- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਕੀ ਟ੍ਰਾਂਸਫਰ ਦਸਤਾਵੇਜ਼ ’ਤੇ ਪਿਟ ਰਿਵਰਸ ਅਜਾਇਬਘਰ ਦੀ ਡਾਇਰੈਕਟਰ ਪ੍ਰੋਫੈਸਰ ਲੌਰਾ ਵਾਨ ਬਰੁਕਹੋਵੇਨ ਤੇ ਐੱਫਐੱਨਆਰ ਦੇ ਪ੍ਰਤੀਨਿਧੀ ਰੇਵਰੈਂਡ ਡਾਕਟਰ ਵਾਟੀ ਏਅਰ ਨੇ ਦਸਤਖ਼ਤ ਕੀਤੇ। ਐੱਫਐੱਨਆਰ ਵੱਲੋਂ ਵਿਸੀਅਰ ਸਾਨਿਊ ਤੇ ਨਗਾ ਟ੍ਰਾਈਬ ਹੋਹੋ ਵੱਲੋਂ ਥੇਜਾਓ ਵਿਹੀਐਨੂਓ ਨੇ ਇਸ ’ਤੇ ਗਵਾਹ ਦੇ ਤੌਰ ’ਤੇ ਦਸਤਖ਼ਤ ਕੀਤੇ।

ਦੀਮਾਪੁਰ (ਪੀਟੀਆਈ) : ਆਕਸਫੋਰਡ ਯੂਨੀਵਰਸਿਟੀ ਨੇ ਨਗਾ ਭਾਈਚਾਰੇ ਦੇ 39 ਮੈਂਬਰਾਂ ਦੇ ਅਵਸ਼ੇਸ਼ ਵਾਪਸ ਕੀਤੇ ਹਨ। ਇਹ ਅਵਸ਼ੇਸ਼ ਇਕ ਸਦੀ ਤੋਂ ਵੱਧ ਸਮੇਂ ਤੋਂ ਉਸਦੇ ਪਿਟ ਰਿਵਰਸ ਅਜਾਇਬਘਰ ’ਚ ਰੱਖੇ ਸਨ। ਇਸ ਸਮਾਰੋਹ ’ਚ ਅਵਸ਼ੇਸ਼ ਰਸਮੀ ਤੌਰ ’ਤੇ ਫੋਰਮ ਫਾਰ ਨਗਾ ਰਿਕਨਸੀਲੀਏਸ਼ਨ (ਐੱਫਐੱਨਆਰ) ਤੇ ਨਗਾ ਟ੍ਰਾਈਬ ਹੋਹੋ ਨੂੰ ਸੌਂਪੇ ਗਏ।
ਮਾਲਕੀ ਟ੍ਰਾਂਸਫਰ ਦਸਤਾਵੇਜ਼ ’ਤੇ ਪਿਟ ਰਿਵਰਸ ਅਜਾਇਬਘਰ ਦੀ ਡਾਇਰੈਕਟਰ ਪ੍ਰੋਫੈਸਰ ਲੌਰਾ ਵਾਨ ਬਰੁਕਹੋਵੇਨ ਤੇ ਐੱਫਐੱਨਆਰ ਦੇ ਪ੍ਰਤੀਨਿਧੀ ਰੇਵਰੈਂਡ ਡਾਕਟਰ ਵਾਟੀ ਏਅਰ ਨੇ ਦਸਤਖ਼ਤ ਕੀਤੇ। ਐੱਫਐੱਨਆਰ ਵੱਲੋਂ ਵਿਸੀਅਰ ਸਾਨਿਊ ਤੇ ਨਗਾ ਟ੍ਰਾਈਬ ਹੋਹੋ ਵੱਲੋਂ ਥੇਜਾਓ ਵਿਹੀਐਨੂਓ ਨੇ ਇਸ ’ਤੇ ਗਵਾਹ ਦੇ ਤੌਰ ’ਤੇ ਦਸਤਖ਼ਤ ਕੀਤੇ। ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਨਾਗਾਲੈਂਡ ਲਈ ਰਵਾਨਾ ਕੀਤਾ ਗਿਆ। ਇਹ ਅਵਸ਼ੇਸ਼ 1884 ’ਚ ਸਥਾਪਿਤ ਪਿਟ ਰਿਵਰਸ ਅਜਾਇਬਘਰ ਦੇ ਸੰਗ੍ਰਹਿ ਦਾ ਹਿੱਸਾ ਸਨ। ਸਾਨਿਊ ਨੇ ਨਗਾ ਫਿਰਕਿਆਂ ’ਤੇ ਬ੍ਰਿਟਿਸ਼ ਬਸਤੀਵਾਦੀ ਹਿੰਸਾ ’ਤੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਕਿਵੇਂ ਸਾੜਿਆ ਗਿਆ ਸੀ। ਨਗਾ ਟ੍ਰਾਈਬ ਹੋਹੋ ਦੇ ਪ੍ਰਤੀਨਿਧੀ ਅੰਗਾਮੀ ਪਬਲਿਕ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਥੇਜਾਓ ਵਿਹੀਏਨੂਓ ਨੇ ਕਿਹਾ ਕਿ ਕਿਨਗਾ ਲੋਕਾਂ ਦਾ ਆਪਣੇ ਪੂਰਵਜਾਂ ਦੀ ਦੇਖਭਾਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਅਜਾਇਬਘਰਾਂ ’ਚ ਰੱਖੇ ਨਗਾ ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਸਨਮਾਨਪੂਰਵਕ ਵਾਪਸ ਕਰਨ ਦੀ ਮੰਗ ਕੀਤੀ। ਕੋਹਿਮਾ ਦੇ ਨਗਾ ਸੋਲੀਡੈਰਿਟੀ ਪਾਰਕੀ ’ਚ ਅਵਸ਼ੇਸ਼ ਦਫਨਾਉਣ ਦੀ ਤਿਆਰੀ ਹੈ। ਨਗਾ ਸੋਲੀਡੈਰਿਟੀ ਪਾਰਕ ਮੈਨੇਜਮੈਂਟ ਕਮੇਟੀ ਨੇ ਪਾਰਕ ’ਚ ਨਿਰਧਾਰਿਤ ਸਥਾਨ ਅਲਾਟ ਕੀਤਾ ਹੈ।