- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕੀ ਮਾਰਚ 2022 ਨੂੰ, ਕੋਲਿਵਾਸ ਆਪਣੇ ਘਰ ’ਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਮਿਲਿਆ ਸੀ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਫਾਕਸ ਨੂੰ 2023 ਵਿਚ 30 ਸਾਲਾ ਲੇਟਿਸ਼ੀਆ ਐਸੇਰਾ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸੇਰਾ ਨੇ ਜਬਰਦਸਤੀ ਘਰ ਵਿਚ ਦਾਖ਼ਲ ਹੋਣ ਦਾ ਦੋਸ਼ ਮੰਨਿਆ ਅਤੇ ਉਸ ਨੂੰ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਜਦਕਿ ਫਾਕਸ ਨੇ ਅਪ੍ਰੈਲ ਵਿਚ ਹੱਤਿਆ ਦਾ ਦੋਸ਼ ਮੰਨਿਆ।

ਟੋਰਾਂਟੋ, (ਪੀਟੀਆਈ) : ਕੈਨੇਡਾ ਦੀ ਇਕ ਅਦਾਲਤ ਨੇ ਏਅਰ ਇੰਡੀਆ ਕਨਿਸ਼ਕ ਬੰਬ ਵਿਸਫੋਟ ਮਾਮਲੇ ਦੇ ਇਕ ਸ਼ੱਕੀ ਦੀ ਹੱਤਿਆ ਕਰਨ ਦੇ ਦੋਸ਼ੀ ਨੂੰ ਇਕ ਹੋਰ ਮਾਮਲੇ ਵਿਚ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੱਚੀ ਸਾਲਾ ਟੈਨਰ ਫਾਕਸ ਨੂੰ ਬੁੱਧਵਾਰ ਨੂੰ ਸਜ਼ਾ ਦਿੱਤੀ ਗਈ। ਉਸ ਨੇ ਬ੍ਰਿਟਿਸ਼ ਕੋਲੰਬੀਆ ਦੇ ਐਬਾਟਸਫੋਰਡ ਦੇ 41 ਸਾਲਾ ਚਾਡ ਕੋਲਿਵਾਸ ਦੀ ਹੱਤਿਆ ਦਾ ਜੁਰਮ ਕਰਨਾ ਮੰਨਿਆ ਸੀ।
ਇੱਕੀ ਮਾਰਚ 2022 ਨੂੰ, ਕੋਲਿਵਾਸ ਆਪਣੇ ਘਰ ’ਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਮਿਲਿਆ ਸੀ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਫਾਕਸ ਨੂੰ 2023 ਵਿਚ 30 ਸਾਲਾ ਲੇਟਿਸ਼ੀਆ ਐਸੇਰਾ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸੇਰਾ ਨੇ ਜਬਰਦਸਤੀ ਘਰ ਵਿਚ ਦਾਖ਼ਲ ਹੋਣ ਦਾ ਦੋਸ਼ ਮੰਨਿਆ ਅਤੇ ਉਸ ਨੂੰ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਜਦਕਿ ਫਾਕਸ ਨੇ ਅਪ੍ਰੈਲ ਵਿਚ ਹੱਤਿਆ ਦਾ ਦੋਸ਼ ਮੰਨਿਆ।
ਕੋਲਿਵਾਸ ਦੀ ਹੱਤਿਆ ਦੇ ਚਾਰ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ, 14 ਜੁਲਾਈ 2022 ਨੂੰ, ਫਾਕਸ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦ ਉਹ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਆਪਣੀ ਟੈਸਲਾ ਕਾਰ ਵਿਚ ਬੈਠਾ ਸੀ। ਮਲਿਕ 1985 ਵਿਚ ਕੈਨੇਡਾ ਵਿਚ ਰਹਿਣ ਵਾਲੇ ਸਿੱਖ ਵੱਖਵਾਦੀਆਂ ਦੁਆਰਾ ਕੀਤੇ ਗਏ ਏਅਰ ਇੰਡੀਆ ਫਲਾਈਟ 182 ਕਨਿਸ਼ਕ ਬੰਬ ਧਮਾਕੇ ਦੇ ਮੁੱਖ ਦੋਸ਼ੀਆਂ ਵਿੱਚੋਂ ਇਕ ਸੀ। ਇਸ ਹਾਦਸੇ ਵਿਚ ਜਹਾਜ਼ ’ਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ 268 ਕੈਨੇਡੀਅਨ, 27 ਬ੍ਰਿਟਿਸ਼ ਨਾਗਰਿਕ ਅਤੇ 22 ਭਾਰਤੀ ਸ਼ਾਮਲ ਸਨ।