- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਸਮੁੰਦਰੀ ਫ਼ੌਜ ਦਾ ਜਹਾਜ਼ ਆਈਐੱਨਐੱਸ ਸਦਰਸ਼ਨੀ, ਅਮਰੀਕਾ ਵਿਚ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਸਮਾਰੋਹਾਂ ਵਿਚ ਹਿੱਸਾ ਲੈਣ ਤੋਂ ਬਾਅਦ ਇਕ ਮਹੀਨੇ ਦੀ ਯਾਤਰਾ ’ਤੇ ਪੁਰਤਗਾਲ ਲਈ ਰਵਾਨਾ ਹੋ ਗਿਆ ਹੈ।

ਵਾਸ਼ਿੰਗਟਨ, (ਪੀਟੀਆਈ) : ਭਾਰਤੀ ਸਮੁੰਦਰੀ ਫ਼ੌਜ ਦਾ ਜਹਾਜ਼ ਆਈਐੱਨਐੱਸ ਸਦਰਸ਼ਨੀ, ਅਮਰੀਕਾ ਵਿਚ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਸਮਾਰੋਹਾਂ ਵਿਚ ਹਿੱਸਾ ਲੈਣ ਤੋਂ ਬਾਅਦ ਇਕ ਮਹੀਨੇ ਦੀ ਯਾਤਰਾ ’ਤੇ ਪੁਰਤਗਾਲ ਲਈ ਰਵਾਨਾ ਹੋ ਗਿਆ ਹੈ।
ਦਿੱਲੀ ਵਿਚ ਰੱਖਿਆ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ, ‘ਭਾਰਤੀ ਨੇਵੀ ਦਾ ਜਹਾਜ਼ ਸਦਰਸ਼ਨੀ, ਜੋ ਕਿ ਇਕ ਸੇਲ ਸਿਖਲਾਈ ਬੇੜਾ ਹੈ, 25 ਜੁਲਾਈ ਨੂੰ ਅਮਰੀਕਾ ਦੇ ਬੋਸਟਨ ਤੋਂ ਲੋਕਾਇਨ-26 ਯਾਤਰਾ ਦੇ ਤਹਿਤ ਰਵਾਨਾ ਕੀਤਾ ਗਿਆ।’ ਬਿਆਨ ਵਿਚ ਇਹ ਵੀ ਦੱਸਿਆ ਗਿਆ ਕਿ ਆਈਐੱਨਐੱਸ ਸੁਦਰਸ਼ਨੀ ਹੁਣ ਪੁਰਤਗਾਲ ਦੇ ਪੋਂਟਾ ਡੇਲਗਾਡਾ ਵੱਲ ਰਵਾਨਾ ਹੋ ਚੁੱਕਾ ਹੈ, ਜੋ ਭਾਰਤ ਦੀ ਸਮੁੰਦਰੀ ਸ਼ਕਤੀ, ਪੇਸ਼ੇਵਰਾਨਾ ਅਤੇ ਵਿਸ਼ਵ ਪੱਧਰ’ਤੇ ਸਦਭਾਵਨਾ ਦਾ ਪ੍ਰਤੀਕ ਹੈ।
ਆਪਣੇ ਪਰਵਾਸ ਦੌਰਾਨ, ਸੁਦਰਸ਼ਨੀ ਨੇ ਨਾਰਫੋਕ, ਬਾਲਟੀਮੋਰ, ਨਿਊਯਾਰਕ ਅਤੇ ਬੋਸਟਨ ਵਿਚ ਸੇਲ-250 ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਸੇਲ ਜਾਂ ਸ਼ਕਤੀ ਤਹਿਤ ਸੰਚਾਲਨ ਕਰਨ ਵਿਚ ਸਮਰੱਥ ਤੇ ਪੰਜ ਅਧਿਕਾਰੀਆਂ, 31 ਮਲਾਹਾਂ ਅਤੇ ਸਿਖਲਾਈ ਲਈ 30 ਕੈਡੇਟਾਂ ਦੇ ਨਾਲ ਇਹ ਜਹਾਜ਼ ਸਮੁੰਦਰ ਵਿਚ ਘੱਟੋ-ਘੱਟ 20 ਦਿਨਾਂ ਤੱਕ ਰਹਿ ਸਕਦਾ ਹੈ।