- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰੀਮੀਆ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਗੰਭੀਰ ਹਨ। ਯੂਕਰੇਨੀ ਫ਼ੌਜ ਨੇ ਉਸ ਇਲਾਕੇ ਵਿੱਚ ਤੇਲ ਲੈ ਕੇ ਜਾਣ ਵਾਲੇ ਟੈਂਕਰਾਂ ਅਤੇ ਟਰੱਕਾਂ 'ਤੇ ਲਗਾਤਾਰ ਹਮਲੇ ਕੀਤੇ ਹਨ, ਜਿਸ ਕਾਰਨ ਮਈ ਦੇ ਅਖੀਰ ਤੋਂ ਹੀ ਉੱਥੇ ਤੇਲ ਦੀ ਰਾਸ਼ਨਿੰਗ ਸ਼ੁਰੂ ਹੋ ਗਈ ਹੈ। ਵਾਹਨ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਭਰਵਾਉਣ ਲਈ ਤਿੰਨ-ਤਿੰਨ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਡਿਜੀਟਲ ਡੈਸਕ, ਮਾਸਕੋ : ਯੂਕਰੇਨ ਨੇ ਰੂਸ ਦੇ ਯੂਰਾਲ ਇਲਾਕੇ ਵਿੱਚ ਸਥਿਤ ਟਿਊਮੇਨ ਆਇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਹੈ। ਇਹ ਰਿਫਾਇਨਰੀ ਯੂਕਰੇਨ ਦੀ ਸਰਹੱਦ ਤੋਂ ਲਗਪਗ 2,000 ਕਿਲੋਮੀਟਰ (1,240 ਮੀਲ) ਦੂਰ ਹੈ। ਇਸ ਹਮਲੇ ਦੇ ਨਾਲ ਹੀ ਰੂਸ ਦੇ ਐਨਰਜੀ ਇੰਫਰਾਸਟ੍ਰਕਚਰ ਦੇ ਖ਼ਿਲਾਫ਼ ਕੀਵ ਦੀ ਮੁਹਿੰਮ ਹੋਰ ਤੇਜ਼ ਹੋ ਗਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੱਸਿਆ ਕਿ ਯੂਕਰੇਨ ਨੇ 3,000 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਮਾਰ ਕਰਨ ਵਾਲੇ ਨਵੇਂ ਲੰਬੀ ਦੂਰੀ ਦੇ ਡਰੋਨ ਤਿਆਰ ਕਰ ਲਏ ਹਨ। ਟਿਊਮੇਨ ਰਿਫਾਇਨਰੀ ਰੂਸ ਦੇ ਸਭ ਤੋਂ ਵੱਡੇ ਪ੍ਰਾਈਵੇਟ ਆਇਲ-ਪ੍ਰੋਸੈਸਿੰਗ ਪਲਾਂਟਾਂ ਵਿੱਚੋਂ ਇੱਕ ਹੈ, ਜੋ ਹਰ ਰੋਜ਼ ਲਗਪਗ 1,51,000 ਬੈਰਲ ਕੱਚੇ ਤੇਲ ਨੂੰ ਸਾਫ਼ ਕਰਦੀ ਹੈ ਅਤੇ ਦੇਸ਼ ਦੇ ਘਰੇਲੂ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਦਾ ਇੱਕ ਅਹਿਮ ਹਿੱਸਾ ਹੈ।
ਰੂਸ 'ਚ ਤੇਲ ਦੀ ਕਿੱਲਤ, ਲੱਗੀਆਂ ਲੰਬੀਆਂ ਕਤਾਰਾਂ
ਰੂਸ ਦੇ ਕਈ ਦੱਖਣੀ ਖੇਤਰ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈਟਰੋਲ-ਡੀਜ਼ਲ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ, ਜਿਸ ਦੀ ਪੁਸ਼ਟੀ ਖ਼ੁਦ ਉੱਥੋਂ ਦੇ ਅਧਿਕਾਰੀਆਂ ਨੇ ਕੀਤੀ ਹੈ। ਇਸ ਹਫ਼ਤੇ ਰਾਜਧਾਨੀ ਮਾਸਕੋ 'ਤੇ ਹੋਏ ਹਮਲੇ ਕਾਰਨ ਉੱਥੋਂ ਦੇ ਲੋਕਾਂ ਨੂੰ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਤੇਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੈਟਰੋਲ ਦੀ ਖਰੀਦ 'ਤੇ ਲੱਗੀ ਪਾਬੰਦੀ
