- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਗੱਲ ਅਮਰੀਕਾ ਵਿਚ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਆਖੀ ਹੈ। ਬਿਆਨ ਵਿਚ ਦੂਤਘਰ ਨੇ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ’ਚ ‘ਪਾਕਿਸਤਾਨੀ ਕਸ਼ਮੀਰ’ ਦੇ ਉਲੇਖ ’ਤੇ ਅਸਹਿਮਤੀ ਜਤਾਈ ਹੈ ਅਤੇ ਇਸ ਨੂੰ ਭਰਮਾਊ ਅਤੇ ਝੂਠ ਕਿਹਾ ਹੈ।

ਵਾਸ਼ਿੰਗਟਨ, ਪੀਟੀਆਈ : ਦੁਨੀਆ ਦੇ ਕਿਸੇ ਵੀ ਕੋਨੇ ’ਚ ‘ਪਾਕਿਸਤਾਨੀ ਕਸ਼ਮੀਰ’ ਨਹੀਂ ਹੈ, ਬਲਕਿ ਪਾਕਿਸਤਾਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲਾ ਕਸ਼ਮੀਰ ਹੈ। ਇਹ ਗੱਲ ਅਮਰੀਕਾ ਵਿਚ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਆਖੀ ਹੈ। ਬਿਆਨ ਵਿਚ ਦੂਤਘਰ ਨੇ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ’ਚ ‘ਪਾਕਿਸਤਾਨੀ ਕਸ਼ਮੀਰ’ ਦੇ ਉਲੇਖ ’ਤੇ ਅਸਹਿਮਤੀ ਜਤਾਈ ਹੈ ਅਤੇ ਇਸ ਨੂੰ ਭਰਮਾਊ ਅਤੇ ਝੂਠ ਕਿਹਾ ਹੈ।
ਦੂਤਾਘਰ ਨੇ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ, ਭਾਰਤ ਦੇ ਅਟੁੱਟ ਅੰਗ ਹਨ। ਇਨ੍ਹਾਂ ਸਾਰਿਆਂ ਵਿਚ ਲਗਾਤਾਰ ਖ਼ੁਸ਼ਹਾਲੀ ਵਧ ਰਹੀ ਹੈ ਅਤੇ ਉਨ੍ਹਾਂ ਦਾ ਵਿਕਾਸ ਹੋ ਰਿਹਾ ਹੈ। ਜਦਕਿ ਪਾਕਿਸਤਾਨ ਦੇ ਗ਼ੈਰ ਕਾਨੂੰਨੀ ਕਬਜ਼ੇ ਵਾਲੇ ਹਿੱਸੇ ਵਿਚ ਲੋਕ ਦੁਖੀ, ਪਰੇਸ਼ਾਨ, ਬੇਰੁਜ਼ਗਾਰ ਅਤੇ ਹਕੂਕ ਤੋਂ ਵਿਰਵੇ ਹਨ। ਇਸ ਲਈ ਉੱਥੇ ਲਗਾਤਾਰ ਹਿੰਸਾ ਹੋ ਰਹੀ ਹੈ। ਇਹ ਹਿੰਸਾ ਸਰਕਾਰ ਵੱਲੋਂ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ।
ਅਖ਼ਬਾਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੀ ਫਾਇਰਿੰਗ ਵਿਚ 30 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦੇ ਨਾਲ ਖ਼ਬਰ ਵਿਚ ਅਸਹਿਮਤੀ ਵਾਲਾ ਉਲੇਖ ਕੀਤਾ ਸੀ।