90 ਸਕਿੰਟਾਂ ’ਚ 32 ਸ਼ਬਦਾਂ ਦੇ ਸਹੀ ਸਪੈਲਿੰਗ ਦੱਸ ਕੇ ਭਾਰਤੀ ਨੇ ਜਿੱਤਿਆ ਮੁਕਾਬਲਾ, ਪਾਰਿਖ ਨੇ ਨਿਊਜਰਸੀ ਦੇ ਗੁਪਤਾ ਨੂੰ ਹਰਾ ਕੇ ਆਪਣੇ ਨਾਂ ਕੀਤਾ ਖਿਤਾਬ
ਉਨ੍ਹਾਂ ਨੇ 90 ਸਕਿੰਟਾਂ ਵਿਚ 35 ਵਿੱਚੋਂ 32 ਸ਼ਬਦਾਂ ਦੇ ਸਹੀ ਸਪੈਲਿੰਗ ਦੱਸੇ। ਡੇ ਕ੍ਰੀਕ ਇੰਟਰਮੀਡੀਏਟ ਸਕੂਲ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਪਾਰਿਖ ਨੇ 90 ਸੈਕੰਡ ਦੇ ਸਪੈਲਿੰਗ ਮੁਕਾਬਲੇ ਵਿਚ ਬੋਮੋਕ੍ਰਿਪਟਨ ਸ਼ਬਦ ਦੇ ਸਹੀ ਸਪੈਲਿੰਗ ਦੱਸ ਕੇ ਜਰਸੀ ਸਿਟੀ ਸਥਿਤ ਫ੍ਰੈਂਕ ਆਰ ਕਾਨਵੈਲ ਮਿਡਲ ਸਕੂਲ ਦੇ ਸੱਤਵੀਂ ਕਲਾਸ ਦੇ 12 ਸਾਲਾ ਈਸ਼ਾਨ ਗੁਪਤਾ ਨੂੰ ਹਰਾਇਆ।
Publish Date: Sat, 30 May 2026 09:09 AM (IST)
Updated Date: Sat, 30 May 2026 09:12 AM (IST)
ਵਾਸ਼ਿੰਗਟਨ, ਪੀਟੀਆਈ: ਕੈਲੀਫੋਰਨੀਆ ਦੇ 14 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਸ਼੍ਰੇਅ ਪਾਰਿਖ ਨੇ ਸ਼ੁੱਕਰਵਾਰ ਨੂੰ ਸਕ੍ਰਿਪਸ ਨੈਸ਼ਨਲ ਸਪੈਲਿੰਗ-ਬੀ ਮੁਕਾਬਲਾ ਜਿੱਤ ਲਿਆ। ਉਨ੍ਹਾਂ ਨੇ 90 ਸਕਿੰਟਾਂ ਵਿਚ 35 ਵਿੱਚੋਂ 32 ਸ਼ਬਦਾਂ ਦੇ ਸਹੀ ਸਪੈਲਿੰਗ ਦੱਸੇ। ਡੇ ਕ੍ਰੀਕ ਇੰਟਰਮੀਡੀਏਟ ਸਕੂਲ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਪਾਰਿਖ ਨੇ 90 ਸੈਕੰਡ ਦੇ ਸਪੈਲਿੰਗ ਮੁਕਾਬਲੇ ਵਿਚ ਬੋਮੋਕ੍ਰਿਪਟਨ ਸ਼ਬਦ ਦੇ ਸਹੀ ਸਪੈਲਿੰਗ ਦੱਸ ਕੇ ਜਰਸੀ ਸਿਟੀ ਸਥਿਤ ਫ੍ਰੈਂਕ ਆਰ ਕਾਨਵੈਲ ਮਿਡਲ ਸਕੂਲ ਦੇ ਸੱਤਵੀਂ ਕਲਾਸ ਦੇ 12 ਸਾਲਾ ਈਸ਼ਾਨ ਗੁਪਤਾ ਨੂੰ ਹਰਾਇਆ। ਜਾਰਜੀਆ ਦੇ ਟਕਰ ਸਥਿਤ ਪੀਚਟ੍ਰੀ ਚਾਰਟਰ ਮਿਡਲ ਸਕੂਲ ਦੇ 12 ਸਾਲਾ ਸਰਵ ਧਰਵਾਨੇ ਤੀਜੇ ਸਥਾਨ ’ਤੇ ਰਹੇ। ਈਸ਼ਾਨ ਨੂੰ 25 ਹਜ਼ਾਰ ਅਮਰੀਕੀ ਡਾਲਰ ਤੇ ਸਰਵ ਨੂੰ 15 ਹਜ਼ਾਰ ਅਮਰੀਕੀ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੀ। ਪਾਰਿਖ ਨੇ 2024 ਵਿਚ ਬ੍ਰੁਹਤ ਸੋਮਾ ਵੱਲੋਂ ਬਣਾਏ ਗਏ ਪਿਛਲੇ ਸਪੈਲਿੰਗ ਮੁਕਾਬਲੇ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ, ਜਿਨ੍ਹਾਂ ਨੇ 30 ਵਿੱਚੋਂ 29 ਸ਼ਬਦਾਂ ਦੇ ਸਹੀ ਸਪੈਲਿੰਗ ਦੱਸਿਆ ਸੀ।
ਸ਼੍ਰੇਅ ਨੇ ਮੁਕਾਬਲਾ ਜਿੱਤਣ ਤੋਂ ਬਾਅਦ ਕਿਹਾ, ਤੇਜ਼ੀ ਨਾਲ ਵਰਤਣੀ ਦਾ ਅਭਿਆਸ ਕਰਨਾ ਮੇਰਾ ਰੋਜ਼ ਦਾ ਕੰਮ ਹੈ। ਪਾਰਿਖ ਨੇ ਕਈ ਪੁਰਸਕਾਰ ਜਿੱਤੇ। ਇਨ੍ਹਾਂ ਵਿਚ 50 ਹਜ਼ਾਰ ਅਮਰੀਕੀ ਡਾਲਰ, ਇਕ ਯਾਦਗਾਰ ਮੈਡਲ, ਸਕ੍ਰਿਪਸ ਕੱਪ, ਮਰੀਅਮ ਵੈੱਬਸਟਰ ਤੋਂ 2,500 ਅਮਰੀਕੀ ਡਾਲਰ, ਡੈਲਟਾ ਤੋਂ 1,000 ਅਮਰੀਕੀ ਡਾਲਰ ਦਾ ਫਲਾਈਟ ਕ੍ਰੈਡਿਟ ਤੇ ਐਨਸਾਇਕਲੋਪੀਡੀਆ ਬ੍ਰਿਟਾਨਿਕਾ ਤੋਂ 400 ਅਮਰੀਕੀ ਡਾਲਰ ਦੀ ਸੰਦਰਭ ਕਿਤਾਬਾਂ ਸ਼ਾਮਲ ਹਨ। ਪਾਰਿਖ ਮੁਕਾਬਲੇ ਦੇ 2024 ਐਡੀਸ਼ਨ ਵਿਚ ਵੀ ਫਾਈਨਲਿਸਟ ਸਨ।