ਨਾਰੂਹਿਤੋ ਨੇ ਵੀ ਆਮ ਔਰਤ ਮਾਸਾਕੋ ਨਾਲ ਵਿਆਹ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਜਪਾਨ ਕਈ ਤਰੀਕਿਆਂ ਨਾਲ ਆਧੁਨਿਕ ਹੈ ਪਰ ਪਰਿਵਾਰਕ ਸਬੰਧਾਂ ਤੇ ਔਰਤਾਂ ਨੂੰ ਲੈ ਕੇ ਇਸ ਦੀਆਂ ਕਦਰਾਂ-ਕੀਮਤਾਂ ਕੁਝ ਪੁਰਾਣੀਆਂ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਰਾਜਕੁਮਾਰੀ ਨੂੰ ਰਾਜ ਭਵਨ ਛੱਡਣਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਜਪਾਨ ਦੀਆਂ ਕਈ ਰਾਜਕੁਮਾਰੀਆਂ ਨੂੰ ਰਾਜ ਭਵਨ ਛੱਡਣਾ ਪਿਆ ਸੀ।

ਟੋਕੀਓ, ਏਪੀ : ਜਪਾਨ ਦੀ ਰਾਜਕੁਮਾਰੀ ਜਿਸ ਨੇ ਆਪਣਾ ਸ਼ਾਹੀ ਰੁਤਬਾ ਤਿਆਗ ਕੇ ਇਕ ਸਾਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਆਪਣੇ ਪਤੀ ਨਾਲ ਅਮਰੀਕਾ ਦੇ ਨਿਊਯਾਰਕ ਪਹੁੰਚ ਗਈ ਹੈ। ਨਵੇਂ ਵਿਆਹੇ ਜੋੜੇ ਨੂੰ ਦੇਸ਼ 'ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਬਕਾ ਰਾਜਕੁਮਾਰੀ ਮਾਕੋ ਕੋਮੂਰੋ ਅਤੇ ਉਸਦੇ ਪਤੀ ਕੇਈ ਕੋਮੂਰੋ ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਕੈਮਰਿਆਂ ਦੀ ਫਲੈਸ਼ ਦੇ ਵਿਚਕਾਰ ਇਕ ਜਹਾਜ਼ 'ਚ ਸਵਾਰ ਹੋਏ। ਇਹ ਪ੍ਰਮੁੱਖ ਜਪਾਨੀ ਨਿਊਜ਼ ਚੈਨਲਾਂ ਦੁਆਰਾ ਲਾਈਵ ਪ੍ਰਸਾਰਿਤ ਕੀਤਾ ਗਿਆ ਸੀ। ਕੇਈ ਕੋਮੂਰੋ ਫੋਰਡਹੈਮ ਯੂਨੀਵਰਸਿਟੀ ਲਾਅ ਸਕੂਲ ਦਾ ਗ੍ਰੈਜੂਏਟ ਹੈ ਅਤੇ ਨਿਊਯਾਰਕ ਦੀ ਇਕ ਲਾਅ ਫਰਮ 'ਚ ਕੰਮ ਕਰਦਾ ਹੈ। ਹਾਲਾਂਕਿ ਉਸਨੇ ਅਜੇ ਬਾਰ ਦੀ ਪ੍ਰੀਖਿਆ ਪਾਸ ਕਰਨੀ ਹੈ ਤੇ ਇਸ ਅਧਾਰ 'ਤੇ ਸਥਾਨਕ ਮੀਡੀਆ ਦੁਆਰਾ ਉਸ 'ਤੇ ਹਮਲਾ ਕੀਤਾ ਗਿਆ ਸੀ। ਪਿਛਲੇ ਮਹੀਨੇ ਟੋਕੀਓ 'ਚ ਵਿਆਹ ਰਜਿਸਟਰ ਕਰਵਾਉਣ ਤੋਂ ਬਾਅਦ, ਉਸਨੇ ਕਿਹਾ, "ਮੈਂ ਆਪਣੀ ਜ਼ਿੰਦਗੀ ਉਸ ਵਿਅਕਤੀ ਨਾਲ ਬਿਤਾਉਣਾ ਚਾਹੁੰਦਾ ਹਾਂ ਜਿਸਨੂੰ ਮੈਂ ਪਿਆਰ ਕਰਦਾ ਹਾਂ।"
ਕਿਆਸਅਰਾਈਆਂ ਚੱਲ ਰਹੀਆਂ ਹਨ ਕਿ ਕੀ ਕੇਈ ਕੋਮੂਰੋ ਜੋੜੇ ਨੂੰ ਮੈਨਹਟਨ, ਨਿਊਯਾਰਕ 'ਚ ਰਹਿਣ ਲਈ ਕਾਫ਼ੀ ਪੈਸਾ ਕਮਾਉਣ ਦੇ ਯੋਗ ਹੋਵੇਗਾ ਤੇ ਕੀ ਸਾਬਕਾ ਰਾਜਕੁਮਾਰੀ ਆਪਣੇ ਪਤੀ ਦੀ ਵਿੱਤੀ ਸਹਾਇਤਾ ਕਰੇਗੀ। ਸ਼ਾਹੀ ਪਰਿਵਾਰ ਕੋਲ ਕੋਈ ਰਾਜਨੀਤਕ ਸ਼ਕਤੀ ਨਹੀਂ ਹੈ ਪਰ ਇਹ ਰਾਸ਼ਟਰ ਦੇ ਪ੍ਰਤੀਕ ਵਜੋਂ ਕੰਮ ਕਰਦਾ ਹੈ। ਪਰਿਵਾਰ ਰਸਮੀ ਸਮਾਗਮਾਂ 'ਚ ਸ਼ਾਮਲ ਹੁੰਦਾ ਹੈ ਤੇ ਆਫ਼ਤ ਵਾਲੇ ਖੇਤਰਾਂ ਦਾ ਦੌਰਾ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਾਪਾਨ ਕਈ ਤਰੀਕਿਆਂ ਨਾਲ ਆਧੁਨਿਕ ਹੈ, ਪਰ ਪਰਿਵਾਰਕ ਸਬੰਧਾਂ ਅਤੇ ਔਰਤਾਂ ਨੂੰ ਲੈ ਕੇ ਇਸ ਦੀਆਂ ਕਦਰਾਂ-ਕੀਮਤਾਂ ਕੁਝ ਪੁਰਾਣੀਆਂ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਰਾਜਕੁਮਾਰੀ ਨੂੰ ਰਾਜ ਭਵਨ ਛੱਡਣਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਜਾਪਾਨ ਦੀਆਂ ਕਈ ਰਾਜਕੁਮਾਰੀਆਂ ਨੂੰ ਰਾਜ ਭਵਨ ਛੱਡਣਾ ਪਿਆ ਸੀ। ਮਾਕੋ ਸਮਰਾਟ ਨਰੂਹਿਤੋ ਦੀ ਭਤੀਜੀ ਹੈ। ਨਾਰੂਹਿਤੋ ਨੇ ਵੀ ਆਮ ਔਰਤ ਮਾਸਾਕੋ ਨਾਲ ਵਿਆਹ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਜਪਾਨ ਕਈ ਤਰੀਕਿਆਂ ਨਾਲ ਆਧੁਨਿਕ ਹੈ ਪਰ ਪਰਿਵਾਰਕ ਸਬੰਧਾਂ ਤੇ ਔਰਤਾਂ ਨੂੰ ਲੈ ਕੇ ਇਸ ਦੀਆਂ ਕਦਰਾਂ-ਕੀਮਤਾਂ ਕੁਝ ਪੁਰਾਣੀਆਂ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਰਾਜਕੁਮਾਰੀ ਨੂੰ ਰਾਜ ਭਵਨ ਛੱਡਣਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਜਪਾਨ ਦੀਆਂ ਕਈ ਰਾਜਕੁਮਾਰੀਆਂ ਨੂੰ ਰਾਜ ਭਵਨ ਛੱਡਣਾ ਪਿਆ ਸੀ। ਮਾਕੋ ਸਮਰਾਟ ਨਰੂਹਿਤੋ ਦੀ ਭਤੀਜੀ ਹੈ। ਨਾਰੂਹਿਤੋ ਨੇ ਵੀ ਆਮ ਔਰਤ ਮਾਸਾਕੋ ਨਾਲ ਵਿਆਹ ਕੀਤਾ ਸੀ।