- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੁਨੇਜ ਨੇ ਕਿਹਾ ਕਿ ਹਮਲੇ ਦਾ ਮਕਸਦ ਹਾਲੇ ਤੱਕ ਪਤਾ ਨਹੀਂ ਲੱਗਾ ਹੈ ਅਤੇ ਪੁਲਿਸ ਹਮਲਾਵਰ ਦੀ ਪਛਾਣ ਦੀ ਪੁਸ਼ਟੀ ਨਹੀਂ ਕਰ ਸਕੀ ਹੈ। ਫਰਾਂਸੀਸੀ ਰਾਸ਼ਟਰੀ ਅੱਤਵਾਦ ਰੋਕੂ ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ।

ਪੈਰਿਸ, (ਰਾਇਟਰ) : ਪੈਰਿਸ ਵਿਚ ਔਰਤਾਂ ’ਤੇ ਚਾਕੂ ਨਾਲ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੁਨੇਜ ਨੇ ਦੱਸਿਆ ਕਿ ਪੈਰਿਸ ਦੇ ਪੋਰਟ ਡੇ ਕਲੀਚੀ ਦੇ ਨੇੜੇ ਤਿੰਨ ਔਰਤਾਂ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾ ਰਸੋਈ ਦੇ ਚਾਕੂ ਨਾਲ ਕੀਤਾ ਗਿਆ ਸੀ ਜਿਸ ਵਿਚ ਦੋ ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ।
ਹਮਲੇ ਦਾ ਵੀਡੀਓ ਵਿਆਪਕ ਤੌਰ ’ਤੇ ਫੈਲਾਇਆ ਜਾ ਰਿਹਾ ਹੈ, ਜਿਸ ਵਿਚ ਇਕ ਵਿਅਕਤੀ ਔਰਤਾਂ ’ਤੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਦੂਜੇ ਵੀਡੀਓ ਵਿਚ ਉਹ ਵਿਅਕਤੀ ਜ਼ਮੀਨ ’ਤੇ ਪਿਆ ਹੋਇਆ ਹੈ ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਫੜ ਰੱਖਿਆ ਹੈ। ਉਹ ਵਿਅਕਤੀ ਚੀਕ ਰਿਹਾ ਹੈ, ‘ਅੱਲ੍ਹਾ ਨੇ ਮੈਨੂੰ ਹੁਕਮ ਦਿੱਤਾ ਸੀ।’ ਨੁਨੇਜ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਇਕ ਆਫ ਡਿਊਟੀ ਪੁਲਿਸ ਅਧਿਕਾਰੀ ਨੇ ਗ੍ਰਿਫ਼ਤਾਰ ਕੀਤਾ। ਮੈਂ ਉਸ ਨੂੰ ਸਲਾਮ ਕਰਦਾ ਹਾਂ, ਇਹ ਇਕ ਬਹਾਦਰ ਕਾਰਵਾਈ ਸੀ।