ਸੈਨ ਫਰਾਂਸਿਸਕੋ ਪਹੁੰਚੇ ਕਰੂਜ਼ 'ਚ ਫੈਲਿਆ ਨੋਰੋ ਵਾਇਰਸ, 125 ਲੋਕ ਬਿਮਾਰ; ਸਿਹਤ ਵਿਭਾਗ ਵਲੋਂ ਹਾਈ ਅਲਰਟ
ਸੰਘੀ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਸੈਨ ਫਰਾਂਸਿਸਕੋ ਪਹੁੰਚੇ ਇਕ ਕਰੂਜ਼ ’ਤੇ ਯਾਤਰਾ ਦੌਰਾਨ 120 ਤੋਂ ਵੱਧ ਯਾਤਰੀ ਤੇ ਕਰੂ ਮੈਂਬਰ ਪੇਟ ਸਬੰਧੀ ਵਾਇਰਸ ਨਾਲ ਪੀੜਤ ਮਿਲੇ ਹਨ। ਯੂਐੱਸ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਜਾਣਕਾਰੀ ਦਿੱਤੀ ਕਿ ਰੂਬੀ ਪ੍ਰਿੰਸਸ ਕਰੂਜ਼ ਸੈਨ ਫਰਾਂਸਿਸਕੋ ਤੋਂ ਕੈਨੇਡਾ ਤੇ ਅਲਾਸਕਾ ਦੀ 20 ਦਿਨਾਂ ਦੀ ਰਾਊਂਡ-ਟ੍ਰਿਪ ’ਤੇ ਸੀ, ਜਦੋਂ 102 ਯਾਤਰੀ ਤੇ 23 ਕਰੂ ਮੈਂਬਰ ਨੋਰੋ ਵਾਇਰਸ ਦੀ ਲਪੇਟ ’ਚ ਆ ਗਏ।
Publish Date: Sat, 04 Jul 2026 12:15 PM (IST)
Updated Date: Sat, 04 Jul 2026 12:17 PM (IST)
ਸੈਨ ਫਰਾਂਸਿਸਕੋ, ਏਪੀ : ਸੰਘੀ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਸੈਨ ਫਰਾਂਸਿਸਕੋ ਪਹੁੰਚੇ ਇਕ ਕਰੂਜ਼ ’ਤੇ ਯਾਤਰਾ ਦੌਰਾਨ 120 ਤੋਂ ਵੱਧ ਯਾਤਰੀ ਤੇ ਕਰੂ ਮੈਂਬਰ ਪੇਟ ਸਬੰਧੀ ਵਾਇਰਸ ਨਾਲ ਪੀੜਤ ਮਿਲੇ ਹਨ। ਯੂਐੱਸ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਜਾਣਕਾਰੀ ਦਿੱਤੀ ਕਿ ਰੂਬੀ ਪ੍ਰਿੰਸਸ ਕਰੂਜ਼ ਸੈਨ ਫਰਾਂਸਿਸਕੋ ਤੋਂ ਕੈਨੇਡਾ ਤੇ ਅਲਾਸਕਾ ਦੀ 20 ਦਿਨਾਂ ਦੀ ਰਾਊਂਡ-ਟ੍ਰਿਪ ’ਤੇ ਸੀ, ਜਦੋਂ 102 ਯਾਤਰੀ ਤੇ 23 ਕਰੂ ਮੈਂਬਰ ਨੋਰੋ ਵਾਇਰਸ ਦੀ ਲਪੇਟ ’ਚ ਆ ਗਏ।
ਨੋਰੋ ਵਾਇਰਸ ਇਕ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ, ਜੋ ਅਕਸਰ ਖਾਣੇ ਜਾਂ ਸਤਹਾਂ ਰਾਹੀਂ ਤੇ ਖਾਸ ਕਰ ਕੇ ਭੀੜ-ਭਾੜ ਵਾਲੇ ਸਥਾਨਾਂ ’ਤੇ ਫੈਲਦਾ ਹੈ। ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜਤ ਲੋਕਾਂ, ਛੋਟੇ ਬੱਚਿਆਂ ਤੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਦੇ ਲੱਛਣਾਂ ’ਚ ਅਚਾਨਕ ਉਲਟੀ, ਦਸਤ ਤੇ ਪੇਟ ਦਰਦ ਸ਼ਾਮਲ ਹਨ, ਜੋ 3 ਦਿਨਾਂ ਤੱਕ ਰਹਿ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਜੂਨ ਨੂੰ ਰਵਾਨਾ ਹੋਏ ਰੂਬੀ ਪ੍ਰਿੰਸਸ ’ਤੇ ਫੈਲੇ ਇਸ ਵਾਇਰਸ ਦੀ ਜਾਣਕਾਰੀ ਸ਼ਨੀਵਾਰ ਨੂੰ ਰੋਗ ਕੰਟਰੋਲ ਕੇਂਦਰ ਨੂੰ ਦਿੱਤੀ ਗਈ। ਇਸ ਕਰੂਜ਼ ’ਤੇ 3,032 ਯਾਤਰੀ ਤੇ 1,144 ਕਰੂ ਮੈਂਬਰ ਸਵਾਰ ਸਨ।