- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1981 ’ਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਿੱਲੀ ਚਿੜੀਆ ਘਰ ਤੋਂ ਪ੍ਰਜਨਨ ਕਰਨ ਵਾਲਾ ਇਕ ਜੋੜਾ ਭੇਜਿਆ ਸੀ। ਭਾਰਤੀ ਮਿਸ਼ਨ ਨੇ ਕਿਹਾ ਕਿ ਭਾਰਤੀ ਮੋਰ ਜੀਵ ਵਿਭਿੰਨਤਾ ਦੀ ਸੁਰੱਖਿਆ ਤੇ ਵਾਤਾਵਰਣ ਦੀ ਦੇਖਭਾਲ ਦੇ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਾਲੋਵਾਯਾ ਨੇ ਇਸ ਪਹਿਲ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਸੰਯੁਕਤ ਰਾਸ਼ਟਰ (ਏਜੰਸੀ) : ਭਾਰਤ ਨੇ ਜਨੇਵਾ ’ਚ ਸੰਯੁਕਤ ਰਾਸ਼ਟਰ ਦਫਤਰ ਨੂੰ ਪੰਜ ਭਾਰਤੀ ਮੋਰ ਸੌਂਪੇ ਹਨ, ਜਿਨ੍ਹਾਂ ’ਚ ਚਿੱਟੇ ਖੰਬਾਂ ਵਾਲਾ ਇਕ ਦੁਰਲਭ ਮੋਰ ਵੀ ਸਾਮਲ ਹੈ। ਇਸਦੇ ਨਾਲ ਹੀ ਦਹਾਕਿਆਂ ਪੁਰਾਣੀ ਰਵਾਇਤ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਇਹ ਮੋਰ ਲਗਪਗ ਤਿੰਨ ਮਹੀਨੇ ਤੱਕ ਇਕ ਸੁਰੱਖਿਅਤ ਘੇਰੇ ’ਚ ਰਹਿਣਗੇ, ਜਿਸਦੇ ਬਾਅਦ ਉਨ੍ਹਾਂ ਨੇ ਏਰੀਆਨਾ ਪਾਰਕ ’ਚ ਸੁਤੰਤਰ ਰੂਪ ਨਾਲ ਘੁੰਮਣ ਦੀ ਇਜਾਜ਼ਤ ਦਿੱਤੀ ਜਾਏਗੀ। ਇਸੇ ਪਾਰਕ ’ਚ ਸੰਯੁਕਤ ਰਾਸ਼ਟਰ ਦਾ ਯੂਰਪੀ ਹੈੱਡਕੁਆਰਟਰ ਸਥਿਤ ਹੈ। ਸ਼ੁੱਕਰਵਾਰ ਨੂੰ ਹੋਏ ਇਕ ਵਿਸ਼ੇਸ਼ ਸਮਾਗਮ ’ਚ, ਜਿਨੇਵਾ ’ਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਅਰਿੰਦਮ ਬਾਗਚੀ ਨੇ ਯੂਨਾਈਟਿਡ ਨੇਸ਼ਨਸ ਆਫਿਸ ਏਟ ਜਿਨੇਵਾ ਦੀ ਡਾਇਰੈਕਟਰ ਜਨਰਲ ਤਾਤਯਾਨਾ ਵਾਲੋਵਾਯਾ ਨੂੰ ਰਸਮੀ ਤਰੀਕੇ ਨਾਲ ਇਹ ਮੋਰ ਸੌਂਪੇ। ਇਨ੍ਹਾਂ ਪੰਜ ਨੌਜਵਾਨ ਮੋਰਾਂ ’ਚ ਚਾਰ ਨੀਲੇ ਮੋਰ ਤੇ ਇਕ ਚਿੱਟੇ ਖੰਬਾਂ ਵਾਲਾ ਨਰ ਮੋਰ ਸ਼ਾਮਲ ਹੈ, ਜਿਹੜੇ ਸੰਯੁਕਤ ਰਾਸ਼ਟਰ ਨਾਲ ਜੁੜੇ ਨੀਲੇ ਤੇ ਚਿੱਟੇ ਰੰਗਾਂ ਨੂੰ ਦਰਸਾਉਂਦੇ ਹਨ। ਇਹ ਦੂਜੀ ਵਾਲੀ ਹੈ ਜਦੋਂ ਭਾਰਤ ਨੇ ਯੂਐੱਨਓਜੀ ਨੂੰ ਮੋਰ ਭੇਟ ਕੀਤੇ ਹਨ। 1981 ’ਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਿੱਲੀ ਚਿੜੀਆ ਘਰ ਤੋਂ ਪ੍ਰਜਨਨ ਕਰਨ ਵਾਲਾ ਇਕ ਜੋੜਾ ਭੇਜਿਆ ਸੀ। ਭਾਰਤੀ ਮਿਸ਼ਨ ਨੇ ਕਿਹਾ ਕਿ ਭਾਰਤੀ ਮੋਰ ਜੀਵ ਵਿਭਿੰਨਤਾ ਦੀ ਸੁਰੱਖਿਆ ਤੇ ਵਾਤਾਵਰਣ ਦੀ ਦੇਖਭਾਲ ਦੇ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਾਲੋਵਾਯਾ ਨੇ ਇਸ ਪਹਿਲ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।