
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਦਾ ਮਤਲਬ ਇਹ ਨਹੀਂ ਕਿ ਅੰਗਰੇਜ਼ੀ ’ਚ 'ਸੌਰੀ' ਆਸਾਨ ਹੈ ਤੇ ਹਿੰਦੀ ’ਚ ਮਾਫੀ ਮਸ਼ਕਲ। ਅਸਲ ਸਵਾਲ ਇਹ ਹੈ ਕਿ ਸਾਡੀ ਮਾਤ ਭਾਸ਼ਾ ਦੇ ਸ਼ਬਦ ਸਾਡੇ ਅੰਦਰ ਕਿੰਨੀ ਡੂੰਘੀ ਸਮਾਜਿਕ ਤੇ ਭਾਵਨਾਤਮਕ ਪ੍ਰਤੀਕਿਰਿਆਵਾਂ ਪੈਦਾ ਕਰਦੇ ਹਨ।

ਲੰਡਨ, (ਦ ਕਨਵਰਸੇਸ਼ਨ) : ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਜਦੋਂ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਅਸੀਂ ਅੰਗਰੇਜ਼ੀ ’ਚ ਬੜੀ ਆਸਾਨੀ ਨਾਲ 'ਸੌਰੀ' ਕਹਿ ਕੇ ਮਾਮਲੇ ਨੂੰ ਹਲਕਾ ਕਰ ਲੈਂਦੇ ਹਾਂ ਪਰ ਹਿੰਦੀ ’ਚ ਖ਼ਿਮਾਪ੍ਰਾਰਥੀ ਜਾਂ ਮਾਫੀ ਮੰਗਣਾ ਸਾਨੂੰ ਭਾਰੀ ਲੱਗਦਾ ਹੈ। ਇਸ ਦੇ ਪਿੱਛੇ ਭਾਸ਼ਾ ਦਾ ਮਨੋਵਿਗਿਆਨ ਹੁੰਦਾ ਹੈ, ਜੋ ਸਾਨੂੰ ਆਪਣੀ ਮਾਤ ਭਾਸ਼ਾ ਦੇ ਬਜਾਏ ਹੋਰ ਭਾਸ਼ਾ ’ਚ ਜ਼ਿਆਦਾ ਸੁਖਦਾਈ ਮਹਿਸੂਸ ਕਰਵਾਉਂਦਾ ਹੈ। ਕਈ ਵਾਰ ਜੇ ਗ਼ਲਤੀ ਵੱਡੀ ਹੋਵੇ, ਤਾਂ ਵੀ ਅੰਗਰੇਜ਼ੀ ਦਾ ਇਹ ਛੋਟਾ ਜਿਹਾ ਵਾਕ ਬੋਲਣਾ ਸਾਨੂੰ ਸੌਖਾ ਲੱਗਦਾ ਹੈ। ਕੀ ਇਹ ਸਿਰਫ ਭਾਸ਼ਾ ਤੇ ਉਸ ਦੀ ਵਰਤੋਂ ਦਾ ਫਰਕ ਹੈ, ਜਾਂ ਇਸ ਦੇ ਪਿੱਛੇ ਸਾਡੇ ਦਿਮਾਗ ਤੇ ਭਾਵਨਾਵਾਂ ਦੀ ਵੀ ਕੋਈ ਖੇਡ ਹੈ?
ਅਸਲ ਵਿਚ, ਭਾਸ਼ਾ ਸਿਰਫ ਸ਼ਬਦਾਂ ਦਾ ਸੰਗ੍ਰਹਿ ਨਹੀਂ ਹੁੰਦੀ। ਜਿਸ ਭਾਸ਼ਾ ’ਚ ਅਸੀਂ ਵੱਡੇ ਹੁੰਦੇ ਹਾਂ, ਉਸ ਦੇ ਸ਼ਬਦ ਸਾਡੇ ਬਚਪਨ, ਪਰਿਵਾਰ, ਰਿਸ਼ਤੇ, ਸਮਾਜਿਕ ਤਜਰਬਿਆਂ ਤੇ ਨੈਤਿਕ ਸਮਝ ਨਾਲ ਡੂੰਘਾਈ ਨਾਲ ਜੁੜੇ ਹੁੰਦੇ ਹਨ। ਇਸ ਲਈ ਆਪਣੀ ਪਹਿਲੀ ਭਾਸ਼ਾ ’ਚ ਕਿਸੇ ਗ਼ਲਤੀ ਨੂੰ ਸਵੀਕਾਰ ਕਰਨਾ ਕਈ ਵਾਰ ਸਿਰਫ ਇਕ ਵਾਕ ਬੋਲਣਾ ਨਹੀਂ ਰਹਿੰਦਾ। ਇਸ ਨਾਲ ਅਪਰਾਧਬੋਧ, ਸ਼ਰਮ, ਜ਼ਿੰਮੇਵਾਰੀ ਤੇ ਸਾਹਮਣੇ ਵਾਲੇ ਨਾਲ ਰਿਸ਼ਤੇ ਦਾ ਪੂਰਾ ਅਹਿਸਾਸ ਜੁੜ ਜਾਂਦਾ ਹੈ।
ਇਸ ਦੇ ਉਲਟ, ਦੂਜੀ ਭਾਸ਼ਾ ’ਚ ਓਹੀ ਗੱਲ ਕਹਿਣ ’ਤੇ ਕੁਝ ਭਾਵਨਾਤਮਕ ਦੂਰੀ ਬਣ ਸਕਦੀ ਹੈ। ਖਾਸ ਕਰ ਕੇ ਉਹ ਭਾਸ਼ਾ ਜਿਸ ਨੂੰ ਅਸੀਂ ਬਾਅਦ ’ਚ ਸਕੂਲ, ਕਾਲਜ ਜਾਂ ਕੰਮਕਾਜ ਦੌਰਾਨ ਸਿੱਖਿਆ ਹੋਵੇ, ਉਸ ਦੇ ਸ਼ਬਦ ਸਾਡੇ ਸ਼ੁਰੂਆਤੀ ਜੀਵਨ ਦੇ ਭਾਵਨਾਤਮਕ ਤਜਰਬਿਆਂ ਨਾਲ ਉਨੇ ਡੂੰਘੇ ਨਹੀਂ ਹੁੰਦੇ। ਇਸ ਲਈ ‘ਆਈ ਐੱਮ ਸੌਰੀ’ ਕਈ ਵਾਰ ‘ਮੈਨੂੰ ਮਾਫ ਕਰ ਦਿਓ’ ਦੀ ਤੁਲਨਾ ’ਚ ਹਲਕਾ, ਸੁਖਦਾਈ ਤੇ ਘੱਟ ਭਾਰੀ ਮਹਿਸੂਸ ਹੋ ਸਕਦਾ ਹੈ।
ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਵਿਦੇਸ਼ੀ ਭਾਸ਼ਾ ’ਚ ਸਾਨੂੰ ਅਪਰਾਧਬੋਧ ਜਾਂ ਸ਼ਰਮ ਘੱਟ ਮਹਿਸੂਸ ਹੁੰਦੀ ਹੈ। ਖੋਜ ’ਚ ਆਮ ਤੌਰ 'ਤੇ ਲੋਕਾਂ ਨੇ ਦੂਜੀ ਭਾਸ਼ਾ ’ਚ ਵੀ ਮਜ਼ਬੂਤ ਨੈਤਿਕ ਭਾਵਨਾਵਾਂ ਮਹਿਸੂਸ ਕੀਤੀਆਂ। ਫ਼ਰਕ ਖ਼ਾਸ ਤੌਰ 'ਤੇ ਉਨ੍ਹਾਂ ਹਲਾਤਾਂ ’ਚ ਦਿਖਾਈ ਦਿੰਦਾ ਹੈ, ਜਿੱਥੇ ਸਾਹਮਣੇ ਵਾਲਾ ਵਿਅਕਤੀ ਸਮਾਜਿਕ ਤੌਰ 'ਤੇ ਉੱਚੇ ਅਹੁਦੇ 'ਤੇ ਹੋਵੇ, ਜਿਵੇਂ ਕਿ ਪ੍ਰੋਫੈਸਰ। ਅਜਿਹੇ ਮਾਮਲਿਆਂ ’ਚ ਅੰਗਰੇਜ਼ੀ ਭਾਸ਼ਾ ’ਚ ਅਪਰਾਧਬੋਧ ਤੇ ਸ਼ਰਮ ਜ਼ਿਆਦਾ ਤੀਵਰਤਾ ਨਾਲ ਪ੍ਰਗਟ ਹੁੰਦੀ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਅੰਗਰੇਜ਼ੀ ’ਚ 'ਸੌਰੀ' ਆਸਾਨ ਹੈ ਤੇ ਹਿੰਦੀ ’ਚ ਮਾਫੀ ਮਸ਼ਕਲ। ਅਸਲ ਸਵਾਲ ਇਹ ਹੈ ਕਿ ਸਾਡੀ ਮਾਤ ਭਾਸ਼ਾ ਦੇ ਸ਼ਬਦ ਸਾਡੇ ਅੰਦਰ ਕਿੰਨੀ ਡੂੰਘੀ ਸਮਾਜਿਕ ਤੇ ਭਾਵਨਾਤਮਕ ਪ੍ਰਤੀਕਿਰਿਆਵਾਂ ਪੈਦਾ ਕਰਦੇ ਹਨ।
‘ਸੌਰੀ’ ਕਹਿਣ ਨਾਲ ਅਸੀਂ ਕਈ ਵਾਰੀ ਗ਼ਲਤੀ ਨੂੰ ਸਵੀਕਾਰ ਤਾਂ ਕਰਦੇ ਹਾਂ, ਪਰ ਉਸ ਨਾਲ ਪੈਦਾ ਹੋਏ ਭਾਵਨਾਤਮਕ ਬੋਝ ਤੋਂ ਥੋੜ੍ਹਾ ਦੂਰ ਵੀ ਰਹਿ ਜਾਂਦੇ ਹਾਂ। ਜਦਕਿ ਆਪਣੀ ਭਾਸ਼ਾ ’ਚ “ਮੈਂ ਗ਼ਲਤੀ ਕੀਤੀ, ਮੈਨੂੰ ਮਾਫ ਕਰ ਦਿਓ” ਕਹਿਣਾ ਉਸ ਗ਼ਲਤੀ ਨੂੰ ਜ਼ਿਆਦਾ ਸਿੱਧਾ ਆਪਣੇ ਸਾਹਮਣੇ ਖੜ੍ਹਾ ਕਰ ਦਿੰਦਾ ਹੈ।
ਇਸ ਲਈ ਭਾਸ਼ਾ ਸਿੱਖਣਾ ਸਿਰਫ ਨਵੇਂ ਸ਼ਬਦ ਤੇ ਵਿਆਕਰਨ ਸਿੱਖਣਾ ਨਹੀਂ ਹੈ। ਦੂਜੀ ਭਾਸ਼ਾ ’ਚ ਇਹ ਵੀ ਸਿੱਖਣਾ ਪੈਂਦਾ ਹੈ ਕਿ ਮਾਫੀ ਕਿਸ ਤੋਂ, ਕਦੋਂ ਤੇ ਕਿਸ ਭਾਵ ਨਾਲ ਮੰਗਣੀ ਹੈ, ਕਿਉਂਕਿ ਇਕ ਹੀ ਵਾਕ ਵੱਖ-ਵੱਖ ਭਾਸ਼ਾਵਾਂ ’ਚ ਵੱਖਰੇ ਭਾਵਨਾਤਮਕ ਵਜ਼ਨ ਰੱਖ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਈ ਵਾਰੀ ਅੰਗਰੇਜ਼ੀ ਦਾ ‘ਸੌਰੀ’ ਸਿਰਫ ਮਾਫੀ ਨਹੀਂ, ਭਾਵਨਾਤਮਕ ਦੂਰੀ ਦਾ ਇਕ ਛੋਟਾ ਜਿਹਾ ਰਸਤਾ ਵੀ ਬਣ ਜਾਂਦਾ ਹੈ।