- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੂਤਘਰ ਇਜ਼ਰਾਇਲੀ ਅਧਿਕਾਰੀਆਂ ਦੇ ਲਗਾਤਾਰ ਸੰਪਰਕ ’ਚ ਹੈ। ਉਨ੍ਹਾਂ ਦੱਸਿਆ ਕਿ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਘਟਨਾ ਦੀ ਪੂਰੀ ਸੱਚਾਈ ਤੇ ਹਾਲਾਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਮਿਸ਼ਨ ਨੇ ਘਟਨਾ ਜਾਂ ਪੀੜਤ ਦੇ ਸਬੰਧ ’ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਦੂਤਘਰ ਨੇ ਆਚਾਰਿਆ ਦੇ ਸ਼ੋਕਗ੍ਰਸਤ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਤੇ ਕਿਹਾ ਕਿ ਉਹ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।

ਯੇਰੂਸ਼ਲਮ (ਪੀਟੀਆਈ) : ਇਜ਼ਰਾਈਲ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਸਿਲਸਿਲੇ ’ਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਪੂਰੀ ਸੱਚਾਈ ਤੇ ਹਾਲਾਤ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ•। ਤਲ ਅਵੀਵ ’ਚ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਕ ਪੋਸਟ ’ਚ ਮ੍ਰਿਤਕ ਦੀ ਪਛਾਣ ਰਾਜੀਵ ਆਚਾਰਿਆ ਦੇ ਤੌਰ ’ਤੇ ਕੀਤੀ ਤੇ ਕਿਹਾ ਕਿ ਉਸਦੀ ਮੌਤ ਨਾਲ ਡੂੰਘਾ ਦੁੱਖ ਹੋਇਆ ਹੈ।