- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੋਰ ਦੇ ਬਾਹਰ ਲੱਗੇ ਕੈਮਰਿਆਂ ਵਿਚ ਦਿਖਾਈ ਦਿੱਤਾ ਕਿ ਲੁਟੇਰੇ ਇਕ ਚਾਂਦੀ ਰੰਗ ਦੀ ਕਾਰ ਵਿਚ ਆਏ ਅਤੇ ਕੁਝ ਹੀ ਸਮੇਂ ਵਿਚ ਉਸ ਵਿਚ ਬੈਠ ਕੇ ਭੱਜ ਗਏ। ਨਿਊਜਰਸੀ ਦੇ ਇਸ ਇਲਾਕੇ ਵਿਚ ਕਈ ਭਾਰਤੀ ਜਿਊਲਰੀ ਸਟੋਰ ਹਨ। ਇਸੇ ਇਲਾਕੇ ਵਿਚ ਸਥਿਤ ਵਿਰਾਨੀ ਜਿਊਲਰਜ਼ ਨੂੰ ਪਿਛਲੇ ਸਾਲ ਜੂਨ ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਜਦਕਿ 2022 ਵਿਚ ਵੀ ਇਸ ਤਰ੍ਹਾਂ ਦੀ ਇਕ ਘਟਨਾ ਵਾਪਰੀ ਸੀ।

ਨਿਊਯਾਰਕ, ਆਈਏਐੱਨਐੱਸ : ਅਮਰੀਕਾ ਦੇ ਨਿਊਜਰਸੀ ਵਿਚ ਨਕਾਬਪੋਸ਼ ਲੁਟੇਰਿਆਂ ਨੇ ਇਕ ਭਾਰਤੀ ਸਟੋਰ ਨੂੰ ਨਿਸ਼ਾਨਾ ਬਣਾਇਆ ਅਤੇ ਸਿਰਫ਼ ਇਕ ਮਿੰਟ ਵਿਚ ਦਸ ਲੱਖ ਡਾਲਰ ਦੇ ਗਹਿਣਿਆਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਿਸ ਅਨੁਸਾਰ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਜਦੋਂ ਕਾਲੇ ਕੱਪੜੇ ਪਹਿਨੇ ਚਾਰ ਨਕਾਬਪੋਸ਼ ਲੁਟੇਰੇ ਵੁੱਡਬ੍ਰਿਜ ਇਲਾਕੇ ਵਿਚ ਸਥਿਤ ਨਾਈਨਲਾਖ ਜਿਊਲਰਜ਼ ਵਿਚ ਦਾਖ਼ਲ ਹੋਏ।
ਉਨ੍ਹਾਂ ਨੇ ਹਥੌੜੇ ਨਾਲ ਸ਼ੋਅਕੇਸ ਤੋੜ ਕੇ ਗਹਿਣਿਆਂ ਨੂੰ ਬੈਗ ਵਿਚ ਭਰਿਆ ਅਤੇ ਫਰਾਰ ਹੋ ਗਏ। ਨਿਊਜਰਸੀ ਵਿਚ ਭਾਰਤੀ ਜਿਊਲਰਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਨਵੀਂ ਘਟਨਾ ਹੈ। ਇੱਥੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਸਟੋਰ ਦੇ ਸਹਿ-ਮਾਲਕ ਸੋਨੂ ਚੌਹਾਨ ਨੇ ਕਿਹਾ, ‘ਉਨ੍ਹਾਂ ਕੋਲ ਵੱਡੇ ਪਲਾਸਟਿਕ ਬੈਗ ਸਨ। ਉਨ੍ਹਾਂ ਨੇ 30 ਤੋਂ 45 ਸਕਿੰਟਾਂ ਦੇ ਅੰਦਰ ਸਾਰਾ ਕੁਝ ਕਰ ਦਿੱਤਾ।