- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਦਿ ਪਿਆਨੋ, ਡੈੱਡ ਕੈਲਮ, ਦਿ ਹੰਟ ਫਾਰ ਰੇਡ ਅਕਤੂਬਰ, ਪੀਕੀ ਬਲਾਈਂਡਰਸ ਤੇ ਜੁਰਾਸਿਕ ਵਰਲਡ : ਡੋਮੀਨਿਅਨ ਵਰਗੀਆਂ ਮਸ਼ਹੂਰ ਫਿਲਮਾਂ ਤੇ ਸੀਰੀਜ਼ ’ਚ ਵੀ ਯਾਦਗਾਰ ਅਭਿਨੈ ਕੀਤਾ। ਉੱਤਰੀ ਆਇਰਲੈਂਡ ’ਚ ਪੈਦਾ ਹੋਏ ਨੀਲ ਬਚਪਨ ’ਚ ਹੀ ਨਿਊਜ਼ੀਲੈਂਡ ਚਲੇ ਗਏ ਸਨ।

ਵੇਲਿੰਗਟਨ (ਏਪੀ)–ਹਾਲੀਵੁੱਡ ਦੇ ਦਿੱਗਜ ਅਭਿਨੇਤਾ ਸੈਮ ਨੀਲ ਦਾ 78 ਸਾਲ ਦੀ ਉਮਰ ’ਚ ਸੋਮਵਾਰ ਨੂੰ ਸਿਡਨੀ ’ਚ ਦੇਹਾਂਤ ਹੋ ਗਿਆ। ਪਰਿਵਾਰ ਦੇ ਅਨੁਸਾਰ ਉਨ੍ਹਾਂ ਦਾ ਦੇਹਾਂਤ ਅਚਾਨਕ ਤੇ ਹੈਰਾਨੀਜਨਕ ਸੀ। ਸਾਲ 2023 ’ਚ ਸੈਮ ਨੀਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਦੁਰਲੱਭ ਤਰ੍ਹਾਂ ਦੀ ਨਾਨ-ਹਾਜਕਿਨ ਲਿੰਫੋਮਾ ਬਿਮਾਰੀ ਹੈ। ਸੈਮ ਨੂੰ ਪੂਰੀ ਦੁਨੀਆ ’ਚ ਫਿਲਮ ਜੁਰਾਸਿਕ ਪਾਰਕ ’ਚ ਡਾ. ਐਲਨ ਗ੍ਰਾਂਟ ਦੀ ਭੂਮਿਕਾ ਨਾਲ ਸਭ ਤੋਂ ਵੱਧ ਪਛਾਣ ਮਿਲੀ। ਉਨ੍ਹਾਂ ਨੇ ਦਿ ਪਿਆਨੋ, ਡੈੱਡ ਕੈਲਮ, ਦਿ ਹੰਟ ਫਾਰ ਰੇਡ ਅਕਤੂਬਰ, ਪੀਕੀ ਬਲਾਈਂਡਰਸ ਤੇ ਜੁਰਾਸਿਕ ਵਰਲਡ : ਡੋਮੀਨਿਅਨ ਵਰਗੀਆਂ ਮਸ਼ਹੂਰ ਫਿਲਮਾਂ ਤੇ ਸੀਰੀਜ਼ ’ਚ ਵੀ ਯਾਦਗਾਰ ਅਭਿਨੈ ਕੀਤਾ। ਉੱਤਰੀ ਆਇਰਲੈਂਡ ’ਚ ਪੈਦਾ ਹੋਏ ਨੀਲ ਬਚਪਨ ’ਚ ਹੀ ਨਿਊਜ਼ੀਲੈਂਡ ਚਲੇ ਗਏ ਸਨ।