
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਸਪਤਾਲ ਪ੍ਰਾਜੈਕਟ ਲਈ ਦੋ-ਪੱਖੀ ਸਮਝੌਤਾ ਪੱਤਰ ’ਤੇ ਵੀ ਹਸਤਾਖ਼ਰ ਕੀਤੇ ਜਿਸ ਵਿਚ ਇਕ ਟ੍ਰੌਮਾ ਸੈਂਟਰ ਵੀ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ, ਪ੍ਰਿੰਟਿੰਗ ਖੇਤਰ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਲਈ ਕਿਰਤ ਮੰਤਰਾਲੇ ਦੇ ਨਾਲ ਵੀ ਇਕ ਐੱਮਓਯੂ ’ਤੇ ਹਸਤਾਖ਼ਰ ਕੀਤੇ ਗਏ।

ਰਾਮੱਲਾਹ, (ਆਈਏਐੱਨਐੱਸ) : ਭਾਰਤ-ਫਲਸਤੀਨ ਵਿਕਾਸ ਸਾਂਝੇਦਾਰੀ ਵਿਚ ਇਕ ਮਹੱਤਵਪੂਰਨ ਪੜਾਅ ਦੇ ਤੌਰ ’ਤੇ ਬੁੱਧਵਾਰ ਨੂੰ ਜੇਨਿਨ ਅਤੇ ਰਾਮੱਲਾਹ ਵਿਚ 200 ਬਿਸਤਰਿਆਂ ਵਾਲੇ ਭਾਰਤੀ ਸੁਪਰ ਸਪੈਸ਼ਲਿਟੀ ਹਸਪਤਾਲ ਲਈ ਨੀਂਹ ਪੱਥਰ ਸਮਾਰੋਹ ਕਰਵਾਇਆ ਗਿਆ। ਫਲਸਤੀਨ ਦੇ ਅਧਿਕਾਰਤ ਦੌਰੇ ’ਤੇ ਗਈ ਵਿਦੇਸ਼ ਮੰਤਰਾਲੇ ਦੀ ਸਕੱਤਰ ਸ੍ਰੀਪ੍ਰਿਆ ਰੰਗਨਾਥਨ ਨੇ ਫਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਤਫਾ ਅਤੇ ਹੋਰ ਪਤਵੰਤਿਆਂ ਨਾਲ ਇਸ ਨੀਂਹ ਪੱਥਰ ਸਮਾਰੋਹ ਵਿਚ ਹਿੱਸਾ ਲਿਆ। ਦੋਹਾਂ ਪੱਖਾਂ ਨੇ ਹਸਪਤਾਲ ਪ੍ਰਾਜੈਕਟ ਲਈ ਦੋ-ਪੱਖੀ ਸਮਝੌਤਾ ਪੱਤਰ ’ਤੇ ਵੀ ਹਸਤਾਖ਼ਰ ਕੀਤੇ ਜਿਸ ਵਿਚ ਇਕ ਟ੍ਰੌਮਾ ਸੈਂਟਰ ਵੀ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ, ਪ੍ਰਿੰਟਿੰਗ ਖੇਤਰ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਲਈ ਕਿਰਤ ਮੰਤਰਾਲੇ ਦੇ ਨਾਲ ਵੀ ਇਕ ਐੱਮਓਯੂ ’ਤੇ ਹਸਤਾਖ਼ਰ ਕੀਤੇ ਗਏ।