- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਸ਼ਕਰ ਦੇ ਆਪ੍ਰੇਟਿਵ ਰਿਜ਼ਵਾਨ ਹਨੀਫ਼ ਦੇ ਦਾਅਵੇ ਦੇ ਮੁਤਾਬਕ, ਸੰਗਠਨ ਦੇ ਕਈ ਮਹੱਤਵਪੂਰਨ ਮੈਂਬਰ ਇਨ੍ਹਾਂ ਹਮਲਿਆਂ ’ਚ ਮਾਰੇ ਗਏ ਹਨ। ਇਨ੍ਹਾਂ ’ਚ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਨਾਲ ਜੁੜੇ ਲੋਕ ਵੀ ਸ਼ਾਮਲ ਦੱਸੇ ਜਾਂਦੇ ਹਨ। ਹਾਲਾਂਕਿ, ਇਨ੍ਹਾਂ ਹੱਤਿਆਵਾਂ ਦੇ ਪਿੱਛੇ ਕੌਣ ਹੈ, ਇਸ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

ਜੇਐੱਨਐੱਨ, ਨਵੀਂ ਦਿੱਲੀ : ਫਿਲਮ ਧੁਰੰਧਰ ’ਚ ਜਿਸ ਅੰਦਾਜ਼ ’ਚ ਭਾਰਤ ਦੇ ਜਾਸੂਸ ਪਾਕਿਸਤਾਨ ’ਚ ਦੁਸ਼ਮਣਾਂ ਦੇ ਵਿਚਾਲੇ ਖ਼ੌਫ਼ ਪੈਦਾ ਕਰਦੇ ਨਜ਼ਰ ਆਉਂਦੇ ਹਨ, ਕੁਝ ਅਜਿਹਾ ਹੀ ਸਵਾਲ ਇਨ੍ਹੀਂ ਦਿਨੀਂ ਪਾਕਿਸਤਾਨ ’ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੀਆਂ ਲਗਾਤਾਰ ਹੋ ਰਹੀਆਂ ਰੱਹਸਮਈ ਮੌਤਾਂ ਨੇ ਖੜ੍ਹਾ ਕਰ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ, ਇਸ ਵਾਰ ਇਸਲਾਮਾਬਾਦ ਦੀ ਇਕ ਮਸਜਿਦ ਦੇ ਬਾਹਰ ਲਸ਼ਕਰ ਦੇ ਸੀਨੀਅਰ ਕਮਾਂਡਰ ਕਾਰੀ ਸਈਅਦ ਅਬਦੁਲ ਅਜੀਜ਼ ਦੀ ਅਚਾਨਕ ਮੌਤ ਹੋ ਗਈ। ਉਹ ਨਮਾਜ਼ ਲਈ ਮਸਜਿਦ ਪੁੱਜਾ ਸੀ ਤੇ ਗੇਟ ’ਤੇ ਅਚਾਨਕ ਡਿੱਗ ਪਿਆ। ਉਸ ਦੀ ਮੌਤ ਦਾ ਕਾਰਨ ਤੱਤਕਾਲ ਸਪੱਸ਼ਟ ਨਹੀਂ ਹੋ ਸਕਿਆ।
ਕਾਰੀ ਸਈਅਦ ਦੀ ਮੌਤ ਅਜਿਹੇ ਸਮੇਂ ਹੋਈ ਹੈ, ਜਦ ਲਸ਼ਕਰ ਨਾਲ ਜੁੜੇ ਇਕ ਆਪ੍ਰੇਟਿਵ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਤਿੰਨ-ਚਾਰ ਸਾਲਾਂ ’ਚ ਪਾਕਿਸਤਾਨ ਤੇ ਮਕਬੂਜ਼ਾ ਜੰਮੂ-ਕਸ਼ਮੀਰ ’ਚ ਸੰਗਠਨ ਦੇ ਕਰੀਬ 30 ਮੈਂਬਰ ‘ਅਣਪਛਾਤੇ ਲੋਕਾਂ’ ਹੱਥੋਂ ਮਾਰੇ ਜਾ ਚੁੱਕੇ ਹਨ। ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਰਾਵਲਕੋਟ ਤੇ ਮੁਜ਼ੱਫਰਾਬਾਦ ’ਚ ਹੋਈਆਂ ਇਨ੍ਹਾਂ ਹੱਤਿਆਵਾਂ ਨੇ ਲਸ਼ਕਰ ਦੇ ਅੰਦਰ ਖ਼ੌਫ਼ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਲਸ਼ਕਰ ਦੇ ਆਪ੍ਰੇਟਿਵ ਰਿਜ਼ਵਾਨ ਹਨੀਫ਼ ਦੇ ਦਾਅਵੇ ਦੇ ਮੁਤਾਬਕ, ਸੰਗਠਨ ਦੇ ਕਈ ਮਹੱਤਵਪੂਰਨ ਮੈਂਬਰ ਇਨ੍ਹਾਂ ਹਮਲਿਆਂ ’ਚ ਮਾਰੇ ਗਏ ਹਨ। ਇਨ੍ਹਾਂ ’ਚ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਨਾਲ ਜੁੜੇ ਲੋਕ ਵੀ ਸ਼ਾਮਲ ਦੱਸੇ ਜਾਂਦੇ ਹਨ। ਹਾਲਾਂਕਿ, ਇਨ੍ਹਾਂ ਹੱਤਿਆਵਾਂ ਦੇ ਪਿੱਛੇ ਕੌਣ ਹੈ, ਇਸ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਕਾਰੀ ਸਈਅਦ ਲਸ਼ਕਰ ਦੇ ਉਸ ਵਿਭਾਗ ਦਾ ਇੰਚਾਰਜ ਸੀ, ਜੋ ਜੰਮੂ-ਕਸ਼ਮੀਰ ’ਚ ਮੁਕਾਬਲਿਆਂ ’ਚ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਦੀ ਮਦਦ ਕਰਦਾ ਸੀ। ਉਸ ਦੀ ਅਚਾਨਕ ਮੌਤ ਨੇ ‘ਅਣਪਛਾਤੇ ਹਮਲਾਵਰਾਂ’ ਦੇ ਰਹੱਸ ਨੂੰ ਹੋਰ ਡੂੰਘਾ ਕਰ ਦਿੱਤਾ ਹੈ।