
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉੱਥੇ ਹੀ, ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਪੰਜਾਂ ਨੇ ਰਾਏਪੁਰ ਦੀ ਧਰਤੀ ਨੂੰ ਪ੍ਰਣਾਮ ਕੀਤਾ ਤੇ ਮਿੱਟੀ ਨੂੰ ਮੱਥੇ ਨਾਲ ਲਾਇਆ। ਉਨ੍ਹਾਂ ਨੇ ਬਾਬਾ ਪਸ਼ੂਪਤਿਨਾਥ ਅਤੇ ਬਾਬਾ ਭੰਡਾਰੀ ਦੇ ਜੈਕਾਰੇ ਲਾਉਂਦਿਆਂ ਕਿਹਾ ਕਿ ਅਜਿਹਾ ਲੱਗਾ ਮੰਨੋ ਉਹ ਦੂਜੀ ਜ਼ਿੰਦਗੀ ਲੈ ਕੇ ਪਰਤੇ ਹਨ। ਦੋਸਤਾਂ ਨੇ ਦੋ ਦਿਨ ਉੱਚਾਈ ਵਾਲੇ ਇਲਾਕਿਆਂ ਵਿਚ ਬਿਤਾਏ, ਇੱਕ ਰਾਤ ਕਾਰ ਵਿਚ ਹੀ ਲੰਘਾਈ।

ਨਈ ਦੁਨੀਆ ਪ੍ਰਤੀਨਿਧ, ਰਾਏਪੁਰ : ਨੇਪਾਲ ਵਿਚ ਆਏ ਵਿਨਾਸ਼ਕਾਰੀ ਹੜ੍ਹ ਅਤੇ ਤਬਾਹੀ ਦੇ ਖੌਫ਼ਨਾਕ ਮੰਜ਼ਰ ਦਰਮਿਆਨ ਮੌਤ ਨੂੰ ਮਾਤ ਦੇ ਕੇ ਰਾਏਪੁਰ ਦੇ ਪੰਜ ਦੋਸਤ ਸ਼ਨੀਵਾਰ ਦੁਪਹਿਰੇ ਘਰ ਪਰਤ ਆਏ। ਪੰਜੇ ਦੁਰਗ-ਨਵਤਨਵਾ ਐਕਸਪ੍ਰੈੱਸ ਰਾਹੀਂ ਰਾਏਪੁਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਨੇਪਾਲ ਦੇ ਹੜ੍ਹ ਤੋਂ ਉਹ ਚਾਹ ਦੀ ਤਲਬ ਕਾਰਨ ਬਚ ਸਕੇ ਹਨ। ਜੇਕਰ ਉਹ ਰਸਤੇ ਵਿਚ ਚਾਹ ਪੀਣ ਨਾ ਰੁਕਦੇ ਤਾਂ ਭੋਤੇ ਕੋਸ਼ੀ ਅਤੇ ਤ੍ਰਿਸ਼ੂਲੀ ਨਦੀ ਵਿਚ ਆਏ ਅਚਾਨਕ ਹੜ੍ਹ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਜਾਂਦੇ। ਉੱਥੇ ਹੀ, ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਪੰਜਾਂ ਨੇ ਰਾਏਪੁਰ ਦੀ ਧਰਤੀ ਨੂੰ ਪ੍ਰਣਾਮ ਕੀਤਾ ਤੇ ਮਿੱਟੀ ਨੂੰ ਮੱਥੇ ਨਾਲ ਲਾਇਆ। ਉਨ੍ਹਾਂ ਨੇ ਬਾਬਾ ਪਸ਼ੂਪਤਿਨਾਥ ਅਤੇ ਬਾਬਾ ਭੰਡਾਰੀ ਦੇ ਜੈਕਾਰੇ ਲਾਉਂਦਿਆਂ ਕਿਹਾ ਕਿ ਅਜਿਹਾ ਲੱਗਾ ਮੰਨੋ ਉਹ ਦੂਜੀ ਜ਼ਿੰਦਗੀ ਲੈ ਕੇ ਪਰਤੇ ਹਨ। ਦੋਸਤਾਂ ਨੇ ਦੋ ਦਿਨ ਉੱਚਾਈ ਵਾਲੇ ਇਲਾਕਿਆਂ ਵਿਚ ਬਿਤਾਏ, ਇੱਕ ਰਾਤ ਕਾਰ ਵਿਚ ਹੀ ਲੰਘਾਈ।
ਮੌਤ ਸਾਹਮਣੇ ਸੀ, ਕੰਬ ਗਏ ਸਨ ਪ੍ਰਾਣ
ਅਸੀਂ ਮੁਕਤਿਨਾਥ ਤੋਂ ਪੋਖਰਾ ਹੁੰਦੇ ਹੋਏ ਪਰਤ ਰਹੇ ਸੀ। ਧੜਿੰਗ ਜ਼ਿਲ੍ਹੇ ਦੇ ਮਲੇਖੂ ਕਸਬੇ ਵਿਚ ਸਵੇਰੇ ਕਰੀਬ 9:30 ਵਜੇ ਅਸੀਂ ਚਾਹ ਪੀਣ ਲਈ ਇੱਕ ਹੋਟਲ ਵਿਚ ਰੁਕ ਗਏ। ਚਾਹ ਪੀਣ ਵਿਚ ਕਰੀਬ 10-15 ਮਿੰਟ ਲੱਗੇ। ਇਸੇ ਦੌਰਾਨ ਭੋਤੇ ਕੋਸ਼ੀ ਅਤੇ ਤ੍ਰਿਸ਼ੂਲੀ ਨਦੀ ਵਿਚ ਹੜ੍ਹ ਆ ਗਿਆ। ਅਸੀਂ ਕੁਝ ਮਿੰਟ ਪਹਿਲਾਂ ਉੱਥੋਂ ਨਿਕਲ ਜਾਂਦੇ, ਤਾਂ ਸ਼ਾਇਦ ਹੜ੍ਹ ਵਿਚ ਰੁੜ੍ਹ ਜਾਂਦੇ। ਅੱਗੇ ਵਧਣ ’ਤੇ ਸਾਨੂੰ ਪੁੱਲ ਰੁੜ੍ਹ ਜਾਣ ਦੀ ਜਾਣਕਾਰੀ ਮਿਲੀ, ਤਦ ਅਸੀਂ ਤ੍ਰਿਸ਼ੂਲੀ ਨਦੀ ਦਾ ਭਿਆਨਕ ਰੂਪ ਦੇਖਿਆ। ਤੇਜ਼ ਵਹਾਅ ਵਿਚ ਕਾਰਾਂ, ਸਾਮਾਨ ਅਤੇ ਸਭ ਕੁਝ ਰੁੜ੍ਹ ਰਿਹਾ ਸੀ, ਲੋਕ ਆਪਣਿਆਂ ਦੀ ਭਾਲ ਕਰਦੇ ਹੋਏ ਬੇਹਾਲ ਸਨ। ਜਿਸ ਹੋਟਲ ਵਿਚ ਅਸੀਂ ਰੁਕੇ ਸੀ, ਉਹ ਇੱਕ ਭਾਰਤੀ ਵਿਅਕਤੀ ਦਾ ਸੀ, ਜਿਸ ਨੇ ਸਾਨੂੰ ਖਾਣਾ ਅਤੇ ਸੁਰੱਖਿਅਤ ਜਗ੍ਹਾ ਦਿੱਤੀ। ਡਰਾਈਵਰ ਅਰਜੁਨ ਨੇ ਸੰਕਟ ਦੇ ਸਮੇਂ ਹਿੰਮਤ ਦਿਖਾਈ ਅਤੇ ਬਦਲਵੇਂ ਰਸਤਿਆਂ ਰਾਹੀਂ ਗੱਡੀ ਕੱਢ ਕੇ ਸਾਨੂੰ ਸੁਰੱਖਿਅਤ ਬਾਹਰ ਕੱਢਿਆ