- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਸੀਨਾ ਅਨੁਸਾਰ, ਉਨ੍ਹਾਂ ਦੇ ਦੇਸ਼ ਪਰਤਣ ਦੇ ਰਾਹ ’ਚ ਗੰਭੀਰ ਸਿਆਸੀ ਚੁਣੌਤੀਆਂ ਹਨ। ਉਨ੍ਹਾਂ ਦੀ ਅਵਾਮੀ ਲੀਗ ਪਾਰਟੀ ’ਤੇ ਪਾਬੰਦੀ ਲੱਗੀ ਹੋਈ ਹੈ ਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇਸ਼ ’ਚ ਲੋਕਤੰਤਰਿਕ ਮਾਹੌਲ ਦੀ ਗ਼ੈਰ-ਹਾਜ਼ਰੀ ਤੇ ਕੱਟੜਪੰਥੀ ਤਾਕਤਾਂ ਦੇ ਵਧਦੇ ਪ੍ਰਭਾਵ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।

ਢਾਕਾ (ਏਪੀ) : ਬੰਗਲਾਦੇਸ਼ ਦੀ ਅਹੁਦੇ ਤੋਂ ਹਟਾਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਇਕ ਵਿਸ਼ੇਸ਼ ਇੰਟਰਵਿਊ ’ਚ ਸਪੱਸ਼ਠ ਕੀਤਾ ਹੈ ਕਿ ਉਹ ਤਮਾਮ ਖ਼ਤਰਿਆਂ ਤੇ ਧਮਕੀਆਂ ਦੇ ਬਾਵਜੂਦ ਦਸੰਬਰ ’ਚ ਹਰ ਹਾਲ ’ਚ ਆਪਣੇ ਵਤਨ ਪਰਤ ਜਾਣਗੇ। 2024 ਦੀ ਵਿਦਿਆਰਥੀਆਂ ਦੀ ਅਗਵਾਈ ਵਾਲੀ ਲੋਕ-ਬਗ਼ਾਵਤ ਤੋਂ ਬਾਅਦ ਤੋਂ ਭਾਰਤ ’ਚ ਜਲਾਵਤਨ ਰਹਿ ਰਹੇ ਹਸੀਨੇ ਨੇ ਕਿਹਾ ਕਿ ਜੇ ਮੌਤ ਹੀ ਉਨ੍ਹਾਂ ਦੀ ਕਿਸਮਤ ਹੈ ਤਾਂ ਉਹ ਆਪਣੀ ਮਾਤਭੂਮੀ ਦੀ ਮਿੱਟੀ ਤੇ ਆਪਣੇ ਲੋਕਾਂ ਵਿਚਾਲੇ ਦਮ ਤੋੜਨਾ ਚਾਹੁਣਗੇ।
ਮੌਤ ਦੀ ਸਜ਼ਾ ਤੇ ਗ੍ਰਿਫ਼ਤਾਰੀ ਦਾ ਖ਼ਤਰਾ ਨਜ਼ਰਅੰਦਾਜ਼
2025 ’ਚ ਬੰਗਲਾਦੇਸ਼ ਦੀ ਇਕ ਵਿਸ਼ੇਸ਼ ਟ੍ਰਿਬਿਊਨਲ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਹਿੰਸਕ ਪ੍ਰਦਰਸ਼ਨਾਂ ’ਚ ਸੈਂਕੜੇ ਲੋਕਾਂ ਦੀਆਂ ਮੌਤਾਂ ਲਈ ਉਨ੍ਹਾਂ ਨੂੰ ਮਨੁੱਖਤਾ ਦੇ ਖ਼ਿਲਾਫ਼ ਅਪਰਾਧਾਂ ਦਾ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਹਸੀਨਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਿਜ ਕਰਦੇ ਹੋਏ ਇਸ ਮੁਕੱਦਮੇ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਵਤਨ ਪਰਤਦਿਆਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਤਸੀਹੇ ਦਿੱਤੇ ਜਾ ਸਕਦੇ ਹਨ ਜਾਂ ਮੌਤ ਦੇ ਘਾਟ ਉਤਾਰ ਦਿੱਤਾ ਜਾ ਸਕਦਾ ਹੈ ਪਰ ਉਹ ਆਪਣੇ ਲੋਕਾਂ ਨੂੰ ਦੂਰੋਂ ਤੜਫਦਾ ਹੋਇਆ ਨਹੀਂ ਦੇਖ ਸਕਦੇ।
ਸਿਆਸੀ ਸੰਕਟ ਤੇ ਕੱਟੜਪੰਥ ’ਤੇ ਡੂੰਘੀ ਚਿੰਤਾ
ਹਸੀਨਾ ਅਨੁਸਾਰ, ਉਨ੍ਹਾਂ ਦੇ ਦੇਸ਼ ਪਰਤਣ ਦੇ ਰਾਹ ’ਚ ਗੰਭੀਰ ਸਿਆਸੀ ਚੁਣੌਤੀਆਂ ਹਨ। ਉਨ੍ਹਾਂ ਦੀ ਅਵਾਮੀ ਲੀਗ ਪਾਰਟੀ ’ਤੇ ਪਾਬੰਦੀ ਲੱਗੀ ਹੋਈ ਹੈ ਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇਸ਼ ’ਚ ਲੋਕਤੰਤਰਿਕ ਮਾਹੌਲ ਦੀ ਗ਼ੈਰ-ਹਾਜ਼ਰੀ ਤੇ ਕੱਟੜਪੰਥੀ ਤਾਕਤਾਂ ਦੇ ਵਧਦੇ ਪ੍ਰਭਾਵ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਪਣੀ ਵਾਪਸੀ ਲਈ ਉਹ ਕਿਸੇ ਵੀ ਵਿਦੇਸ਼ੀ ਤਾਕਤ ਦੀ ਸੁਰੱਖਿਆ ਦੇ ਮੁਥਾਜ ਨਹੀਂ।
‘ਜੇ ਮੌਤ ਹੀ ਮੇਰਾ ਮੁਕੱਦਰ ਹੈ ਤਾਂ ਮੈਂ ਆਪਣੇ ਮੁਲਕ ਦੀ ਸਰਜ਼ਮੀਨ ’ਤੇ ਆਪਣੇ ਲੋਕਾਂ ਵਿਚਾਲੇ ਮਰਨਾ ਪਸੰਦ ਕਰਾਂਗੀ। ਮੈਂ ਜਾਣਦੀ ਹਾਂ ਕਿ ਮੈਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਜਾਂ ਮਾਰਿਆ ਜਾ ਸਕਦਾ ਹੈ ਪਰ ਫਿਰ ਵੀ ਮੈਂ ਵਤਨ ਜ਼ਰੂਰ ਜਾਵਾਂਗੀ।’
-ਸ਼ੇਖ਼ ਹਸੀਨਾ।