ਜੇਕਰ ਸੌਦੇ ’ਤੇ ਸਹਿਮਤੀ ਬਣਦੀ ਹੈ, ਤਾਂ ਸਪਲਾਈ ਵਪਾਰੀਆਂ ਜ਼ਰੀਏ ਕੀਤੀ ਜਾਵੇਗੀ।

ਨਵੀਂ ਦਿੱਲੀ (ਰਾਇਟਰ) : ਯੂਕਰੇਨ ਦੇ ਹਮਲਿਆਂ ਕਾਰਨ ਰੂਸ ਦੀ ਰਿਫਾਈਨਿੰਗ ਸਮਰੱਥਾ ਦਾ ਇਕ ਮਹੱਤਵਪੂਰਨ ਹਿੱਸਾ ਨਸ਼ਟ ਹੋ ਜਾਣ ਤੋਂ ਬਾਅਦ ਉਸ ਦੀਆਂ ਪ੍ਰਮੁੱਖ ਊਰਜਾ ਕੰਪਨੀਆਂ ਨੇ ਭਾਰਤੀ ਰਿਫਾਇਨਰੀਆਂ ਨਾਲ ਹੋਰ ਪੈਟਰੋਲ ਖ਼ਰੀਦਣ ਲਈ ਸੰਪਰਕ ਕੀਤਾ ਹੈ। ਭਾਰਤ ਸਮੁੰਦਰ ਰਾਹੀਂ ਆਉਣ ਵਾਲੇ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ।
ਇਸ ਸਬੰਧ ਵਿਚ ਭਾਰਤ ਤੋਂ ਪੈਟਰੋਲ ਪ੍ਰਾਪਤ ਕਰਨ ਦੀ ਮਾਸਕੋ ਦੀ ਕੋਸ਼ਿਸ਼ ਦੋਹਾਂ ਦੇਸ਼ਾਂ ਦੇ ਊਰਜਾ ਵਪਾਰ ਵਿਚ ਇਕ ਅਸਾਧਾਰਨ ਬਦਲਾਅ ਨੂੰ ਦਰਸਾਉਂਦੀ ਹੈ। ਇਹ ਯੂਕਰੇਨ ਦੇ ਹਮਲਿਆਂ ਕਾਰਨ ਰੂਸ ਨੂੰ ਹੋਏ ਨੁਕਸਾਨ ਦੀ ਗੰਭੀਰਤਾ ਨੂੰ ਵੀ ਪ੍ਰਗਟ ਕਰਦੀ ਹੈ। ਮਾਸਕੋ ਇਸ ਸਮੇਂ ਪੈਟਰੋਲ ਸੰਕਟ ਦੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਿਹਾ ਹੈ।
ਮਾਮਲੇ ਤੋਂ ਜਾਣੂ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਤੋਂ ਪੈਟਰੋਲ ਦੀ ਘੱਟੋ-ਘੱਟ ਇਕ ਖੇਪ ਪਹਿਲਾਂ ਹੀ ਰੂਸ ਲਈ ਰਵਾਨਾ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਾਲਵਾਹਕ ਜਹਾਜ਼ ਭੇਜੇ ਜਾਣ ਦੀ ਉਮੀਦ ਹੈ। ਜੇਕਰ ਅੱਗੇ ਕੋਈ ਹਮਲਾ ਨਹੀਂ ਹੁੰਦਾ ਤਾਂ ਵੀ ਰੂਸ ਦੀ ਰਿਫਾਈਨਿੰਗ ਸਮਰੱਥਾ ਦਾ ਲਗਪਗ 40 ਪ੍ਰਤੀਸ਼ਤ ਹਿੱਸਾ ਘੱਟੋ-ਘੱਟ ਦੋ ਮਹੀਨੇ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ।