- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਪਬਲਿਕ ਹੈਲਥ ਫ਼ਰਾਂਸ' ਨੇ ਇੱਕ ਬਿਆਨ ਵਿੱਚ ਕਿਹਾ, "24 ਜੂਨ ਤੋਂ ਬਾਅਦ ਪਿਛਲੇ ਮਹੀਨਿਆਂ ਵਿੱਚ ਦਰਜ ਹੋਈਆਂ ਮੌਤਾਂ ਦੇ ਮੁਕਾਬਲੇ ਲਗਪਗ 1,000 ਵਾਧੂ ਮੌਤਾਂ ਦੇਖੀਆਂ ਗਈਆਂ ਹਨ।" ਐਜੰਸੀ ਨੇ ਦੱਸਿਆ ਕਿ ਗਰਮੀ ਲਈ 'ਰੈੱਡ ਅਲਰਟ' ਵਾਲੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ

ਡਿਜੀਟਲ ਡੈਸਕ, ਪੈਰਿਸ : ਫ਼ਰਾਂਸ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਰਿਕਾਰਡ ਤੋੜ ਗਰਮੀ ਦੀ ਲਹਿਰ ਦੌਰਾਨ ਉਮੀਦ ਨਾਲੋਂ ਲਗਪਗ 1,000 ਵੱਧ ਮੌਤਾਂ ਹੋਈਆਂ ਹਨ। ਇਸ ਹੀਟਵੇਵ ਨੇ ਪਿਛਲੇ ਕਈ ਦਿਨਾਂ ਤੋਂ ਪੱਛਮੀ ਯੂਰਪ ਦੇ ਇੱਕ ਵੱਡੇ ਹਿੱਸੇ ਨੂੰ ਝੁਲਸਾ ਕੇ ਰੱਖ ਦਿੱਤਾ ਹੈ।
'ਪਬਲਿਕ ਹੈਲਥ ਫ਼ਰਾਂਸ' ਨੇ ਇੱਕ ਬਿਆਨ ਵਿੱਚ ਕਿਹਾ, "24 ਜੂਨ ਤੋਂ ਬਾਅਦ ਪਿਛਲੇ ਮਹੀਨਿਆਂ ਵਿੱਚ ਦਰਜ ਹੋਈਆਂ ਮੌਤਾਂ ਦੇ ਮੁਕਾਬਲੇ ਲਗਪਗ 1,000 ਵਾਧੂ ਮੌਤਾਂ ਦੇਖੀਆਂ ਗਈਆਂ ਹਨ।" ਐਜੰਸੀ ਨੇ ਦੱਸਿਆ ਕਿ ਗਰਮੀ ਲਈ 'ਰੈੱਡ ਅਲਰਟ' ਵਾਲੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਮਰਨ ਵਾਲਿਆਂ ਵਿੱਚ 85 ਫ਼ੀਸਦੀ ਲੋਕ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਨ।
ਘਰਾਂ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ
ਐਜੰਸੀ ਦੇ ਮੁਤਾਬਕ, ਸਭ ਤੋਂ ਵੱਧ ਵਾਧਾ ਘਰਾਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਦੇਖਿਆ ਗਿਆ। ਖ਼ਾਸ ਕਰਕੇ 'ਇਲੇ-ਡੀ-ਫ੍ਰਾਂਸ' ਇਲਾਕੇ ਵਿੱਚ ਜਿਸ ਵਿੱਚ ਪੈਰਿਸ ਅਤੇ ਉਸ ਦੇ ਆਸ-ਪਾਸ ਦੇ ਖੇਤਰ ਸ਼ਾਮਲ ਹਨ।
ਬਿਆਨ ਵਿੱਚ ਕਿਹਾ ਗਿਆ ਹੈ, "ਇਹ ਗੱਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿਹੜੇ ਲੋਕ ਇਕੱਲੇ ਹਨ ਜਾਂ ਬਹੁਤ ਜ਼ਿਆਦਾ ਇਕੱਲੇਪਣ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ ਤੇ ਉਨ੍ਹਾਂ ਪ੍ਰਤੀ ਇਕਜੁੱਟਤਾ ਦਿਖਾਉਣ ਅਤੇ ਮਦਦ ਦੇ ਉਪਾਰਾਲੇ ਕਰਨ ਦੀ ਸਖ਼ਤ ਲੋੜ ਹੈ।"
ਐਤਵਾਰ ਨੂੰ ਗਰਮੀ ਤੋਂ ਮਿਲੀ ਹਲਕੀ ਰਾਹਤ
ਐਜੰਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਕੜੇ ਸ਼ੁਰੂਆਤੀ ਹਨ ਅਤੇ ਹੋ ਸਕਦਾ ਹੈ ਕਿ ਅਸਲ ਗਿਣਤੀ ਇਸ ਤੋਂ ਵੀ ਵੱਧ ਹੋਵੇ। ਕਈ ਦਿਨਾਂ ਤੱਕ ਭਿਆਨਕ ਗਰਮੀ ਪੈਣ ਅਤੇ ਕਈ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਜਾਣ ਤੋਂ ਬਾਅਦ ਐਤਵਾਰ ਨੂੰ ਪੂਰੇ ਫ਼ਰਾਂਸ ਵਿੱਚ ਗਰਮੀ ਤੋਂ ਕੁਝ ਰਾਹਤ ਮਿਲੀ।