- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਡੀਆ ਰਿਪੋਰਟਾਂ ਅਨੁਸਾਰ, ਢਾਕਾ ਮੈਟਰੋਪੋਲੀਟਨ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਹੁਸੈਨ ਮੁਹੰਮਦ ਫਰਾਬੀ ਨੇ ਦੱਸਿਆ ਕਿ ਮੋਤੀਝੀਲ ਮੈਟਰੋ ਸਟੇਸ਼ਨ ਦੇ ਹੇਠਾਂ ਇਕ ਲਾਵਾਰਸ ਛਤਰੀ ਦੇ ਅੰਦਰ ਵਿਸਫੋਟਕ ਉਪਕਰਨ ਮਿਲਿਆ। ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਵਿਸਫੋਟਕ ਨੂੰ ਜਨਤਕ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਅਤੇ ਦਹਿਸ਼ਤ ਫੈਲਾਉਣ ਦੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਰੱਖਿਆ ਗਿਆ ਸੀ।

ਢਾਕਾ, ਆਈਏਐੱਨਐੱਸ : ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਇਕ ਹੋਰ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਢਾਕਾ ਵਿਚ ਰੱਥ ਯਾਤਰਾ ਦੇ ਰਸਤੇ ’ਤੇ ਮੈਟਰੋ ਰੇਲ ਸਟੇਸ਼ਨ ਦੇ ਨੇੜੇ ਇਕ ਸ਼ਕਤੀਸ਼ਾਲੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਰੱਖੀ ਗਈ ਸੀ। ਹਾਲਾਂਕਿ ਪੁਲਿਸ ਨੇ ਇਸ ਨੂੰ ਨਕਾਰਾ ਕਰ ਦਿੱਤਾ।
ਪੁਲਿਸ ਅਨੁਸਾਰ ਵਿਸਫੋਟਕ ਨੂੰ ਯਾਤਰਾ ਵਿਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਖ਼ਾਸ ਤੌਰ ’ਤੇ ਰੱਖਿਆ ਗਿਆ ਸੀ ਪਰ ਸਮੇਂ ਸਿਰ ਇਸ ਦਾ ਪਤਾ ਲੱਗਣ ਕਾਰਨ ਇਕ ਵੱਡਾ ਹਮਲਾ ਟਲ ਗਿਆ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਢਾਕਾ ਮੈਟਰੋਪੋਲੀਟਨ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਹੁਸੈਨ ਮੁਹੰਮਦ ਫਰਾਬੀ ਨੇ ਦੱਸਿਆ ਕਿ ਮੋਤੀਝੀਲ ਮੈਟਰੋ ਸਟੇਸ਼ਨ ਦੇ ਹੇਠਾਂ ਇਕ ਲਾਵਾਰਸ ਛਤਰੀ ਦੇ ਅੰਦਰ ਵਿਸਫੋਟਕ ਉਪਕਰਨ ਮਿਲਿਆ। ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਵਿਸਫੋਟਕ ਨੂੰ ਜਨਤਕ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਅਤੇ ਦਹਿਸ਼ਤ ਫੈਲਾਉਣ ਦੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਰੱਖਿਆ ਗਿਆ ਸੀ।
ਆਈਈਡੀ ਵਿਚ ਲਗਪਗ 1.5 ਕਿੱਲੋ ਸਲਫਰ ਦੇ ਨਾਲ-ਨਾਲ ਕੰਡਿਆਲੀ ਤਾਰ ਅਤੇ ਧਾਤੂ ਦੇ ਨੁਕੀਲੇ ਟੁਕੜੇ ਸਨ। ਇਹ ਇਕ ਪਾਈਪ ਬੰਬ ਸੀ। ਜੇ ਕੋਈ ਛਤਰੀ ਖੋਲ੍ਹਣ ਲਈ ਉਸ ਦਾ ਬਟਨ ਦਬਾਉਂਦਾ ਤਾਂ ਸਰਕਿਟ ਤੋਂ ਵਿਸਫੋਟ ਹੋ ਜਾਂਦਾ। ਤਦ ਧਾਤੂ ਦੇ ਟੁਕੜੇ ਛੱਰਿਆਂ ਵਾਂਗ ਕੰਮ ਕਰਦੇ ਅਤੇ ਆਸ-ਪਾਸ ਦੇ ਲੋਕਾਂ ਨੂੰ ਗੰਭੀਰ ਸੱਟਾਂ ਪਹੁੰਚਾਉਂਦੇ। ਡਿਵਾਈਸ ਨੂੰ ਨਕਾਰਾ ਕਰਨ ਦੌਰਾਨ ਧਾਤੂ ਦੇ ਟੁਕੜੇ ਲੱਗਣ ਕਾਰਨ ਇਕ ਰਾਹਗੀਰ ਜ਼ਖ਼ਮੀ ਹੋ ਗਿਆ।