- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈੱਟ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਾਰਿਤ ਹੋ ਰਹੀ ਇਕ ਵੀਡੀਓ ’ਚ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਵ੍ਹੀਲਚੇਅਰ ’ਤੇ ਬਾਹਰ ਨਿਕਲਦੇ ਸਮੇਂ ‘ਅੱਤਵਾਦੀ’ ਕਹਿ ਕੇ ਬੁਰੀ ਤਰ੍ਹਾਂ ਅਪਮਾਨਿਤ ਕੀਤਾ ਤੇ ਉਨ੍ਹਾਂ ’ਤੇ ਦੇਸ਼ ’ਚ ਲੋਕਤੰਤਰ ਨੂੰ ਨਸ਼ਟ ਕਰਨ ਤੇ ਹਜ਼ਾਰਾਂ ਲੋਕਾਂ ਦੀ ਹੱਤਿਆ ਦਾ ਗੰਭੀਰ ਦੋਸ਼ ਲਗਾਇਆ।

ਨਿਊਯਾਰਕ (ਆਈਏਐੱਨਐੱਸ) : ਬੰਗਲਾਦੇਸ਼ ਦੀ ਸਾਹਕਾ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੂੰ ਨਿਊਯਾਰਕ ਦੇ ਜਾਨ ਐੱਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਗੁੱਸੇ ਨਾਲ ਭਰੇ ਬੰਗਲਾਦੇਸ਼ੀ ਪਰਵਾਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਟਰਨੈੱਟ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਾਰਿਤ ਹੋ ਰਹੀ ਇਕ ਵੀਡੀਓ ’ਚ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਵ੍ਹੀਲਚੇਅਰ ’ਤੇ ਬਾਹਰ ਨਿਕਲਦੇ ਸਮੇਂ ‘ਅੱਤਵਾਦੀ’ ਕਹਿ ਕੇ ਬੁਰੀ ਤਰ੍ਹਾਂ ਅਪਮਾਨਿਤ ਕੀਤਾ ਤੇ ਉਨ੍ਹਾਂ ’ਤੇ ਦੇਸ਼ ’ਚ ਲੋਕਤੰਤਰ ਨੂੰ ਨਸ਼ਟ ਕਰਨ ਤੇ ਹਜ਼ਾਰਾਂ ਲੋਕਾਂ ਦੀ ਹੱਤਿਆ ਦਾ ਗੰਭੀਰ ਦੋਸ਼ ਲਗਾਇਆ।
ਮੀਡੀਆ ਰਿਪੋਰਟ ਅਨੁਸਾਰ, 12 ਅਕਤੂਬਰ ਨੂੰ ਕਤਰ ਏਅਰਵੇਜ਼ ਦੇ ਜਹਾਜ਼ ਨਾਲ ਦੋਹਾ ਹੁੰਦਿਆਂ ਨਿਊਯਾਰਕ ਪੁੱਜੇ ਯੂਨੁਸ ਜਿਵੇਂ ਹੀ ਟਰਮੀਨਲ ਅੱਠ ’ਤੇ ਪੁੱਜੇ ਤਾਂ ਲੋਕਾਂ ਦਾ ਗੁੱਸਾ ਭੜਕ ਗਿਆ। ਵੀਡੀਓ ’ਚ ਇਕ ਪ੍ਰਦਰਸ਼ਨਕਾਰੀ ਨੂੰ ਇਹ ਕਹਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ, ‘ਤੂੰ ਅੱਤਵਾਦੀ ਏਂ, ਇਥੋਂ ਕਿਉਂ ਆਇਆ ਏਂ? ਤੂੰ ਮੇਰੇ ਦੇਸ਼ ਦੇ ਲੋਕਤੰਤਰ ਨੂੰ ਤਬਾਹ ਕਰ ਦਿੱਤਾ ਹੈ।’ ਉਥੇ ਹੀ ਦੂਜੇ ਵਿਅਕਤੀ ਨੇ ਉਨ੍ਹਾਂ ’ਤੇ ਹਜ਼ਾਰਾਂ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਮੌਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ‘ਵਾਪਸ ਜਾਓ’ ਦੇ ਨਾਅਰੇ ਵੀ ਲਗਾਏ।
ਇਹ ਵਿਰੋਧ ਪ੍ਰਦਰਸ਼ਨ ਯੂਨੁਸ ਦੇ 18 ਮਹੀਨੇ ਦੇ ਉਸ ਕਾਰਜਕਾਲ ਦੀ ਭਾਰੀ ਨਿਖੇਧੀ ਵਿਚਾਲੇ ਸਾਹਮਣੇ ਆਇਆ ਹੈ, ਜਿਸ ਦੌਰਾਨ ਸਿਆਸੀ ਬਦਲੇ ਦੀ ਭਾਵਨਾ, ਮਨਮਰਜ਼ੀ ਨਾਲ ਗ੍ਰਿਫ਼ਤਾਰੀਆਂ, ਘੱਟਗਿਣਤੀਆਂ ’ਤੇ ਹਮਲਿਆਂ ਤੇ ਵਕੀਲਾਂ, ਪੱਤਰਕਾਰਾਂ ਤੇ ਵਰਕਰਾਂ ਦੀ ਲੰਬੀ ਹਿਰਾਸਤ ਦੇ ਗੰਭੀਰ ਦੋਸ਼ ਲੱਗੇ। ‘ਡੇਲੀ ਸਨ’ ਦੀ ਹਾਲ ਹੀ ਦੀ ਰਿਪੋਰਟ ’ਚ ਰਵਾਇਤੀ ਸੁਧਾਰ ਦੇ ਵਾਅਦਿਆਂ ਦੇ ਉਲਟ ਲੋਕਤੰਤਰਿਕ ਜਵਾਬਦੇਹੀ ਦੀ ਘਾਟ, ਗ਼ੈਰ-ਲੋਕਤੰਤਰਿਕ ਪ੍ਰਭਾਵ, ਸਿਆਸੀ ਅਸਥਿਰਤਾ ਤੇ ਕੱਟੜਪੰਥ ਸੰਗਠਨਾਂ ਦੇ ਵਧਦੇ ਪ੍ਰਭਾਵ ਨੂੰ ਲੈਕੇ ਵੱਡੇ ਸਵਾਲ ਚੁੱਕੇ ਗਏ ਹਨ। ਇਸ ਘਟਨਾ ਨੇ ਅੰਤਰਰਾਸ਼ਟਰੀ ਮੰਚ ’ਤੇ ਉਨ੍ਹਾਂ ਦੇ ਕਾਰਜਕਾਲ ਦੀਆਂ ਨਾਕਾਮੀਆਂ ਤੇ ਜਨਤਾ ਦੇ ਡੂੰਘੇ ਰੋਸ ਨੂੰ ਜਗਜ਼ਾਹਿਰ ਕਰ ਦਿੱਤਾ ਹੈ•।
--
ਬੰਗਲਾਦੇਸ਼ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਸਲਾਹਕਾਰ ਜਾਹੇਦ ਉਰ ਰਹਿਮਾਨ ਨੇ ਮੁਹੰਮਦ ਯੂਨੁਸ ਨਾਲ ਹੋਏ ਮਾੜੇ ਵਿਹਾਰ ’ਤੇ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਵਾਮੀ ਲੀਗ ਦੇ ਸਮਰਥਕਾਂ ਵੱਲੋਂ ਯੂਨੁਸ ਨੂੰ ਘੇਰੇ ਜਾਣ ਦੀ ਘਟਨਾ ਨੂੰ ਆਵਾਮੀ ਲੀਗ ਦਾ ਅੱਤਵਾਦ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਵਿਦੇਸ਼ ’ਚ ਰਹਿ ਰਹੇ ਵਰਕਰਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਹੈ।