- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਦਾ ਡਿਜੀਟਲ ਐਡੀਸ਼ਨ 24 ਘੰਟੇ ਆਨਲਾਈਨ ਉਪਲਬਧ ਰਹਿਣ ਲਈ ਵੀ ਤਿਆਰ ਕੀਤਾ ਗਿਆ ਸੀ। ਹਾਲਾਂਕਿ ਇਹ ਪਹਿਲਾ ਅਜਿਹਾ ਪ੍ਰਯੋਗ ਨਹੀਂ ਹੈ। ਇਸ ਤੋਂ ਪਹਿਲਾਂ ਜਾਪਾਨ, ਦੱਖਣੀ ਕੋਰੀਆ, ਯੂਰਪ ਅਤੇ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿਚ ‘ਨਾਓ’ ਵਰਗੇ ਰੋਬੋਟ ਭਾਸ਼ਾ ਸਿੱਖਣ ਅਤੇ ਕੋਡਿੰਗ ਵਰਗੀ ਤਕਨੀਕੀ ਪੜ੍ਹਾਈ ਵਿਚ ਇਸਤੇਮਾਲ ਕੀਤੇ ਜਾ ਚੁੱਕੇ ਹਨ। ਨਿਊਜ਼ੀਲੈਂਡ ਵਿਚ ਐਲੈਕਸਾ ਅਤੇ ਆਸਟ੍ਰੇਲੀਆ ਵਿਚ ਜੈਨੇਰੇਟਿਵ ਏਆਈ ਆਧਾਰਤ ਟੂਲ ਵੀ ਸਕੂਲਾਂ ਵਿਚ ਸੀਮਤ ਰੂਪ ਵਿਚ ਅਪਣਾਏ ਜਾ ਰਹੇ ਹਨ।

ਤਸਮਾਨੀਆ, (ਦਿ ਕਨਵਰਜ਼ੇਸ਼ਨ): ਸਕੂਲਾਂ ਵਿਚ ਪੜ੍ਹਾਉਣ ਲਈ ਹਿਊਮਨਾਇਡ (ਮਾਨਵ ਵਰਗੀ ਬਣਾਵਟ ਵਾਲੇ) ਰੋਬੋਟਾਂ ਦੇ ਇਸਤੇਮਾਲ ਦੀ ਦਿਸ਼ਾ ਵਿਚ ਦੁਨੀਆ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਨਿਊਯਾਰਕ ਦੇ ਇਕ ਸਕੂਲ ਵਿਚ ‘ਸੈਲੀ’ ਨਾਂ ਦੇ ਮਨੁੱਖ-ਵਰਗੇ ਰੋਬੋਟ ਨੂੰ ਟੀਚਿੰਗ ਅਸਿਸਟੈਂਟ ਦੇ ਰੂਪ ਵਿਚ ਅਜਮਾਉਣ ਦੀ ਯੋਜਨਾ ਨੇ ਇਸ ਸ਼ਬਦੀ ਜੰਗ ਨੂੰ ਨਵਾਂ ਆਯਾਮ ਦਿੱਤਾ ਹੈ। ਹਾਲਾਂਕਿ ਵਿਦਿਆਰਥੀਆਂ ਦੀ ਨਿੱਜਤਾ, ਡਾਟਾ ਸੁਰੱਖਿਆ ਅਤੇ ਨਿਗਰਾਨੀ ਨਾਲ ਜੁੜੇ ਸਵਾਲਾਂ ਕਾਰਨ ਇਹ ਪ੍ਰਾਜੈਕਟ ਇਸ ਸਮੇਂ ਰੋਕਿਆ ਗਿਆ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਏਆਈ ਅਤੇ ਹਿਊਮਨਾਇਡ ਰੋਬੋਟ ਸਿੱਖਿਆ ਪ੍ਰਣਾਲੀ ਦਾ ਅਹਿਮ ਹਿੱਸਾ ਬਣ ਸਕਦੇ ਹਨ।
