- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧੇ ਤੌਰ ’ਤੇ ਐੱਮਵਾਈਸੀ ’ਤੇ ਕੰਮ ਕਰਨ ਦੀ ਬਜਾਏ, ਉਨ੍ਹਾਂ ਸਵਿੱਚਾਂ ਵਿੱਚੋਂ ਕਿਸੇ ਇਕ ਨੂੰ ਟਾਰਗਟ ਕਰਨਾ ਆਸਾਨ ਹੋ ਸਕਦਾ ਹੈ। ਖੋਜਕਰਤਾ ਜੋਨਾਥਨ ਵੈਟਸਟਾਈਨ ਨੇ ਕਿਹਾ ਕਿ ਇਨ੍ਹਾਂ ਸਵਿੱਚਾਂ ਨੂੰ ਕਿਸੇ ਵਾਕ ਵਿਚ ਵਿਰਾਮ ਚਿੰਨ੍ਹ ਲਗਾਉਣ ਵਾਂਗ ਸਮਝੋ, ਜਿਸ ਨਾਲ ਵਾਕ ਦਾ ਮਤਲਬ ਕਾਫੀ ਬਦਲ ਜਾਂਦਾ ਹੈ।

ਕੈਂਸਰ ਦੇ 70 ਫੀਸਦ ਪ੍ਰਤੀਸ਼ਤ ਮਾਮਲਿਆਂ ’ਚ ਐੱਮਵਾਈਸੀ ਜੀਨ ਬਹੁਤ ਹੀ ਸਰਗਰਮ ਹੁੰਦਾ ਹੈ ਅਤੇ ਇਹ ਸਰੀਰ ਵਿਚ ਟਿਊਮਰ ਦੇ ਤੇਜ਼ੀ ਨਾਲ ਵਧਣ, ਫੈਲਣ ਅਤੇ ਬਣੇ ਰਹਿਣ ਵਿਚ ਮਦਦ ਕਰਦਾ ਹੈ। ਇਸ ਰਿਸਰਚ ਵਿਚ ਉਸ ਕੰਟਰੋਲ ਸਰਕਿਟ ਬਾਰੇ ਜਾਣਕਾਰੀ ਮਿਲੀ ਹੈ, ਜੋ ਸੈੱਲਾਂ ਨੂੰ ਐੱਮਵਾਈਸੀ ਦੀ ਵਾਧੂ ਕਾਪੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਇਸ ਨਾਲ ਦਵਾਈਆਂ ਲਈ ਇਕ ਨਵਾਂ ਅਤੇ ਸ਼ਾਇਦ ਜ਼ਿਆਦਾ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਣ ਵਾਲਾ ਟਾਰਗੇਟ ਮਿਲ ਸਕਦਾ ਹੈ।
ਮਾਲਿਕਿਊਲਰ ਸੈੱਲ ਜਰਨਲ ਵਿਚ ਪ੍ਰਕਾਸ਼ਿਤ ਰਿਸਰਚ ਬੇਸਿਕ ਸਾਇੰਸ ’ਤੇ ਆਧਾਰਿਤ ਹੈ। ਇਹ ਕੈਂਸਰ ਮਰੀਜ਼ਾਂ ’ਤੇ ਇਸ ਰਣਨੀਤੀ ਨੂੰ ਅਜ਼ਮਾਉਣ ਵਾਲੇ ਕਲੀਨੀਕਲ ਟ੍ਰਾਇਲ ਦਾ ਕੋਈ ਪੱਕਾ ਰਸਤਾ ਨਹੀਂ ਦਿਖਾਉਂਦੀ, ਬਲਕਿ ਐੱਮਵਾਈਸੀ ਨੂੰ ਟਾਰਗੇਟ ਕਰਨ ਦੇ ਤਰੀਕਿਆਂ ਬਾਰੇ ਸਿਰਫ ਸ਼ੁਰੂਆਤੀ ਸੰਕੇਤ ਦਿੰਦੀ ਹੈ। ਪਰ ਇਹ ਉਸ ਜੀਨ ਦੀ ਜਟਿਲ ਬਾਇਓਲਾਜੀ ਨੂੰ ਸਮਝਣ ਦੀ ਕੋਸ਼ਿਸ਼ ਨੂੰ ਉਜਾਗਰ ਕਰਦੀ ਹੈ, ਜਿਸ ਨੂੰ ਦਹਾਕਿਆਂ ਤੋਂ ਕਈ ਕਿਸਮਾਂ ਦੇ ਕੈਂਸਰਾਂ ਲਈ ਇਕ ਸੰਭਾਵਿਤ ਕਮਜ਼ੋਰੀ ਅਤੇ ਇਕ ਅਜਿਹਾ ਟਾਰਗੇਟ ਮੰਨਿਆ ਜਾਂਦਾ ਹੈ ਜਿਸ ’ਤੇ ਦਵਾਈ ਦਾ ਅਸਰ ਨਹੀਂ ਹੁੰਦਾ।
ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਉਸ ਮਾਲਿਕਿਊਲਰ ਮਸ਼ੀਨਰੀ ’ਤੇ ਧਿਆਨ ਦਿੱਤਾ ਜੋ ਇਹ ਤੈਅ ਕਰਦੀ ਹੈ ਕਿ ਕਿਹੜੇ ਜੀਨ ਸਰਗਰਮ ਰਹਿਣਗੇ। ਜੀਨੋਮ ਨਾਲ ਰਸਾਇਣਕ ਟੈਗ ਜੋੜ ਕੇ ਜਾਂ ਹਟਾ ਕੇ, ਉਨ੍ਹਾਂ ਨੇ ਪਾਇਆ ਕਿ ਦੋ ਸਵਿੱਚ ਐੱਮਵਾਈਸੀ ਦੀ ਸਰਗਰਮੀ ਵਿਚ ਬਦਲਾਅ ਕਰ ਸਕਦੇ ਹਨ, ਜਿਸ ਨਾਲ ਵਾਧੂ ਕਾਪੀਆਂ ਬਣ ਸਕਦੀਆਂ ਹਨ ਜਾਂ ਨਹੀਂ ਵੀ।
ਉਨ੍ਹਾਂ ਦਾ ਮੰਨਣਾ ਹੈ ਕਿ ਸਿੱਧੇ ਤੌਰ ’ਤੇ ਐੱਮਵਾਈਸੀ ’ਤੇ ਕੰਮ ਕਰਨ ਦੀ ਬਜਾਏ, ਉਨ੍ਹਾਂ ਸਵਿੱਚਾਂ ਵਿੱਚੋਂ ਕਿਸੇ ਇਕ ਨੂੰ ਟਾਰਗਟ ਕਰਨਾ ਆਸਾਨ ਹੋ ਸਕਦਾ ਹੈ। ਖੋਜਕਰਤਾ ਜੋਨਾਥਨ ਵੈਟਸਟਾਈਨ ਨੇ ਕਿਹਾ ਕਿ ਇਨ੍ਹਾਂ ਸਵਿੱਚਾਂ ਨੂੰ ਕਿਸੇ ਵਾਕ ਵਿਚ ਵਿਰਾਮ ਚਿੰਨ੍ਹ ਲਗਾਉਣ ਵਾਂਗ ਸਮਝੋ, ਜਿਸ ਨਾਲ ਵਾਕ ਦਾ ਮਤਲਬ ਕਾਫੀ ਬਦਲ ਜਾਂਦਾ ਹੈ। ਟੀਮ ਨੂੰ ਜੋ ਸਵਿੱਚ ਮਿਲੇ, ਉਨ੍ਹਾਂ ਵਿੱਚੋਂ ਇਕ ਕੇਡੀਐੱਮ4ਸੀ ਨਾਮ ਦਾ ਐਂਜ਼ਾਈਮ ਹੈ। ਇਹ ਸੈੱਲ ਦੀ ਕਾਪੀ ਕਰਨ ਵਾਲੀ ਮਸ਼ੀਨਰੀ ਨੂੰ ਐੱਮਵਾਈਸੀ ਦੀ ਡੁਪਲੀਕੇਟ ਕਾਪੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਜਦੋਂ ਵਿਗਿਆਨੀਆਂ ਨੇ ਸੈੱਲਾਂ ਅਤੇ ਚੂਹਿਆਂ ਵਿਚ ਕੇਡੀਐੱਮ4ਸੀ ਨੂੰ ਰੋਕਣ ਲਈ ਇਕ ਪ੍ਰਯੋਗਾਤਮਕ ਦਵਾਈ ਦਿੱਤੀ, ਤਾਂ ਵਾਧੂ ਕਾਪੀਆਂ ਦੀ ਗਿਣਤੀ ਘਟ ਗਈ। ਉਨ੍ਹਾਂ ਨੇ ਇਕ ਹੋਰ ਜੈਨੇਟਿਕ ਸਵਿੱਚ, ਐੱਸਈਟੀਡੀ2 ਦੀ ਵੀ ਪਛਾਣ ਕੀਤੀ, ਪਰ ਇਹ ਐੱਮਵਾਈਸੀ ਨੂੰ ਕੰਟਰੋਲ ਵਿਚ ਰੱਖਦਾ ਹੈ। ਜਦੋਂ ਉਨ੍ਹਾਂ ਨੇ ਇਸ ਨੂੰ ਬੰਦ ਕੀਤਾ, ਤਾਂ ਵਾਧੂ ਕਾਪੀਆਂ ਇਕੱਠੀਆਂ ਹੋ ਗਈਆਂ। (ਨਿਊਯਾਰਕ ਟਾਈਮਜ਼)