'ਵਾਲ ਸਟ੍ਰੀਟ ਜਰਨਲ' ਦੀ ਰਿਪੋਰਟ ਮੁਤਾਬਕ, ਰੂਸੀ ਤੇਲ ਰਿਫਾਇਨਰੀਆਂ 'ਤੇ ਯੂਕਰੇਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਕਾਰਨ ਪੂਰੇ ਰੂਸ ਵਿੱਚ ਤੇਲ ਦਾ ਸੰਕਟ ਗਹਿਰਾ ਗਿਆ ਹੈ। ਹੁਣ ਰੂਸ ਦੇ 53 ਇਲਾਕਿਆਂ ਵਿੱਚ ਪੈਟਰੋਲ ਖਰੀਦਣ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਵਾਹਨ ਚਾਲਕਾਂ ਨੂੰ ਲੰਬੀਆਂ ਲਾਈਨਾਂ ਤੇ ਰਾਸ਼ਨਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਅਨੁਸਾਰ, ਇਨ੍ਹਾਂ ਹਮਲਿਆਂ ਨਾਲ ਰੂਸ ਦੀ ਤੇਲ ਰਿਫਾਇਨਿੰਗ ਸਮਰੱਥਾ ਦਾ ਲਗਪਗ 20 ਫੀਸਦੀ ਹਿੱਸਾ ਠੱਪ ਹੋ ਗਿਆ ਹੈ। ਏਜੰਸੀ ਨੇ ਇਸ ਰੁਕਾਵਟ ਨੂੰ ਰੂਸ-ਯੂਕਰੇਨ ਜੰਗ ਦੇ ਇਤਿਹਾਸ ਵਿੱਚ 'ਬੇਮਿਸਾਲ' ਦੱਸਿਆ ਹੈ।
ਇੱਕ ਹਫ਼ਤੇ 'ਚ ਮਾਸਕੋ ਰਿਫਾਇਨਰੀ 'ਤੇ ਦੋ ਵਾਰ ਹਮਲਾ
ਯੂਕਰੇਨ ਨੇ 16 ਜੂਨ ਅਤੇ ਫਿਰ 18 ਜੂਨ ਨੂੰ ਮਾਸਕੋ ਰਿਫਾਇਨਰੀ 'ਤੇ ਹਮਲਾ ਕੀਤਾ। ਸਾਲ 2022 ਵਿੱਚ ਰੂਸ ਵੱਲੋਂ ਸ਼ੁਰੂ ਕੀਤੀ ਗਈ ਵੱਡੀ ਜੰਗ ਤੋਂ ਬਾਅਦ ਰੂਸੀ ਰਾਜਧਾਨੀ 'ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।
ਰਾਇਟਰਜ਼ ਦੇ ਅਨੁਸਾਰ, ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ 18 ਜੂਨ ਨੂੰ ਹੋਏ ਹਮਲੇ ਨਾਲ 'ਯੂਰੋ+' ਕਰੂਡ ਆਇਲ ਪ੍ਰੋਸੈਸਿੰਗ ਕੰਪਲੈਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਯੂਨਿਟ ਨੂੰ 2020 ਵਿੱਚ ਰਿਫਾਇਨਰੀ ਦੇ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਸਮਰੱਥਾ ਲਗਪਗ 1,40,000 ਬੈਰਲ ਪ੍ਰਤੀ ਦਿਨ ਹੈ, ਜੋ ਰਿਫਾਇਨਰੀ ਦੀ ਕੁੱਲ ਸਮਰੱਥਾ ਦਾ ਲਗਪਗ 47% ਹੈ। ਇਸ ਤੋਂ ਪਹਿਲਾਂ 16 ਜੂਨ ਨੂੰ ਹੋਏ ਹਮਲੇ ਵਿੱਚ ਇੱਕ ਹੋਰ ਵੱਡੀ ਕਰੂਡ ਡਿਸਟਿਲੇਸ਼ਨ ਯੂਨਿਟ ਨੁਕਸਾਨੀ ਗਈ ਸੀ, ਜੋ ਰਿਫਾਇਨਰੀ ਦੀ 53% ਸਮਰੱਥਾ ਨੂੰ ਸੰਭਾਲਦੀ ਸੀ।
ਤੇਲ ਦੀ ਜਮ੍ਹਾਂਖੋਰੀ ਰੋਕਣ ਲਈ ਸਖ਼ਤ ਨਿਯਮ