ਸੈਲੀ ਨੂੰ ਇਸ ਤਰ੍ਹਾਂ ਵਿਕਸਤ ਕੀਤਾ ਗਿਆ ਸੀ ਕਿ ਉਹ ਮਨੁੱਖਾਂ ਦੀ ਤਰ੍ਹਾਂ ਗੱਲਬਾਤ ਕਰ ਸਕੇ, ਚਿਹਰੇ ਦੇ ਭਾਵ ਪ੍ਰਗਟ ਕਰ ਸਕੇ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਵਾਲਾਂ ਦਾ ਜਵਾਬ ਦੇ ਸਕੇ। ਉਸ ਦਾ ਡਿਜੀਟਲ ਐਡੀਸ਼ਨ 24 ਘੰਟੇ ਆਨਲਾਈਨ ਉਪਲਬਧ ਰਹਿਣ ਲਈ ਵੀ ਤਿਆਰ ਕੀਤਾ ਗਿਆ ਸੀ। ਹਾਲਾਂਕਿ ਇਹ ਪਹਿਲਾ ਅਜਿਹਾ ਪ੍ਰਯੋਗ ਨਹੀਂ ਹੈ। ਇਸ ਤੋਂ ਪਹਿਲਾਂ ਜਾਪਾਨ, ਦੱਖਣੀ ਕੋਰੀਆ, ਯੂਰਪ ਅਤੇ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿਚ ‘ਨਾਓ’ ਵਰਗੇ ਰੋਬੋਟ ਭਾਸ਼ਾ ਸਿੱਖਣ ਅਤੇ ਕੋਡਿੰਗ ਵਰਗੀ ਤਕਨੀਕੀ ਪੜ੍ਹਾਈ ਵਿਚ ਇਸਤੇਮਾਲ ਕੀਤੇ ਜਾ ਚੁੱਕੇ ਹਨ। ਨਿਊਜ਼ੀਲੈਂਡ ਵਿਚ ਐਲੈਕਸਾ ਅਤੇ ਆਸਟ੍ਰੇਲੀਆ ਵਿਚ ਜੈਨੇਰੇਟਿਵ ਏਆਈ ਆਧਾਰਤ ਟੂਲ ਵੀ ਸਕੂਲਾਂ ਵਿਚ ਸੀਮਤ ਰੂਪ ਵਿਚ ਅਪਣਾਏ ਜਾ ਰਹੇ ਹਨ।
ਖੋਜਾਂ ਦੱਸਦੀਆਂ ਹਨ ਕਿ ਏਆਈ ਆਧਾਰਤ ਟਿਊਟਰ ਵਿਦਿਆਰਥੀਆਂ ਨੂੰ ਲੋੜ ਦੇ ਸਮੇਂ ਤੁਰੰਤ ਵਿੱਦਿਅਕ ਸਹਾਇਤਾ ਦੇ ਸਕਦੇ ਹਨ। ਕਈ ਵਿਦਿਆਰਥੀ ਮਸ਼ੀਨ ਤੋਂ ਸਵਾਲ ਪੁੱਛਣ ਵਿਚ ਓਨੀ ਝਿਜਕ ਮਹਿਸੂਸ ਨਹੀਂ ਕਰਦੇ ਜਿੰਨੀ ਕਿਸੇ ਅਧਿਆਪਕ ਦੇ ਸਾਹਮਣੇ ਕਰਦੇ ਹਨ। ਅਜਿਹੇ ਸਿਸਟਮ ਸਿੱਖਣ ਦੀਆਂ ਰਣਨੀਤੀਆਂ ਵਿਕਸਤ ਕਰਨ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਅਭਿਆਸ ਲਈ ਪ੍ਰੇਰਿਤ ਕਰਨ ਵਿਚ ਵੀ ਮਦਦਗਾਰ ਸਾਬਿਤ ਹੋਏ ਹਨ।
ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਰੋਬੋਟ ਇਸ ਸਮੇਂ ਅਧਿਆਪਕਾਂ ਦਾ ਬਦਲ ਨਹੀਂ ਬਣ ਸਕਦੇ। ਸੰਨ 2026 ਵਿਚ 146 ਅਧਿਐਨਾਂ ਦੇ ਮੈਟਾ-ਵਿਸ਼ਲੇਸ਼ਣ ਵਿਚ ਪਤਾ ਲੱਗਾ ਕਿ ਸੋਸ਼ਲ ਰੋਬੋਟ ਉਦੋਂ ਸਭ ਤੋਂ ਪ੍ਰਭਾਵਸ਼ਾਲੀ ਰਹੇ, ਜਦੋਂ ਉਹ ਅਧਿਆਪਕ ਦੇ ਨਾਲ ਮਿਲ ਕੇ ਕੰਮ ਕਰ ਰਹੇ ਸਨ। ਇਕੱਲੇ ਰੋਬੋਟ ਕਲਾਸ ਦੀਆਂ ਜਟਿਲ ਸਥਿਤੀਆਂ, ਵਿਦਿਆਰਥੀਆਂ ਦੇ ਵਿਹਾਰ ਵਿਚ ਅਚਾਨਕ ਆਉਣ ਵਾਲੇ ਬਦਲਾਅ ਜਾਂ ਅਣਕਿਆਸੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਨਹੀਂ ਸਕੇ। ਸਿੱਖਿਆ ਸਿਰਫ਼ ਜਾਣਕਾਰੀ ਦੇਣ ਦਾ ਮਾਧਿਅਮ ਨਹੀਂ, ਬਲਕਿ ਭਰੋਸਾ, ਸੰਵਾਦ ਅਤੇ ਭਾਵਨਾਤਮਕ ਜੁੜਾਅ ਦਾ ਵੀ ਵਿਸ਼ਾ ਹੈ, ਜਿਸ ਦੀ ਜਗ੍ਹਾ ਮਸ਼ੀਨਾਂ ਅਜੇ ਨਹੀਂ ਲੈ ਸਕਦੀਆਂ।
ਰੋਬੋਟ ਅਧਿਆਪਕਾਂ ਦੇ ਵਧਦੇ ਇਸਤੇਮਾਲ ਨਾਲ ਸਭ ਤੋਂ ਵੱਡੀ ਚਿੰਤਾ ਵਿਦਿਆਰਥੀਆਂ ਦੇ ਡਾਟਾ ਅਤੇ ਨਿੱਜਤਾ ਨੂੰ ਲੈ ਕੇ ਹੈ। ਹਰ ਗੱਲਬਾਤ ਰਿਕਾਰਡ ਹੋਣ ਨਾਲ ਡਾਟਾ ਸੰਗ੍ਰਹਿ, ਟ੍ਰੈਕਿੰਗ ਅਤੇ ਉਸ ਦੇ ਦੁਰਪਯੋਗ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨਾਲ ਹੀ ਇਹ ਸਵਾਲ ਵੀ ਅਹਿਮ ਹੈ ਕਿ ਇਨ੍ਹਾਂ ਰੋਬੋਟਾਂ ਨੂੰ ਕੰਟਰੋਲ ਕੌਣ ਕਰੇਗਾ, ਉਨ੍ਹਾਂ ਦਾ ਪ੍ਰੋਗਰਾਮ ਕੌਣ ਤਿਆਰ ਕਰੇਗਾ ਅਤੇ ਜੇਕਰ ਸਿਸਟਮ ਹੈਕ ਹੋ ਜਾਵੇ ਤਾਂ ਜ਼ਿੰਮੇਵਾਰੀ ਕਿਸ ਦੀ ਹੋਵੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਅਧਿਆਪਕਾਂ ਦੀ ਕਮੀ ਅਤੇ ਵਧਦੇ ਕੰਮ ਦੇ ਭਾਰ ਕਾਰਨ ਸਕੂਲਾਂ ਵਿਚ ਹਿਊਮਨਾਇਡ ਰੋਬੋਟ ਦਾ ਇਸਤੇਮਾਲ ਵਧੇਗਾ, ਪਰ ਇਨ੍ਹਾਂ ਲਈ ਸਪੱਸ਼ਟ ਕਾਨੂੰਨੀ ਨਿਯਮ, ਸਖ਼ਤ ਨਿਗਰਾਨੀ ਅਤੇ ਜਵਾਬਦੇਹੀ ਨਿਰਧਾਰਤ ਕਰਨਾ ਜ਼ਰੂਰੀ ਹੋਵੇਗਾ। ਫ਼ਿਲਹਾਲ ਤਕਨਾਲੋਜੀ ਅਧਿਆਪਕਾਂ ਦੀ ਮਦਦਗਾਰ ਬਣ ਸਕਦੀ ਹੈ, ਪਰ ਉਨ੍ਹਾਂ ਦੀ ਜਗ੍ਹਾ ਲੈਣਾ ਅਜੇ ਵੀ ਦੂਰ ਦੀ ਗੱਲ ਹੈ।