- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਰਮੁਜ਼ ਸਟ੍ਰੇਟ ਦੁਬਾਰਾ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦੇ ਮਾਮਲੇ ’ਚ ਈਰਾਨ ਨੇ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆਂ ਹਨ। ਈਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਦੇ ਸਕੱਤਰ ਮੁਹੰਮਦ ਬਾਘੇਰ ਜੋਲਘਾਦਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਟ੍ਰੇਟ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਈਰਾਨ ’ਤੇ ਲਗਾਏ ਗਏ ਪਾਬੰਦੀਆਂ ਤੇ ਸਮੁੰਦਰੀ ਨਾਕਾਬੰਦੀ ਹਟਾਉਣੀ ਪਵੇਗੀ।

ਜੇਐੱਨਐੱਨ, ਨਵੀਂ ਦਿੱਲੀ: ਹੋਰਮੁਜ਼ ਸਟ੍ਰੇਟ ਦੁਬਾਰਾ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦੇ ਮਾਮਲੇ ’ਚ ਈਰਾਨ ਨੇ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆਂ ਹਨ। ਈਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਦੇ ਸਕੱਤਰ ਮੁਹੰਮਦ ਬਾਘੇਰ ਜੋਲਘਾਦਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਟ੍ਰੇਟ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਈਰਾਨ ’ਤੇ ਲਗਾਏ ਗਏ ਪਾਬੰਦੀਆਂ ਤੇ ਸਮੁੰਦਰੀ ਨਾਕਾਬੰਦੀ ਹਟਾਉਣੀ ਪਵੇਗੀ।
ਨਿਊਯਾਰਕ ਟਾਈਮਜ਼ ਮੁਤਾਬਿਕ, ਜੋਲਘਾਦਰ ਨੇ ਅਮਰੀਕਾ ਤੋਂ ਈਰਾਨ ਦੇ ਆਲੇ-ਦੁਆਲੇ ਫੌਜੀ ਮੌਜੂਦਗੀ ਖ਼ਤਮ ਕਰਨ, ਜੰਗ ਦੇ ਨੁਕਸਾਨ ਦੀ ਭਰਪਾਈ ਕਰਨ ਅਤੇ ਵਿਦੇਸ਼ਾਂ ਵਿਚ ਰੱਖੀਆਂ ਈਰਾਨ ਦੀਆਂ ਜਾਇਦਾਦਾਂ ਜਾਰੀ ਕਰਨ ਦੀ ਵੀ ਮੰਗ ਕੀਤੀ। ਇਸਦੇ ਨਾਲ-ਨਾਲ ਈਰਾਨ ਦੇ ਸਹਿਯੋਗੀ ਦੇਸ਼ਾਂ ’ਤੇ ਹਮਲੇ ਤੇ ਈਰਾਨ ਦੇ ਖ਼ਿਲਾਫ ਧਮਕੀਆਂ ਬੰਦ ਕਰਨ ਦੀ ਸ਼ਰਤ ਰੱਖੀ ਗਈ ਹੈ।
ਈਰਾਨ ਤੇ ਓਮਾਨ ਦੇ ਵਿਚਕਾਰ ਹੋਰਮੁਜ਼ ਸਟ੍ਰੇਟ ਦੇ ਭਵਿੱਖ ਬਾਰੇ ਗੱਲਬਾਤ ਹੋ ਰਹੀ ਹੈ। ਹਾਲਾਂਕਿ, ਈਰਾਨੀ ਰਿਵਲਿਊਸ਼ਨਰੀ ਗਾਰਡ ਦੇ ਬੁਲਾਰੇ ਹੋਸੈਨ ਮੋਹੇਬੀ ਨੇ ਕਿਹਾ ਕਿ ਸਟ੍ਰੇਟ ਨੂੰ ਖੋਲ੍ਹਣਾ ਈਰਾਨ-ਓਮਾਨ ਗੱਲਬਾਤ ’ਤੇ ਨਿਰਭਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਪਹਿਲਾਂ ਈਰਾਨ ਦੀਆਂ ਸ਼ਰਤਾਂ ਪੂਰੀ ਤਰ੍ਹਾਂ ਮੰਨਣੀਆਂ ਪੈਣਗੀਆਂ।
ਈਰਾਨ ਦੀਆਂ ਮੰਗਾਂ ਨੇ ਸਟ੍ਰੇਟ ਨੂੰ ਜਲਦੀ ਖੋਲ੍ਹਣ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਅਮਰੀਕਾ ਵੱਲੋਂ ਇਨ੍ਹਾਂ ਮੰਗਾਂ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੋਰਮੁਜ਼ ਸਟ੍ਰੇਟ ਦੁਨੀਆ ਦੇ ਮੁੱਖ ਊਰਜਾ ਵਪਾਰ ਰਸਤੇ ਵਿੱਚੋਂ ਇਕ ਹੈ। ਇਸਦੇ ਲੰਮੇ ਸਮੇਂ ਤੱਕ ਬੰਦ ਰਹਿਣ ਨਾਲ ਤੇਲ ਦੀਆਂ ਕੀਮਤਾਂ ਅਤੇ ਵਿਸ਼ਵ ਪੂਰਤੀ ’ਤੇ ਦਬਾਅ ਵਧ ਸਕਦਾ ਹੈ।
ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਵੀ ਸਪੱਸ਼ਟ ਕੀਤਾ ਸੀ ਕਿ ਓਮਾਨ ਨਾਲ ਸਟ੍ਰੇਟ ਵਿੱਚ ਸਮੁੰਦਰੀ ਆਵਾਜਾਈ ਦੇ ਪ੍ਰਬੰਧ ਨੂੰ ਲੈ ਕੇ ਬਣੀ ਸਹਿਮਤੀ ਦਾ ਇਹ ਮਤਲਬ ਨਹੀਂ ਹੈ ਕਿ ਰਣਨੀਤਕ ਸਮੁੰਦਰੀ ਰਾਹ ਤੁਰੰਤ ਖੋਲ ਦਿੱਤਾ ਜਾਵੇਗਾ।