- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਬਾਰੋ ਨੇ ਲਿਓਂ ਦੇ ਉੱਤਰ-ਪੂਰਬ ’ਚ ਸਥਿਤ ਪੇਂਡੂ ਇਲਾਕੇ ’ਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

ਪੈਰਿਸ (ਏਪੀ) : ਫਰਾਂਸ ਵਿਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਇਕ ਬੱਸ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਈ। ਆਵਾਜਾਈ ਮੰਤਰੀ ਫਿਲਿਪ ਤਾਬਾਰੋ ਨੇ ਦੱਸਿਆ ਕਿ ਹਾਦਸੇ ਵਿਚ ਸੱਤ ਸਾਲ ਦੀ ਇਕ ਬੱਚੀ ਅਤੇ 18 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 16 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਤਾਬਾਰੋ ਨੇ ਲਿਓਂ ਦੇ ਉੱਤਰ-ਪੂਰਬ ’ਚ ਸਥਿਤ ਪੇਂਡੂ ਇਲਾਕੇ ’ਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਐਨ ਸੂਬੇ ਦੇ ਅਧਿਕਾਰੀ ਲੂਈ-ਜ਼ਾਵੀਏ ਥਿਰੋ ਨੇ ਨਿਊਜ਼ ਚੈਨਲ ਬੀਐੱਫਐੱਮ ਨੂੰ ਦੱਸਿਆ ਕਿ ਬੱਸ ਚਾਲਕ ਦੇ ਖ਼ੂਨ ਦੀ ਜਾਂਚ ਵਿਚ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਕੋਈ ਨਿਸ਼ਾਨ ਨਹੀਂ ਮਿਲੇ। ਹਾਦਸੇ ਵਾਲੀ ਥਾਂ ਦੀ ਇਕ ਤਸਵੀਰ ਵਿਚ ਬੱਸ ਸੜਕ ਤੋਂ ਹੇਠਾਂ ਉਤਰ ਕੇ ਦਰੱਖ਼ਤਾਂ ਨਾਲ ਟਕਰਾਉਣ ਮਗਰੋਂ ਖੱਡ ਵਿਚ ਡਿੱਗੀ ਦਿਖਾਈ ਦਿੱਤੀ।