
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਤਕਸ਼ਿਲਾ ਵਿਚ 13 ਲੱਖ ਤੋਂ ਵੱਧ ਫਾਲੋਅਰਾਂ ਵਾਲੀ 28 ਸਾਲਾ ਕੰਟੈਂਟ ਕ੍ਰੀਏਟਰ ਸ਼ਮਸੋ ਬੀਬੀ ਦੀ ਦੋ ਹਮਲਾਵਰਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨੇ ਦੇਸ਼ ਵਿਚ ਮਹਿਲਾਵਾਂ ਅਤੇ ਇੰਟਰਨੈੱਟ ਮੀਡੀਆ ਇਨਫਲੂਐਂਸਰਾਂ ਖ਼ਿਲਾਫ਼ ਵਧ ਰਹੀ ਹਿੰਸਾ ਨੂੰ ਇਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ।

ਲੰਡਨ, (ਆਈਏਐੱਨਐੱਸ) : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਤਕਸ਼ਿਲਾ ਵਿਚ 13 ਲੱਖ ਤੋਂ ਵੱਧ ਫਾਲੋਅਰਾਂ ਵਾਲੀ 28 ਸਾਲਾ ਕੰਟੈਂਟ ਕ੍ਰੀਏਟਰ ਸ਼ਮਸੋ ਬੀਬੀ ਦੀ ਦੋ ਹਮਲਾਵਰਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨੇ ਦੇਸ਼ ਵਿਚ ਮਹਿਲਾਵਾਂ ਅਤੇ ਇੰਟਰਨੈੱਟ ਮੀਡੀਆ ਇਨਫਲੂਐਂਸਰਾਂ ਖ਼ਿਲਾਫ਼ ਵਧ ਰਹੀ ਹਿੰਸਾ ਨੂੰ ਇਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ।
ਇਕ ਰਿਪੋਰਟ ਦੇ ਅਨੁਸਾਰ, ਸ਼ਮਸੋ ਬੀਬੀ (ਜਿਸ ਨੂੰ ਆਨਲਾਈਨ ਆਇਸ਼ਾ ਗਿਲਾਮਾਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ) ਦੀ 14 ਅਗਸਤ ਨੂੰ ਪੈਸੇ ਦੇ ਵਿਵਾਦ ਕਾਰਨ ਹੱਤਿਆ ਕੀਤੀ ਗਈ। ਉਸ ਦੇ ਭਰਾ ਨਿਆਮਤੁੱਲਾ ਨੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਨਿਆਂ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਆਪਣੇ ਸ਼ਿਕਾਇਤ ਪੱਤਰ ਵਿਚ, ਉਸ ਦੇ ਪਿਤਾ ਫਜ਼ਲ ਸਾਹਿਬਜ਼ਾਦਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਬੇਟੀ ਨੂੰ ਕਾਸਿਫ ਨਾਂ ਦੇ ਵਿਅਕਤੀ ਨੇ ਤਕਸ਼ਿਲਾ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਬੁਲਾਇਆ ਸੀ। ਇਸ ਤੋਂ ਬਾਅਦ ਉਹ ਆਪਣੀ ਭੈਣ ਅਤੇ ਭਰਾ ਨਾਲ ਕਾਰ ਵਿਚ ਘਰ ਤੋਂ ਨਿਕਲੀ। ਪੁਲਿਸ ਦੀ ਰਿਪੋਰਟ ਅਨੁਸਾਰ, ਜਦੋਂ ਗੱਡੀ ਇਕ ਬਾਜ਼ਾਰ ਦੇ ਨੇੜਿਓਂ ਗੁਜ਼ਰੀ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਲੋਕਾਂ ਨੇ ਉਸ ’ਤੇ ਗੋਲ਼ੀ ਚਲਾਈ ਜੋ ਬੀਬੀ ਦੀ ਗਰਦਨ ਵਿਚ ਲੱਗੀ ਅਤੇ ਉਸ ਦੀ ਮੌਤ ਹੋ ਗਈ।
ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਘਟਨਾ ਦੇ ਕਥਿਤ ਵੀਡੀਓ ਵਿਚ ਮੋਟਰਸਾਈਕਲ ’ਤੇ ਸਵਾਰ ਦੋ ਲੋਕਾਂ ਨੂੰ ਬੀਬੀ ਦੀ ਕਾਰ ਰੋਕਦੇ ਅਤੇ ਬਹੁਤ ਨੇੜੇ ਤੋਂ ਉਸ ’ਤੇ ਗੋਲ਼ੀ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਇਕ ਡੰਪਰ ਨਾਲ ਟਕਰਾ ਗਈ, ਜਿਸ ਕਾਰਨ ਬੀਬੀ ਦੀ ਭੈਣ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।