- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜਨਮ ਤੋਂ ਟਾਰਚ ਇੰਫੈਕਸ਼ਨ ਵਾਲੇ ਬੱਚਿਆਂ ’ਚ ਆਟੀਜ਼ਮ ਦਾ ਖ਼ਤਰਾ ਕਰੀਬ ਤਿੰਨ ਗੁਣਾ, ਬੌਧਿਕ ਕਮਜ਼ੋਰੀ ਦਾ ਖ਼ਤਰਾ ਸੱਤ ਗੁਣਾ ਤੋਂ ਵੱਧ ਅਤੇ ਗੰਭੀਰ ਤੋਂ ਬਹੁਤ ਗੰਭੀਰ ਬੌਧਿਕ ਕਮਜ਼ੋਰੀ ਦਾ ਖ਼ਤਰਾ 30 ਗੁਣਾ ਤੱਕ ਵਧ ਜਾਂਦਾ ਹੈ।

ਸਵਿਡਨ ’ਚ 37 ਲੱਖ ਲੋਕਾਂ ’ਤੇ ਕੀਤੇ ਗਏ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਗਰਭਵਤੀ ਔਰਤ ਤੋਂ ਭਰੂਣ ਵਿਚ ਫੈਲਣ ਵਾਲੇ ਟਾਰਚ ਇੰਫੈਕਸ਼ਨ ਦਾ ਸੰਬੰਧ ਬਾਅਦ ਦੀ ਜ਼ਿੰਦਗੀ ’ਚ ਆਟੀਜ਼ਮ ਅਤੇ ਬੌਧਿਕ ਕਮਜ਼ੋਰੀ ਦੇ ਬਹੁਤ ਜ਼ਿਆਦਾ ਖਤਰੇ ਨਾਲ ਹੈ। ਟਾਰਚ ਉਹ ਮੈਡੀਕਲ ਹਾਲਤਾਂ ਅਤੇ ਇੰਫੈਕਸ਼ਨਾਂ ਦੇ ਸਮੂਹ ਨੂੰ ਕਹਿੰਦੇ ਹਨ, ਜੋ ਗਰਭਵਤੀ ਔਰਤ ਤੋਂ ਭਰੂਣ ਜਾਂ ਨਵਜਾਤ ਸ਼ਿਸ਼ੂ ਵਿਚ ਫੈਲ ਸਕਦੇ ਹਨ।
ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜਨਮ ਤੋਂ ਟਾਰਚ ਇੰਫੈਕਸ਼ਨ ਵਾਲੇ ਬੱਚਿਆਂ ’ਚ ਆਟੀਜ਼ਮ ਦਾ ਖ਼ਤਰਾ ਕਰੀਬ ਤਿੰਨ ਗੁਣਾ, ਬੌਧਿਕ ਕਮਜ਼ੋਰੀ ਦਾ ਖ਼ਤਰਾ ਸੱਤ ਗੁਣਾ ਤੋਂ ਵੱਧ ਅਤੇ ਗੰਭੀਰ ਤੋਂ ਬਹੁਤ ਗੰਭੀਰ ਬੌਧਿਕ ਕਮਜ਼ੋਰੀ ਦਾ ਖ਼ਤਰਾ 30 ਗੁਣਾ ਤੱਕ ਵਧ ਜਾਂਦਾ ਹੈ। ਅਧਿਐਨ ਦੇ ਖੋਜਕਰਤਾ ਰੇਨੀ ਗਾਰਡਨਰ ਨੇ ਕਿਹਾ ਕਿ ਇਹ ਗੱਲ ਜ਼ੋਰ ਦੇ ਕੇ ਕਹਿਣੀ ਜ਼ਰੂਰੀ ਹੈ ਕਿ ਮਾਂ ਤੋਂ ਬੱਚੇ ਵਿਚ ਇਹ ਇੰਫੈਕਸ਼ਨ ਦਾ ਫੈਲਣਾ ਆਮ ਗੱਲ ਨਹੀਂ ਹੈ। ਆਬਾਦੀ ਵਿਚ ਆਟੀਜ਼ਮ ਦੇ ਸਾਰੇ ਮਾਮਲਿਆਂ ਵਿਚ ਇਨ੍ਹਾਂ ਦਾ ਹਿੱਸਾ ਬਹੁਤ ਘੱਟ ਹੈ, ਪਰ ਜੋ ਬੱਚੇ ਅਸਲ ਵਿਚ ਇਸ ਤੋਂ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਵਿਚ ਆਟੀਜ਼ਮ ਅਤੇ ਬੌਧਿਕ ਕਮਜ਼ੋਰੀ, ਦੋਵਾਂ ਦਾ ਖ਼ਤਰਾ ਸਾਫ਼ ਤੌਰ ’ਤੇ ਵਧਿਆ ਹੋਇਆ ਦਿਖਾਈ ਦਿੰਦਾ ਹੈ।
ਇਹ ਅਧਿਐਨ ਟਾਰਚ ਇੰਫੈਕਸ਼ਨ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਮੂਹ ’ਤੇ ਕੇਂਦ੍ਰਿਤ ਸੀ। ਇਸ ਸ਼੍ਰੇਣੀ ਵਿਚ ਸਾਈਟੋਮੇਗਾਲੋਵਾਇਰਸ, ਰੂਬੇਲਾ, ਟਾਕਸੋਪਲਾਜਮੋਸਿਸ ਅਤੇ ਹੇਰਪੀਸਵਾਇਰਸ ਵਰਗੇ ਇੰਫੈਕਸ਼ਨ ਸ਼ਾਮਲ ਹਨ। ਹਾਲਾਂਕਿ, ਜ਼ਿਆਦਾਤਰ ਆਮ ਇੰਫੈਕਸ਼ਨ ਸਿੱਧੇ ਤੌਰ ’ਤੇ ਵਿਕਸਤ ਹੋ ਰਹੇ ਭਰੂਣਣ ਤੱਕ ਨਹੀਂ ਪਹੁੰਚਦੇ, ਪਰ ਇਹ ਪੈਥੋਜਨ ਕਦੇ-ਕਦੇ ਪਲੇਸੈਂਟਾ ਨੂੰ ਪਾਰ ਕਰ ਕੇ ਜਨਮਜਾਤ ਇੰਫੈਕਸ਼ਨ ਦਾ ਕਾਰਨ ਬਣ ਸਕਦੇ ਹਨ। (ਏਐੱਨਆਈ)