ਰੂਸ ਦੇ ਆਜ਼ਾਦ ਮੀਡੀਆ ਆਊਟਲੈੱਟ 'ਦ ਬੈੱਲ' ਦੇ ਅਨੁਸਾਰ, ਤੇਲ ਦੀ ਖਰੀਦ 'ਤੇ ਪਾਬੰਦੀਆਂ ਰੂਸ ਅਤੇ ਉਸ ਦੇ ਕਬਜ਼ੇ ਵਾਲੇ 53 ਖੇਤਰਾਂ ਤੱਕ ਫੈਲ ਗਈਆਂ ਹਨ। ਜਮ੍ਹਾਂਖੋਰੀ ਨੂੰ ਰੋਕਣ ਲਈ ਡਰਾਈਵਰਾਂ ਨੂੰ ਅਕਸਰ ਇੱਕ ਵਾਰ ਵਿੱਚ ਸਿਰਫ਼ ਇੱਕ ਟੈਂਕ ਦੇ ਬਰਾਬਰ ਤੇਲ ਹੀ ਖਰੀਦਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਲਗਭਗ 18 ਇਲਾਕਿਆਂ ਵਿੱਚ ਗਾਹਕਾਂ ਲਈ ਵੱਧ ਤੋਂ ਵੱਧ 50 ਲੀਟਰ ਜਾਂ ਇੱਕ ਫੁੱਲ ਟੈਂਕ ਪੈਟਰੋਲ ਦੀ ਹੱਦ ਤੈਅ ਕੀਤੀ ਗਈ ਹੈ। ਤੇਲ ਕੰਪਨੀ 'ਤਾਤਨੇਫਟ' ਨੇ ਦੇਸ਼ ਭਰ ਵਿੱਚ ਆਪਣੇ ਸੈਂਕੜੇ ਸਟੇਸ਼ਨਾਂ 'ਤੇ ਇਹ ਸੀਮਾ ਲਾਗੂ ਕਰ ਦਿੱਤੀ ਹੈ। ਮਾਸਕੋ ਦੇ ਦੱਖਣ ਵਿੱਚ ਇੱਕ ਜਗ੍ਹਾ 'ਤੇ ਤਾਂ ਪ੍ਰਤੀ ਕਾਰ ਸਿਰਫ਼ 20 ਲੀਟਰ ਪੈਟਰੋਲ ਹੀ ਦਿੱਤਾ ਜਾ ਰਿਹਾ ਹੈ।
ਕ੍ਰੀਮੀਆ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਗੰਭੀਰ ਹਨ। ਯੂਕਰੇਨੀ ਫ਼ੌਜ ਨੇ ਉਸ ਇਲਾਕੇ ਵਿੱਚ ਤੇਲ ਲੈ ਕੇ ਜਾਣ ਵਾਲੇ ਟੈਂਕਰਾਂ ਅਤੇ ਟਰੱਕਾਂ 'ਤੇ ਲਗਾਤਾਰ ਹਮਲੇ ਕੀਤੇ ਹਨ, ਜਿਸ ਕਾਰਨ ਮਈ ਦੇ ਅਖੀਰ ਤੋਂ ਹੀ ਉੱਥੇ ਤੇਲ ਦੀ ਰਾਸ਼ਨਿੰਗ ਸ਼ੁਰੂ ਹੋ ਗਈ ਹੈ। ਵਾਹਨ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਭਰਵਾਉਣ ਲਈ ਤਿੰਨ-ਤਿੰਨ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਕਿਊਆਰ ਕੋਡ ਰਾਹੀਂ ਮਿਲੇਗਾ ਤੇਲ
ਸਥਾਨਕ ਪ੍ਰਸ਼ਾਸਨ ਨੇ ਤੇਲ ਦੀ ਵੰਡ ਲਈ QR ਕੋਡ ਵਾਲਾ ਰਾਸ਼ਨਿੰਗ ਸਿਸਟਮ ਲਾਗੂ ਕਰ ਦਿੱਤਾ ਹੈ। ਡਰਾਈਵਰਾਂ ਨੂੰ ਆਪਣਾ ਤੈਅ ਕੋਟਾ ਲੈਣ ਲਈ ਇਹ ਕੋਡ ਦਿਖਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਹਮਲਿਆਂ ਕਾਰਨ ਕਈ ਪਲਾਂਟ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਬੰਦ ਹੋ ਗਏ ਹਨ, ਜਿਸ ਨਾਲ ਰੂਸ ਦੀ ਮੁੱਖ ਰਿਫਾਇਨਿੰਗ ਸਮਰੱਥਾ ਦਾ 20 ਫੀਸਦੀ ਤੋਂ ਵੱਧ ਹਿੱਸਾ ਅਸਥਾਈ ਤੌਰ 'ਤੇ ਠੱਪ ਹੋ ਗਿਆ ਹੈ।
ਜੈੱਟ ਫਿਊਲ ਦੇ ਐਕਸਪੋਰਟ 'ਤੇ ਵੀ ਰੋਕ
ਰੂਸੀ ਸਰਕਾਰ ਨੇ ਹਵਾਈ ਜਹਾਜ਼ਾਂ ਦੇ ਤੇਲ ਦੇ ਨਿਰਯਾਤ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨਿਯਮਾਂ ਦੀ ਸਮਾਂ-ਸੀਮਾ ਵਧਾ ਦਿੱਤੀ ਹੈ ਜਿਸ ਤਹਿਤ ਰਿਫਾਇਨਰੀਆਂ ਦੇਸ਼ ਵਿੱਚ ਅਜਿਹਾ ਤੇਲ ਵੇਚ ਸਕਦੀਆਂ ਹਨ ਜੋ ਯੂਰੋ-5 ਕੁਆਲਿਟੀ ਸਟੈਂਡਰਡਸ ਨੂੰ ਪੂਰਾ ਨਹੀਂ ਕਰਦਾ ਤਾਂ ਜੋ ਦੇਸ਼ ਅੰਦਰ ਤੇਲ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।