
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਪੀਈਸੀ ਦਾ ਪੂਰਾ ਨਾਮ ਚੀਨ-ਪਾਕਿਸਤਾਨ ਇਕਨਾਮਿਕ ਕੌਰੀਡੋਰ ਹੈ। ਇਹ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਦਾ 3,000 ਕਿਲੋਮੀਟਰ ਲੰਬਾ ਇੱਕ ਯੋਜਨਾਬੱਧ ਨੈੱਟਵਰਕ ਹੈ, ਜੋ ਚੀਨ ਦੇ ਸ਼ਿਨਜਿਆਂਗ ਖੇਤਰ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਜੋੜਦਾ ਹੈ।

ਡਿਜੀਟਲ ਡੈਸਕ, ਬਿਸ਼ਕੇਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਸਤਾਨ 'ਚ ਸ਼ੰਘਾਈ ਸਹਿਯੋਗ ਸੰਗਠਨ (SCO) ਸ਼ਿਖਰ ਸੰਮੇਲਨ 'ਚ ਅੱਤਵਾਦ ਦੇ ਮੁੱਦੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਖਰੀਆਂ-ਖਰੀਆਂ ਸੁਣਾਈਆਂ। ਪੀਐੱਮ ਮੋਦੀ ਨੇ ਕਿਹਾ ਕਿ ਅੱਤਵਾਦ ਦੇ ਪੂਰੇ ਈਕੋਸਿਸਟਮ ਨੂੰ ਤਬਾਹ ਕਰਨਾ ਬੇਹੱਦ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਜੂਦਗੀ 'ਚ ਅੱਤਵਾਦ ਖ਼ਿਲਾਫ਼ ਇਕਜੁੱਟ ਹੋ ਕੇ ਲੜਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਉਸੇ ਹਾਲ 'ਚ ਖਰੀਆਂ-ਖਰੀਆਂ ਸੁਣਾਈਆਂ, ਜਿੱਥੇ ਸ਼ਹਿਬਾਜ਼ ਸ਼ਰੀਫ਼ ਵੀ ਮੌਜੂਦ ਸਨ। ਪੀਐੱਮ ਨੇ ਕਿਹਾ, "ਸਾਨੂੰ ਇਕਸੁਰ 'ਚ ਕਹਿਣਾ ਹੋਵੇਗਾ ਕਿ ਅੱਤਵਾਦ ਦੇ ਮਾਮਲੇ 'ਚ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ।"
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, 'ਸਾਨੂੰ ਅੱਤਵਾਦ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨਾ ਪਵੇਗਾ, ਜਿਸ ਵਿਚ ਇਸ ਦੀ ਫੰਡਿੰਗ, ਲੋਕਾਂ ਦੀ ਭਰਤੀ, ਕੱਟੜਪੰਥ ਨੂੰ ਉਤਸ਼ਾਹਿਤ ਕਰਨਾ ਤੇ ਸੁਰੱਖਿਅਤ ਟਿਕਾਣੇ ਸ਼ਾਮਲ ਹਨ।' ਪੀਐੱਮ ਮੋਦੀ ਦੀਆਂ ਟਿੱਪਣੀਆਂ ਵਿਚ ਸਿੱਧੇ ਤੌਰ ’ਤੇ ਪਾਕਿਸਤਾਨ ਦੀ ਉਸ ਪੁਰਾਣੀ ਨੀਤੀ ਦਾ ਜ਼ਿਕਰ ਸੀ, ਜਿਸ ਤਹਿਤ ਉਹ ਭਾਰਤ ’ਤੇ ਹਮਲਿਆਂ ਲਈ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਦਾ ਰਿਹਾ ਹੈ।
ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਵੱਲੋਂ ਸੈਲਾਨੀਆਂ ਦੀ ਹੱਤਿਆ ਦੇ ਜਵਾਬ 'ਚ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾਇਆ ਸੀ। ਭਾਰਤ ਦੀਆਂ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨੇ ਪਾਕਿਸਤਾਨ ਦੇ ਅੰਦਰ ਮੌਜੂਦ ਉਨ੍ਹਾਂ ਟਿਕਾਣਿਆਂ ਅਤੇ ਫੌਜੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਨ੍ਹਾਂ ਦੀ ਵਰਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਕੀਤੀ ਜਾਂਦੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਵਿਚ ਸਹਿਯੋਗ ਹੋਣਾ ਚਾਹੀਦਾ ਹੈ, ਬਸ਼ਰਤੇ ਉਹ ਦੂਜਿਆਂ ਦੇ ਪ੍ਰਭੂਸੱਤਾ ਵਾਲੇ ਖੇਤਰਾਂ ਦਾ ਸਨਮਾਨ ਕਰਨ। ਜਾਣਕਾਰਾਂ ਮੁਤਾਬਕ, ਐੱਸਸੀਓ ਦੇ ਮੰਚ ’ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪੀਐੱਮ ਸ਼ਹਿਬਾਜ਼ ਸ਼ਰੀਫ਼ ਦੀ ਮੌਜੂਦਗੀ ਵਿਚ ਇਸ ਮਾਮਲੇ ’ਤੇ ਭਾਰਤ ਦਾ ਰਸਮੀ ਪੱਖ ਰੱਖਣ ਦਾ ਇਹ ਸਭ ਤੋਂ ਸਿੱਧਾ ਤਰੀਕਾ ਸੀ, ਖਾਸ ਕਰਕੇ ਇਸ ਲਈ ਕਿਉਂਕਿ ਅਖੌਤੀ ਸੀਪੀਈਸੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚੋਂ ਹੋ ਕੇ ਲੰਘਦਾ ਹੈ।
ਸੀਪੀਈਸੀ ਦਾ ਪੂਰਾ ਨਾਮ ਚੀਨ-ਪਾਕਿਸਤਾਨ ਇਕਨਾਮਿਕ ਕੌਰੀਡੋਰ ਹੈ। ਇਹ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਦਾ 3,000 ਕਿਲੋਮੀਟਰ ਲੰਬਾ ਇੱਕ ਯੋਜਨਾਬੱਧ ਨੈੱਟਵਰਕ ਹੈ, ਜੋ ਚੀਨ ਦੇ ਸ਼ਿਨਜਿਆਂਗ ਖੇਤਰ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਜੋੜਦਾ ਹੈ।