- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਡੀਓ ਵਿਚ ਰਿਜ਼ਵਾਨ ਦਾਅਵਾ ਕਰਦਾ ਹੈ ਕਿ ਤਿੰਨ-ਚਾਰ ਸਾਲਾਂ ਵਿਚ ਲਸ਼ਕਰ-ਏ-ਤਾਇਬਾ ਦੇ ਕਈ ਅੱਤਵਾਦੀ ਪਾਕਿਸਤਾਨ ਅਤੇ ਗੁਲਾਮ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਇਲਾਕਿਆਂ ਵਿਚ ਮਾਰੇ ਗਏ ਹਨ। ਹਨੀਫ ਅਨੁਸਾਰ, ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਰਾਵਲਾਕੋਟ ਅਤੇ ਮੁਜ਼ੱਫਰਾਬਾਦ ਵਿਚ ਲਸ਼ਕਰ ਦੇ 30 ਤੋਂ ਵੱਧ ਅੱਤਵਾਦੀਆਂ ਦੀ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਸੁਰੱਖਿਆ ਏਜੰਸੀਆਂ ਨੇ ਵੀਡੀਓ ਦੀ ਸੱਚਾਈ ਦੀ ਜਾਂਚ ਕਰ ਕੇ ਪੁਸ਼ਟੀ ਕੀਤੀ ਹੈ। ਏਜੰਸੀਆਂ ਅਨੁਸਾਰ ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਲਸ਼ਕਰ ਦਾ ਵੱਡਾ ਅੱਤਵਾਦੀ ਹੈ ਅਤੇ ਭਾਰਤ ਵਿਚ ਵਾਂਟੇਡ ਹੈ।

ਸਟੇਟ ਬਿਊਰੋ, ਜਾਗਰਣ, ਸ੍ਰੀਨਗਰ : ‘ਧੁਰੰਧਰ’ ਦੇ ਖ਼ੌਫ਼ ਨਾਲ ਪਾਕਿਸਤਾਨ ਵਿਚ ਲਸ਼ਕਰ-ਏ-ਤਾਇਬਾ ਬੇਚੈਨ ਹੋ ਚੁੱਕਾ ਹੈ। ਅਣਪਛਾਤੇ ਬੰਦੂਕਧਾਰੀਆਂ ਨੇ ਪਾਕਿਸਤਾਨ ਅਤੇ ਗੁਲਾਮ ਜੰਮੂ-ਕਸ਼ਮੀਰ ਵਿਚ ਲਸ਼ਕਰ ਦੇ 30 ਉੱਚ ਕਮਾਂਡਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਕਬੂਲਨਾਮਾ ਲਸ਼ਕਰ ਦੇ ਮੁਖੀ ਕਮਾਂਡਰ ਰਿਜ਼ਵਾਨ ਹਨੀਫ ਨੇ ਕਿਸੇ ਬੈਠਕ ਵਿਚ ਨਹੀਂ, ਸਗੋਂ ਇਕ ਜਨਤਕ ਰੈਲੀ ਵਿਚ ਕੀਤਾ ਹੈ। ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਿਹਾ ਰਿਜ਼ਵਾਨ ਦਾ ਵੀਡੀਓ ਪਾਕਿਸਤਾਨ ਅਤੇ ਲਸ਼ਕਰ ਦੇ ਰਿਸ਼ਤਿਆਂ ਦੀ ਪੋਲ ਵੀ ਖੋਲ੍ਹ ਰਿਹਾ ਹੈ।
ਉਸ ਨੇ ਕਿਹਾ, ‘ਪਿਸ਼ਾਵਰ ਤੋਂ ਰਾਵਲਪਿੰਡੀ ਤੱਕ ਅਤੇ ਪੀਓਕੇ ਤੱਕ ਲਸ਼ਕਰ ’ਤੇ ਹਮਲੇ ਕਰਵਾਏ ਜਾ ਰਹੇ ਹਨ। ਇਕ ਵੱਡੇ ਕਮਾਂਡਰ ਨੂੰ ਭਾਰਤੀ ਏਜੰਸੀਆਂ ਨੇ ਆਪਣੇ ਏਜੰਟਾਂ ਨਾਲ ਮਿਲ ਕੇ ਮੁਜੱਫਰਾਬਾਦ ਵਿਚ ਮਾਰ ਦਿੱਤਾ ਹੈ ਪਰ ਅਸੀਂ ਜਾਂ ਪਾਕਿਸਤਾਨੀ ਏਜੰਸੀਆਂ ਅਜੇ ਤੱਕ ਇਨ੍ਹਾਂ ਹਮਲਾਵਰਾਂ ਨੂੰ ਪਛਾਣ ਨਹੀਂ ਸਕੀਆਂ।’ ਇਹ ਪਹਿਲੀ ਵਾਰ ਹੈ, ਜਦੋਂ ਸੰਯੁਕਤ ਰਾਸ਼ਟਰ ਦੁਆਰਾ 2005 ਵਿਚ ਅਲ-ਕਾਇਦਾ ਅਤੇ ਤਾਲਿਬਾਨ ਨਾਲ ਰਿਸ਼ਤਿਆਂ ਕਾਰਨ ਪਾਬੰਦੀਸ਼ੁਦਾ ਕੀਤੇ ਗਏ ਲਸ਼ਕਰ ਨਾਲ ਜੁੜੇ ਕਿਸੇ ਅੱਤਵਾਦੀ ਨੇ ਜਨਤਕ ਤੌਰ ’ਤੇ ਇਸ ਤਰ੍ਹਾਂ ਦੀਆਂ ਹੱਤਿਆਵਾਂ ਦਾ ਦਾਅਵਾ ਕੀਤਾ ਹੈ। ਰਿਜ਼ਵਾਨ ਨੇ ਵੀਡੀਓ ਵਿਚ ਹਿੰਦੂ ਭਾਈਚਾਰੇ ਲਈ ਇਤਰਾਜ਼ਯੋਗ ਭਾਸ਼ਾ ਵਰਤੀ ਹੈ। ਉਸ ਨੇ ਕਿਹਾ ਕਿ ਅਸੀਂ ਇਸਲਾਮ ਦਾ ਪਰਚਮ ਹਰ ਜਗ੍ਹਾ ਲਹਿਰਾਵਾਂਗੇ ਅਤੇ ਇਨ੍ਹਾਂ ਨੂੰ ਭਜਾਵਾਂਗੇ।
ਵੀਡੀਓ ਵਿਚ ਰਿਜ਼ਵਾਨ ਦਾਅਵਾ ਕਰਦਾ ਹੈ ਕਿ ਤਿੰਨ-ਚਾਰ ਸਾਲਾਂ ਵਿਚ ਲਸ਼ਕਰ-ਏ-ਤਾਇਬਾ ਦੇ ਕਈ ਅੱਤਵਾਦੀ ਪਾਕਿਸਤਾਨ ਅਤੇ ਗੁਲਾਮ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਇਲਾਕਿਆਂ ਵਿਚ ਮਾਰੇ ਗਏ ਹਨ। ਹਨੀਫ ਅਨੁਸਾਰ, ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਰਾਵਲਾਕੋਟ ਅਤੇ ਮੁਜ਼ੱਫਰਾਬਾਦ ਵਿਚ ਲਸ਼ਕਰ ਦੇ 30 ਤੋਂ ਵੱਧ ਅੱਤਵਾਦੀਆਂ ਦੀ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਸੁਰੱਖਿਆ ਏਜੰਸੀਆਂ ਨੇ ਵੀਡੀਓ ਦੀ ਸੱਚਾਈ ਦੀ ਜਾਂਚ ਕਰ ਕੇ ਪੁਸ਼ਟੀ ਕੀਤੀ ਹੈ। ਏਜੰਸੀਆਂ ਅਨੁਸਾਰ ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਲਸ਼ਕਰ ਦਾ ਵੱਡਾ ਅੱਤਵਾਦੀ ਹੈ ਅਤੇ ਭਾਰਤ ਵਿਚ ਵਾਂਟੇਡ ਹੈ।
ਇਸ ਦੌਰਾਨ, ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਰਿਜ਼ਵਾਨ ਦਾ ਬਿਆਨ ਸਾਬਿਤ ਕਰਦਾ ਹੈ ਕਿ ਪਾਕਿਸਤਾਨ ਅਤੇ ਗੁਲਾਮ ਜੰਮੂ-ਕਸ਼ਮੀਰ (ਪੀਓਜੇਕੇ) ਵਿਚ ਲਸ਼ਕਰ ਪੂਰੀ ਤਰ੍ਹਾਂ ਸਰਗਰਮ ਹੈ। ਪਾਕਿਸਤਾਨ ਜੋ ਦਾਅਵਾ ਕਰਦਾ ਹੈ ਕਿ ਉਸ ਨੇ ਲਸ਼ਕਰ ’ਤੇ ਪਾਬੰਦੀ ਲਗਾਈ ਹੈ, ਲਸ਼ਕਰ ਦੇ ਸਾਰੇ ਮੁਖੀ ਕਮਾਂਡਰਾਂ ਨੂੰ ਜੇਲ੍ਹ ਵਿਚ ਰੱਖਿਆ ਹੈ, ਇਹ ਸਾਰਾ ਝੂਠ ਸਾਬਿਤ ਹੁੰਦਾ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਲਸ਼ਕਰ ਅਤੇ ਪਾਕਿਸਤਾਨ ਸਰਕਾਰ ਇਕ ਹੀ ਹੈ, ਲਸ਼ਕਰ ਨੂੰ ਪਾਕਿਸਤਾਨ ਦੀ ਇਕ ਅਣ-ਅਧਿਕਾਰਤ ਫ਼ੌਜ ਕਿਹਾ ਜਾ ਸਕਦਾ ਹੈ। ਰਿਜ਼ਵਾਨ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਚ ਅੱਤਵਾਦੀ ਜਥੇਬੰਦੀਆਂ ਵਿਚ ਆਪਣੇ ਕਮਾਂਡਰਾਂ ਦੇ ਮਾਰੇ ਜਾਣ ਤੋਂ ਬਾਅਦ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ।