- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੌਬਿਨਸਨ ਭਰਾ ਅਤੇ ਰੋਡ, ਐਨਸੇਨਾਡਾ ਤੋਂ ਕਰੀਬ 80 ਕਿਲੋਮੀਟਰ ਦੱਖਣ ਵੱਲ ਪੁੰਟਾ ਸੈਨ ਜੋਸੇ ਨੇੜੇ ਕੈਂਪਿੰਗ ਅਤੇ ਸਰਫ਼ਿੰਗ ਕਰ ਰਹੇ ਸਨ। ਅਪ੍ਰੈਲ 2024 ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਐੱਫ਼ਬੀਆਈ ਦੀ ਮਦਦ ਨਾਲ ਕਈ ਦਿਨਾਂ ਤੱਕ ਭਾਲ ਕਰਨ ਮਗਰੋਂ, 3 ਮਈ ਨੂੰ ਉਨ੍ਹਾਂ ਦੀਆਂ ਲਾਸ਼ਾਂ ਇਕ ਖੂਹ ਵਿੱਚੋਂ ਮਿਲੀਆਂ।

ਮੈਕਸੀਕੋ ਸਿਟੀ (ਰਾਇਟਰਜ਼) : ਮੈਕਸੀਕੋ ਦੀ ਇਕ ਅਦਾਲਤ ਦੇ ਜੱਜ ਨੇ ਸ਼ੁੱਕਰਵਾਰ ਨੂੰ ਤਿੰਨ ਵਿਅਕਤੀਆਂ ਨੂੰ 158 ਸਾਲ ਅਤੇ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਇਹ ਸਜ਼ਾ 2024 ਵਿਚ ਕੈਲੀਫੋਰਨੀਆ ਸੂਬੇ ਵਿਚ ਸਰਫ਼ਿੰਗ ਦੌਰੇ ਦੌਰਾਨ ਦੋ ਆਸਟ੍ਰੇਲਿਆਈ ਭਰਾਵਾਂ ਅਤੇ ਉਨ੍ਹਾਂ ਦੇ ਅਮਰੀਕੀ ਦੋਸਤ ਦੀ ਹੱਤਿਆ ਦੇ ਮਾਮਲੇ ਵਿਚ ਸੁਣਾਈ ਗਈ।
ਦੋਸ਼ੀਆਂ ਦੀ ਪਛਾਣ ਜੀਸਸ ਗੇਰਾਰਡੋ, ਇਰੀਨੀਓ ਫ੍ਰਾਂਸਿਸਕੋ ਅਤੇ ਏਂਜਲ ਜੀਸਸ ਵਜੋਂ ਹੋਈ ਹੈ। ਇਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਨੂੰ ਕਤਲ, ਲੁੱਟ-ਖੋਹ, ਹਿੰਸਾ ਤੇ ਵਾਹਨ ਚੋਰੀ ਕਰਨ ਦੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮ੍ਰਿਤਕਾਂ ਵਿਚ ਆਸਟ੍ਰੇਲਿਆਈ ਭਰਾ ਜੇਕ ਰੌਬਿਨਸਨ ਅਤੇ ਕੈਲਮ ਰੌਬਿਨਸਨ ਅਤੇ ਉਨ੍ਹਾਂ ਦਾ ਅਮਰੀਕੀ ਦੋਸਤ ਜੈਕ ਕਾਰਟਰ ਰੋਡ ਸ਼ਾਮਲ ਸਨ। ਜੱਜ ਨੇ ਦੋਸ਼ੀਆਂ ਨੂੰ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।
ਰੌਬਿਨਸਨ ਭਰਾ ਅਤੇ ਰੋਡ, ਐਨਸੇਨਾਡਾ ਤੋਂ ਕਰੀਬ 80 ਕਿਲੋਮੀਟਰ ਦੱਖਣ ਵੱਲ ਪੁੰਟਾ ਸੈਨ ਜੋਸੇ ਨੇੜੇ ਕੈਂਪਿੰਗ ਅਤੇ ਸਰਫ਼ਿੰਗ ਕਰ ਰਹੇ ਸਨ। ਅਪ੍ਰੈਲ 2024 ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਐੱਫ਼ਬੀਆਈ ਦੀ ਮਦਦ ਨਾਲ ਕਈ ਦਿਨਾਂ ਤੱਕ ਭਾਲ ਕਰਨ ਮਗਰੋਂ, 3 ਮਈ ਨੂੰ ਉਨ੍ਹਾਂ ਦੀਆਂ ਲਾਸ਼ਾਂ ਇਕ ਖੂਹ ਵਿੱਚੋਂ ਮਿਲੀਆਂ। ਤਿੰਨਾਂ ਦੇ ਸਿਰਾਂ ’ਤੇ ਗੋਲੀਆਂ ਦੇ ਨਿਸ਼ਾਨ ਸਨ।