ਇਸ ਦੇਸ਼ 'ਚ ਪਾਲਤੂ ਜਾਨਵਰਾਂ ਦੀ ਕਸਟਡੀ ਨੂੰ ਲੈ ਕੇ ਬਣਿਆ ਨਵਾਂ ਕਾਨੂੰਨ; ਜੱਜ ਦੀ ਭੂਮਿਕਾ ਵੀ ਹੋਈ ਤੈਅ
ਜਾਨਵਰ ਦੀ ਦੇਖਭਾਲ ਅਤੇ ਖਾਣ-ਪੀਣ 'ਤੇ ਹੋਣ ਵਾਲੇ ਖ਼ਰਚੇ ਦੀ ਦੋਵਾਂ ਧਿਰਾਂ ਵਿਚਕਾਰ ਨਿਆਂਪੂਰਨ ਵੰਡ ਵੀ ਯਕੀਨੀ ਬਣਾਈ ਜਾਵੇਗੀ। ਲਗਪਗ 16 ਕਰੋੜ ਪਾਲਤੂ ਜਾਨਵਰਾਂ ਵਾਲੇ ਦੇਸ਼ ਬ੍ਰਾਜ਼ੀਲ ਵਿਚ ਇਹ ਸਹੂਲਤ ਉਦੋਂ ਹੀ ਮਿਲੇਗੀ, ਜੇਕਰ ਜਾਨਵਰ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਉਸੇ ਜੋੜੇ ਦੇ ਨਾਲ ਬਿਤਾਇਆ ਹੋਵੇ।
Publish Date: Fri, 03 Apr 2026 04:07 PM (IST)
Updated Date: Fri, 03 Apr 2026 04:09 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਬ੍ਰਾਜ਼ੀਲ ਦੀ ਸੰਸਦ (ਕਾਂਗਰਸ) ਨੇ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ। ਇਸ ਤਹਿਤ ਹੁਣ ਵੱਖ ਹੋਣ ਵਾਲੇ ਜੋੜੇ (ਕਪਲ) ਆਪਣੇ ਪਾਲਤੂ ਜਾਨਵਰਾਂ ਦੀ 'ਜੁਆਇੰਟ ਕਸਟਡੀ' (ਸਾਂਝੀ ਦੇਖਭਾਲ) ਲੈ ਸਕਣਗੇ। ਸੰਸਦ ਮੈਂਬਰਾਂ ਅਨੁਸਾਰ, ਇਹ ਬਦਲਾਅ ਪਾਲਤੂ ਜਾਨਵਰਾਂ ਪ੍ਰਤੀ ਲੋਕਾਂ ਦੇ ਵਧਦੇ ਲਗਾਅ ਤੇ ਉਨ੍ਹਾਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ।
ਸਹਿਮਤੀ ਨਾ ਹੋਣ 'ਤੇ ਜੱਜ ਤੈਅ ਕਰਨਗੇ ਕਸਟਡੀ
ਨਵੇਂ ਨਿਯਮ ਅਨੁਸਾਰ, ਜੇਕਰ ਵੱਖ ਹੋ ਰਹੇ ਜੋੜੇ ਵਿਚਕਾਰ ਪਾਲਤੂ ਜਾਨਵਰ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਤਾਂ ਜੱਜ ਖ਼ੁਦ ਜੁਆਇੰਟ ਕਸਟਡੀ ਦਾ ਪ੍ਰਬੰਧ ਤੈਅ ਕਰਨਗੇ। ਇਸ ਦੇ ਨਾਲ ਹੀ ਜਾਨਵਰ ਦੀ ਦੇਖਭਾਲ ਅਤੇ ਖਾਣ-ਪੀਣ 'ਤੇ ਹੋਣ ਵਾਲੇ ਖ਼ਰਚੇ ਦੀ ਦੋਵਾਂ ਧਿਰਾਂ ਵਿਚਕਾਰ ਨਿਆਂਪੂਰਨ ਵੰਡ ਵੀ ਯਕੀਨੀ ਬਣਾਈ ਜਾਵੇਗੀ। ਲਗਪਗ 16 ਕਰੋੜ ਪਾਲਤੂ ਜਾਨਵਰਾਂ ਵਾਲੇ ਦੇਸ਼ ਬ੍ਰਾਜ਼ੀਲ ਵਿਚ ਇਹ ਸਹੂਲਤ ਉਦੋਂ ਹੀ ਮਿਲੇਗੀ, ਜੇਕਰ ਜਾਨਵਰ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਉਸੇ ਜੋੜੇ ਦੇ ਨਾਲ ਬਿਤਾਇਆ ਹੋਵੇ।