- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ, ਕਮਾਂਡਰ ਨੇ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਤਹਿਰਾਨ ਦੀ ਤਿਆਰੀ 'ਤੇ ਜ਼ੋਰ ਦਿੰਦਿਆਂ ਕਿਹਾ, "ਅਸੀਂ ਦੁਸ਼ਮਣ ਦੀ ਕਿਸੇ ਵੀ ਹਰਕਤ ਦਾ ਸਖ਼ਤ ਅਤੇ ਕਰਾਰਾ ਜਵਾਬ ਦੇਵਾਂਗੇ।

ਤਹਿਰਾਨ, ਏਐੱਨਆਈ : ਈਰਾਨ ਦੀ ਪੈਦਲ ਫ਼ੌਜ ਦੇ ਕਮਾਂਡਰ ਬ੍ਰਿਗੇਡੀਅਰ ਜਨਰਲ ਅਲੀ ਜਹਾਨਸ਼ਾਹੀ ਨੇ ਐਤਵਾਰ ਨੂੰ ਅਮਰੀਕਾ ਨੂੰ ਸਖ਼ਤ ਸ਼ਬਦਾਂ ’ਚ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਈਰਾਨ ਖ਼ਿਲਾਫ਼ ਜ਼ਮੀਨੀ ਮੁਹਿੰਮ ਦੀ ਕਿਸੇ ਵੀ ਕੋਸ਼ਿਸ਼ ਦਾ ਤੁਰੰਤ ਅਤੇ ਨਿਰਣਾਇਕ ਢੰਗ ਨਾਲ ਜਵਾਬ ਦਿੱਤਾ ਜਾਵੇਗਾ।
ਸੰਭਾਵਿਤ ਘੁਸਪੈਠ ਖ਼ਿਲਾਫ਼ ਚਿਤਾਵਨੀ ਦਿੰਦਿਆਂ ਜਹਾਨਸ਼ਾਹੀ ਨੇ ਕਿਹਾ ਕਿ ਜੇ ਕਿਸੇ ਅਮਰੀਕੀ ਫ਼ੌਜੀ ਨੇ ਗ਼ਲਤੀ ਨਾਲ ਵੀ ਈਰਾਨ ’ਚ ਕਦਮ ਰੱਖਿਆ ਤਾਂ ਉਹ ਆਪਣੇ ਪੈਰਾਂ ’ਤੇ ਵਾਪਸ ਨਹੀਂ ਜਾ ਸਕੇਗਾ। ਉਨ੍ਹਾਂ ਦੇ ਪੈਰ ਕੱਟ ਦਿੱਤੇ ਜਾਣਗੇ।
ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ, ਕਮਾਂਡਰ ਨੇ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਤਹਿਰਾਨ ਦੀ ਤਿਆਰੀ 'ਤੇ ਜ਼ੋਰ ਦਿੰਦਿਆਂ ਕਿਹਾ, "ਅਸੀਂ ਦੁਸ਼ਮਣ ਦੀ ਕਿਸੇ ਵੀ ਹਰਕਤ ਦਾ ਸਖ਼ਤ ਅਤੇ ਕਰਾਰਾ ਜਵਾਬ ਦੇਵਾਂਗੇ।
ਦੇਸ਼ ਦੀਆਂ ਸਰਹੱਦਾਂ ’ਤੇ ਅਪਰੇਸ਼ਨਲ ਤਿਆਰੀ ਬਾਰੇ ਦੱਸਦਿਆਂ ਜਹਾਨਸ਼ਾਹੀ ਨੇ ਜ਼ੋਰ ਦਿੱਤਾ ਕਿ ਈਰਾਨੀ ਫ਼ੌਜ ਦੀਆਂ ਜ਼ਮੀਨੀ ਟੁਕੜੀਆਂ ਪੂਰੀ ਤਰ੍ਹਾਂ ਜੰਗ ਲਈ ਤਿਆਰ ਹਨ। ਉਹ ਲਗਾਤਾਰ ਗਤੀਵਿਧੀਆਂ ਅਤੇ ਖ਼ਤਰਿਆਂ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਨਾਲ ਹੀ ਦੇਸ਼ ਦੀਆਂ ਸਰਹੱਦਾਂ ਦੀ ਮਜ਼ਬੂਤੀ ਨਾਲ ਰੱਖਿਆ ਕਰ ਰਹੀਆਂ ਹਨ।